Fraud Case: 35 ਕਰੋੜ ਦੀ ਠੱਗੀ ਮਾਰਨ ਵਾਲਾ ਫਰਜ਼ੀ ਟਰੈਵਲ ਏਜੰਟ ਸਾਥੀਆਂ ਸਮੇਤ ਗ੍ਰਿਫ਼ਤਾਰ
Fraud Case: ਮੋਹਾਲੀ ਪੁਲਿਸ ਵੱਲੋਂ ਹਰਿਆਣਾ ਦਾ ਜਾਅਲੀ ਮੁੱਖ ਸਕੱਤਰ, ਵਿਧਾਇਕ, ਇੰਸਪੈਕਟਰ ਤੇ ਰਾਜਨੀਤਿਕ ਪਾਰਟੀ ਦਾ ਜਨਰਲ ਸਕੱਤਰ ਬਣ ਕੇ ਮੋਹਾਲੀ ਦੇ ਸੈਕਟਰ-82 ਵਿੱਚ ਫਰਜ਼ੀ ਇਮੀਗ੍ਰੇਸ਼ਨ ਚਲਾਉਣ ਵਾਲੇ ਦਾ ਪਰਦਾਫਾਸ਼ ਕੀਤਾ ਹੈ।
Fraud Case: ਮੋਹਾਲੀ ਪੁਲਿਸ ਵੱਲੋਂ ਹਰਿਆਣਾ ਦਾ ਜਾਅਲੀ ਮੁੱਖ ਸਕੱਤਰ, ਵਿਧਾਇਕ, ਇੰਸਪੈਕਟਰ ਅਤੇ ਰਾਜਨੀਤਿਕ ਪਾਰਟੀ ਦਾ ਜਨਰਲ ਸਕੱਤਰ ਬਣ ਕੇ ਮੋਹਾਲੀ ਦੇ ਸੈਕਟਰ-82 ਵਿੱਚ ਫਰਜ਼ੀ ਇਮੀਗ੍ਰੇਸ਼ਨ ਚਲਾਉਣ ਵਾਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਦੀ ਪਛਾਣ ਸਰਬਜੀਤ ਸਿੰਘ ਸੰਧੂ ਵਜੋਂ ਹੋਈ ਹੈ। ਜੋ ਕਿ ਰੌਹਬਦਾਰ ਅਹੁਦਿਆਂ ਤੇ ਲਗਜ਼ਰੀ ਗੱਡੀਆਂ ਤੇ ਗਨਮੈਨਾਂ ਦੇ ਪ੍ਰਭਾਵ ਰਾਹੀ ਆਪਣੇ ਸਾਥੀਆਂ ਨਾਲ ਮਿਲ ਕੇ ਜਾਅਲੀ 19 ਫਰਜ਼ੀ ਇਮੀਗ੍ਰੇਸ਼ਨ ਕੰਪਨੀਆਂ ਚਲਾ ਰਿਹਾ ਸੀ।
ਗ੍ਰਿਫ਼ਤਾਰੀ ਦੌਰਾਨ ਐਸਐਸਪੀ ਮੋਹਾਲੀ ਵੱਲੋਂ ਇਹ ਖ਼ੁਲਾਸੇ ਕੀਤੇ ਗਏ ਕਿ ਉਕਤ ਮੁਲਜ਼ਮ ਵੱਲੋਂ ਹੁਣ ਤੱਕ ਤਕਰੀਬਨ 35 ਕਰੋੜ ਦੀ ਠੱਗੀ ਮਾਰੀ ਜਾ ਚੁੱਕੀ ਹੈ ਤੇ ਇਸ ਤੇ ਪਹਿਲਾਂ ਹੀ ਪੰਜ ਮੁਕੱਦਮੇ ਵੱਖ-ਵੱਖ ਥਾਵਾਂ ਉਤੇ ਦਰਜ ਹਨ। ਗ੍ਰਿਫ਼ਤਾਰੀ ਦੌਰਾਨ ਮੁਲਜ਼ਮ ਤੋਂ ਗ੍ਰਿਫਤਾਰੀ ਦੌਰਾਨ ਮੁਲਜ਼ਮ ਤੋਂ ਭਾਰੀ ਮਾਤਰਾ ਵਿੱਚ ਪਾਸਪੋਰਟ, ਵੱਖ-ਵੱਖ ਵਿਭਾਗਾਂ ਦੇ ਫਰਜ਼ੀ ਸਨਾਖਤੀ ਕਾਰਡ, ਗੱਡੀਆਂ ਉਤੇ ਲੱਗੇ ਪੁਲਿਸ ਪਾਇਲਟ ਦੇ ਫਰਜ਼ੀ ਸਟਿੱਕਰ ਲਾਲ ਬੱਤੀਆਂ ਅਤੇ ਹਥਿਆਰ ਬਰਾਮਦ ਹੋਏ ਹਨ। ਉਕਤ ਮੁਲਜ਼ਮ ਵੱਲੋਂ ਮੋਹਾਲੀ ਜ਼ਿਲ੍ਹੇ ਵਿੱਚ ਤਿੰਨ ਫਰਜ਼ੀ ਦਫਤਰ ਚਲਾਏ ਜਾ ਰਹੇ ਸਨ।
ਪੰਜਾਬ 'ਚ ਧੋਖਾਧੜੀ ਦੇ ਕਈ ਮਾਮਲੇ ਦਰਜ ਹਨ
ਸੀਆਈਏ ਸਟਾਫ਼ ਦੀ ਪੁਲਿਸ ਨੇ ਚੈਕਿੰਗ ਲਈ ਸ਼ਿਵਜੋਤ ਇਨਕਲੇਵ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਸ਼ਰਾਰਤੀ ਠੱਗ ਸਰਬਜੀਤ ਸਿੰਘ ਸੰਧੂ ਕੁਰਾਲੀ ਤੋਂ ਖਰੜ ਆ ਰਿਹਾ ਹੈ। ਉਸ ਖ਼ਿਲਾਫ਼ ਪੰਜਾਬ ਵਿੱਚ ਪਹਿਲਾਂ ਵੀ ਧੋਖਾਧੜੀ ਦੇ ਕਈ ਕੇਸ ਦਰਜ ਹਨ। ਸੂਚਨਾ ਮਿਲਣ ’ਤੇ ਪੁਲਿਸ ਨੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਫਾਰਚੂਨਰ ਅਤੇ ਦੋ ਐਂਡੇਵਰ ਕਾਰਾਂ ਨੂੰ ਰੋਕ ਕੇ ਉਕਤ ਦੋਸ਼ੀ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ।
ਸਾਬਕਾ ਫ਼ੌਜੀਆਂ ਸੁਰੱਖਿਆ ਮੁਲਾਜ਼ਮ ਵਜੋਂ ਸਨ ਤਾਇਨਾਤ
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਬਹੁਤ ਚਲਾਕ ਹੈ। ਜਦੋਂ ਵੀ ਉਹ ਕਿਤੇ ਜਾਂਦੇ ਹਨ ਤਾਂ ਕਾਰ 'ਤੇ ਹਰਿਆਣਾ ਦੇ ਮੁੱਖ ਸਕੱਤਰ ਦਾ ਝੰਡਾ ਅਤੇ ਨੀਲੀ ਬੱਤੀ ਲਗਾ ਦਿੰਦੇ ਹਨ। ਇਸ ਦੇ ਨਾਲ ਹੀ ਅਗਲੀ ਕਾਰ 'ਤੇ ਪਾਇਲਟ ਦਾ ਝੰਡਾ ਅਤੇ ਲਾਲ ਬੱਤੀ ਲਗਾਈ ਜਾਂਦੀ ਹੈ ਜਦਕਿ ਪਿਛਲੀ ਕਾਰ 'ਤੇ ਐਸਕਾਰਟ ਦਾ ਝੰਡਾ ਲਗਾਇਆ ਜਾਂਦਾ ਹੈ। ਇੰਨਾ ਹੀ ਨਹੀਂ ਲਾਇਸੈਂਸੀ ਹਥਿਆਰਾਂ ਵਾਲੇ ਸਾਬਕਾ ਸੈਨਿਕਾਂ ਨੂੰ ਆਪਣੇ ਸੁਰੱਖਿਆ ਗਾਰਡਾਂ ਵਿੱਚ ਗੰਨਮੈਨ ਵਜੋਂ ਰੱਖਿਆ ਗਿਆ ਹੈ, ਹਾਲਾਂਕਿ ਉਹ ਅਪਰਾਧੀਆਂ ਦੇ ਕਾਰਨਾਮੇ ਤੋਂ ਜਾਣੂ ਨਹੀਂ ਹਨ।
ਇਹ ਵੀ ਪੜ੍ਹੋ : Kotkapura Firing Incident: ਕੋਟਕਪੂਰਾ ਗੋਲੀ ਕਾਂਡ 'ਚ ਸੁਖਬੀਰ ਬਾਦਲ, ਸੁਮੇਧ ਸੈਣੀ ਤੇ ਹੋਰ ਮੁਲਜ਼ਮਾਂ ਨੂੰ ਮਿਲੀ ਅਗਾਊਂ ਜ਼ਮਾਨਤ