Khanna News: ਖੰਨਾ 'ਚ ਫਰਜ਼ੀ ਟਰੈਵਲ ਏਜੰਟ ਨੇ ਨਾਬਾਲਗ ਲੜਕੀ ਨੂੰ ਅਮਰੀਕਾ ਲਿਜਾਣ ਦਾ ਝਾਂਸਾ ਦੇ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। 14 ਮਹੀਨਿਆਂ ਤੱਕ ਇਹ ਦੋਸ਼ੀ ਨਾਬਾਲਗ ਲੜਕੀ ਨੂੰ ਵਰਗਲਾ ਕੇ ਉਸ ਨਾਲ ਬਲਾਤਕਾਰ ਕਰਦਾ ਰਿਹਾ।


COMMERCIAL BREAK
SCROLL TO CONTINUE READING

ਜਦੋਂ ਪੀੜਤਾ ਗਰਭਵਤੀ ਹੋ ਗਈ ਤਾਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ। ਇਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਮੁਲਜ਼ਮ ਅਜਨਦੀਪ ਸਿੰਘ ਉਰਫ ਧੰਨਾ ਵਾਸੀ ਵਾਰਡ ਨੰਬਰ 11 ਪਾਇਲ ਆਪਣੇ ਪਰਿਵਾਰ ਤੋਂ ਵੱਖ ਰਹਿੰਦਾ ਹੈ। ਉਸ ਦੀ ਉਮਰ 45 ਸਾਲ ਦੇ ਕਰੀਬ ਹੈ।


ਉਹ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਦਾ ਸੀ। ਉਸ ਨੇ ਨਾਬਾਲਗ ਲੜਕੀ ਨੂੰ ਧੋਖਾ ਦਿੱਤਾ ਕਿ ਉਹ ਉਸ ਨੂੰ ਅਮਰੀਕਾ ਲੈ ਜਾਵੇਗਾ। 14 ਮਹੀਨਿਆਂ ਤੱਕ ਲੜਕੀ ਨੂੰ ਆਪਣੇ ਘਰ ਬੁਲਾ ਕੇ ਵੱਖ-ਵੱਖ ਥਾਵਾਂ 'ਤੇ ਹਵਸ ਦਾ ਸ਼ਿਕਾਰ ਬਣਾਇਆ। ਡੀਐਸਪੀ ਨਿਖਿਲ ਗਰਗ ਨੇ ਦੱਸਿਆ ਕਿ ਪੀੜਤ ਦੀ ਉਮਰ 17 ਸਾਲ 4 ਮਹੀਨੇ ਹੈ। ਉਹ 8 ਮਹੀਨੇ ਦੀ ਗਰਭਵਤੀ ਹੈ।


ਇਹ ਵੀ ਪੜ੍ਹੋ : Punjab Kisan Andolan Live Update: ਪੰਜਾਬ 'ਚ ਕਿਸਾਨਾਂ ਨੇ ਕੀਤੇ ਰੇਲਾਂ ਦੇ ਚੱਕੇ ਜਾਮ, ਟੋਲ ਪਲਾਜ਼ੇ ਕਰਵਾਏ ਟੋਲ ਮੁਕਤ


ਡਾਕਟਰਾਂ ਦੀ ਟੀਮ ਵੱਲੋਂ ਉਸ ਦਾ ਇਲਾਜ ਕੀਤਾ ਜਾਵੇਗਾ। ਅਦਾਲਤ ਵਿੱਚ ਬਿਆਨ ਦਰਜ ਕਰਵਾਏ ਜਾਣਗੇ। ਜੇਕਰ ਪੀੜਤਾ ਗਰਭਵਤੀ ਹੋ ਜਾਂਦੀ ਹੈ ਤਾਂ ਜੋ ਵੀ ਕਾਨੂੰਨੀ ਪ੍ਰਕਿਰਿਆ ਲਾਗੂ ਕੀਤੀ ਜਾਵੇਗੀ। ਡੀਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਬਲਾਤਕਾਰ ਅਤੇ ਪੋਕਸੋ ਐਕਟ ਦੀ ਧਾਰਾ 376 ਤਹਿਤ ਕਾਰਵਾਈ ਕੀਤੀ ਗਈ ਹੈ।


ਕਾਬਿਲੇਗੌਰ ਹੈ ਕਿ ਬੀਤੇ ਦਿਨ ਨਾਭਾ ਵਿੱਚ 13 ਸਾਲ ਦੀ ਬੱਚੀ ਨਾਲ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੇ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਬੱਚੀ ਦੇ ਮਾਤਾ-ਪਿਤਾ ਨੇ ਇਮੀਗ੍ਰੇਸ਼ਨ ਮਾਲਕ ਉਪਰ ਮਾਸੂਮ ਨਾਲ ਜਬਰ-ਜਨਾਹ ਦੇ ਦੋਸ਼ ਲਗਾਏ ਸਨ। ਘਟਨਾ ਤੋਂ ਬਾਅਦ ਇਮੀਗ੍ਰੇਸ਼ਨ ਦਾ ਮਾਲਕ ਸੈਂਟਰ ਬੰਦ ਕਰਕੇ ਫ਼ਰਾਰ ਹੋ ਗਿਆ ਸੀ। ਪੁਲਿਸ ਨੇ ਮੁਲਜ਼ਮ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਸੀ। ਮੁਲਜ਼ਮ ਦੀ ਪਛਾਣ ਹਰਜੀਤ ਸਿੰਘ ਖੰਗੂੜਾ ਵਜੋਂ ਹੋਈ ਸੀ।


ਇਹ ਵੀ ਪੜ੍ਹੋ : Kisan Andolan: ਸਾਬਕਾ CM ਚੰਨੀ ਨੇ ਕਿਸਾਨ ਅੰਦੋਲਨ 'ਤੇ ਦਿੱਤਾ ਬਿਆਨ, ਆਖ ਦਿੱਤੀਆਂ ਵੱਡੀਆਂ ਗੱਲਾਂ