Ludhiana News: ਲੁਧਿਆਣਾ ਰੇਲਵੇ ਸਟੇਸ਼ਨ ਦੇ ਸਾਹਮਣੇ ਸ਼ਨੀਵਾਰ ਨੂੰ ਨੌਜਵਾਨ ਦਾ ਬੀਅਰ ਨਾ ਪਲਾਉਣਾ ਨੂੰ ਲੈ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸੀ। ਪੁਲਿਸ ਵੱਲੋਂ ਮ੍ਰਿਤਕ ਦੇ ਦੋਸਤਾਂ ਦੇ ਖਿਲਾਫ 302 ਦਾ ਮੁਕਦਮਾ ਦਰਜ ਕੀਤਾ ਗਿਆ ਸੀ ਪਰ ਇਸ ਮਾਮਲੇ ਦੇ ਵਿੱਚ ਬੇਸ਼ੱਕ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਹਰਾਸਤ ਵਿੱਚ ਲੈ ਲਿਆ ਹੈ। ਅਤੇ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ ਲੇਕਿਨ ਪਰ ਪਰਿਵਾਰ ਵਾਲਿਆਂ ਦਾ ਆਰੋਪ ਹੈ ਕਿ ਜਿਹੜੇ ਦੋ ਦੋਸ਼ੀ ਨੇ ਉਹਨਾਂ ਨੂੰ ਹਲੇ ਤੱਕ ਨਹੀਂ ਫੜਿਆ ਗਿਆ ਜਿਸ ਨੂੰ ਲੈ ਕੇ ਪਰਿਵਾਰ ਵਾਲਿਆਂ ਨੇ ਜਿੱਥੇ ਨੌਜਵਾਨ ਦਾ ਕਤਲ ਕੀਤਾ ਗਿਆ ਸੀ ਰੇਲਵੇ ਸਟੇਸ਼ਨ ਦੇ ਸਾਹਮਣੇ ਉੱਥੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।


COMMERCIAL BREAK
SCROLL TO CONTINUE READING

ਧਰਨੇ ਪ੍ਰਦਰਸ਼ਨ ਵਿੱਚ ਪਰਿਵਾਰ ਦੇ ਮੈਂਬਰ ਮ੍ਰਿਤਕ ਦੇ ਦੋਸਤ ਸ਼ਾਮਿਲ ਸਨ ਉਹਨਾਂ ਨੇ ਵੀ We Want Justice ਦੇ ਨਾਅਰੇ ਲਗਾਏ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ। ਮ੍ਰਿਤਕ ਦੀ ਰੋਂਦੀ ਹੋਈ ਮਾਂ ਨੇ ਕਿਹਾ ਕਿ ਉਲਟਾ ਪੁਲਿਸ ਉਹਨਾਂ ਤੇ ਹੀ ਦਬਾਅ ਬਣਾ ਰਹੀ ਹੈ। ਜਦੋਂ ਪਰਿਵਾਰ ਵਾਲਿਆਂ ਨੂੰ ਦੋਸ਼ੀਆਂ ਦੀਆਂ ਫੋਟੋਆਂ ਮਿਲ ਚੁੱਕੀਆਂ ਨੇ ਹਲੇ ਤੱਕ ਪੁਲਿਸ ਨੂੰ ਕਿਉਂ ਨਹੀਂ ਅਤੇ ਉਸ ਦਿਨ ਮ੍ਰਿਤਕ ਨੌਜਵਾਨ ਦੇ ਨਾਲ ਉਸਦੇ ਦੋਸਤ ਨੇ ਦੱਸਿਆ ਕਿਸ ਤਰ੍ਹਾਂ ਨਾਲ ਕਤਲ ਕੀਤਾ ਗਿਆ ਅਤੇ ਜੋ ਮੁੱਖ ਦੋਸ਼ੀ ਨੇ ਉਹ ਹਲੇ ਵੀ ਪੁਲਿਸ ਵੀ ਪਹੁੰਚ ਤੋਂ ਬਾਹਰ ਹਨ।


ਪੁਲਿਸ ਨੇ ਕਿਹਾ ਕਿ ਪਰਿਵਾਰ ਵਾਲੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਕਿ ਜਿਹੜੇ ਦੋ ਦੋਸ਼ੀ ਨਹੀਂ ਫੜੇ ਗਏ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਪੁਲਿਸ ਵੱਲੋਂ ਲਗਾਤਾਰ ਦੋਸ਼ੀਆਂ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ।