Surjit Patar Passed Away: ਉਘੇ ਤੇ ਨਾਮਵਰ ਸਾਹਿਤਕਾਰ ਸੁਰਜੀਤ ਪਾਤਰ ਦੇ ਦੇਹਾਂਤ ਉਤੇ ਬਰਨਾਲਾ ਵਿੱਚ ਮਸ਼ਹੂਰ ਲੇਖਕ ਤੇ ਸਾਹਿਤਕਾਰ ਪੰਜਾਬ ਰਤਨ ਓਮਪ੍ਰਕਾਸ਼ ਗਾਸੋ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਬੀਤੇ ਕੱਲ੍ਹ ਸੁਰਜੀਤ ਪਾਤਰ ਬਰਨਾਲਾ ਵਿੱਚ ਓਮਪ੍ਰਕਾਸ਼ ਗਾਸੋ ਦੇ ਨਾਲ ਇੱਕ ਪ੍ਰੋਗਰਾਮ ਵਿੱਚ ਇਕੱਠੇ ਸਨ। ਸੁਰਜੀਤ ਪਾਤਰ ਨੇ ਆਪਣੇ ਆਖਰੀ ਪ੍ਰੋਗਰਾਮ ਵਿੱਚ ਆਪਣੇ ਪੁਰਾਣੇ ਸਾਥੀ ਸਾਹਿਤਕਾਰਾਂ ਨੂੰ ਯਾਦ ਕੀਤਾ ਸੀ।


COMMERCIAL BREAK
SCROLL TO CONTINUE READING

ਸੁਰਜੀਤ ਪਾਤਰ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਸਾਹਿਤਕਾਰ ਤੇ ਸਾਹਿਤਕਾਰ ਓਮਪ੍ਰਕਾਸ਼ ਗਾਸੋ ਬਰਨਾਲਾ ਵਿਖੇ ਉਨ੍ਹਾਂ ਦੀ ਤਸਵੀਰ ਦੇਖ ਕੇ ਭਾਵੁਕ ਹੁੰਦਿਆਂ ਕਿਹਾ ਕਿ ਕੱਲ੍ਹ ਸੁਰਜੀਤ ਪਾਤਰ ਉਨ੍ਹਾਂ ਨਾਲ ਬਰਨਾਲਾ ਵਿਖੇ ਇਕ ਪ੍ਰੋਗਰਾਮ 'ਚ ਇਕੱਠੇ ਹੋਏ ਸਨ।


10 ਮਈ ਨੂੰ ਹੋਇਆ ਬਰਨਾਲਾ ਵਿੱਚ ਹੋਇਆ ਸੀ ਆਖਰੀ ਪ੍ਰੋਗਰਾਮ


ਬੀਤੇ ਕੱਲ੍ਹ 10 ਮਈ ਨੂੰ ਬਰਨਾਲਾ ਵਿੱਚ ਹੋਏ ਇੱਕ ਸਾਹਿਤਕ ਸਮਾਗਮ ਵਿੱਚ ਸੁਰਜੀਤ ਪਾਤਰ ਤੇ ਓਮਪ੍ਰਕਾਸ਼ ਗਾਸੋ ਇੱਕ ਮੰਚ ਉਤੇ ਸਨ। ਗਾਸੋ ਸੁਰਜੀਤ ਪਾਤਰ ਦੀ ਤਸਵੀਰ ਦੇਖ ਕੇ ਭਾਵੁਕ ਹੋ ਗਏ। ਇਸ ਮੌਕੇ ਲੇਖਕ ਅਤੇ ਸਾਹਿਤਕਾਰ ਓਮਪ੍ਰਕਾਸ਼ ਗਾਸੋ ਨੇ ਸੁਰਜੀਤ ਪਾਤਰ ਨੂੰ ਸਮੇਂ ਦਾ ਸੰਵਾਦ ਦੱਸਦਿਆਂ ਕਿਹਾ ਕਿ ਸੁਰਜੀਤ ਪਾਤਰ ਉਨ੍ਹਾਂ ਦੇ ਲੇਖਣੀ ਅਤੇ ਸਾਹਿਤ ਵਿੱਚ ਪਾਏ ਯੋਗਦਾਨ ਲਈ ਉਨ੍ਹਾਂ ਨੂੰ ਯੁੱਗਾਂ ਤੱਕ ਯਾਦ ਰੱਖਿਆ ਜਾਵੇਗਾ ਤੇ ਧਰੁਵ ਦਾ ਤਾਰਾ ਹਮੇਸ਼ਾ ਚਮਕਦਾ ਰਹਿੰਦਾ ਹੈ।


ਸੁਰਜੀਤ ਪਾਤਰ ਸਾਹਿਤ ਅਤੇ ਲੇਖਣੀ ਦੇ ਖੇਤਰ ਵਿੱਚ ਧਰੁਵ ਤਾਰੇ ਵਾਂਗ ਚਮਕਦੇ ਰਹਿਣਗੇ। ਕੱਲ੍ਹ ਦੇ ਸਮਾਗਮ ਵਿੱਚ ਸੁਰਜੀਤ ਪਾਤਰ ਦੀ ਆਖਰੀ ਯਾਦਗਾਰੀ ਸ਼ੂਟ, ਸਾਹਿਤਕਾਰਾਂ ਦਾ ਸਨਮਾਨ ਕਰਦੇ ਹੋਏ ਸੁਰਜੀਤ ਪਾਤਰ ਦਾ ਭਾਸ਼ਣ ਅਤੇ ਬਰਨਾਲਾ ਦੇ ਸਕੂਲੀ ਬੱਚਿਆਂ ਨਾਲ ਸਮਾਗਮ ਉਨ੍ਹਾਂ ਦਾ ਆਖਰੀ ਪ੍ਰੋਗਰਾਮ ਸਾਬਿਤ ਹੋਇਆ।


ਪਾਤਰ ਆਪਣੀਆਂ ਕਿਤਾਬਾਂ ਰਾਹੀਂ ਹਮੇਸ਼ਾ ਸਾਡੇ ਵਿਚਾਲੇ ਰਹਿਣਗੇ 'ਸੁਰਜੀਤ'


ਦੁਨੀਆਂ ਭਰ ਵਿੱਚ ਸਾਹਿਤ ਦੇ ਰੰਗ ਬਿਖੇਰਨ ਵਾਲੇ ਸੁਰਜੀਤ ਸਾਹਿਤ ਅੱਜ ਸਾਡੇ ਤੋਂ ਦੂਰ ਹੋ ਕੇ ਇਸ ਦੁਨੀਆਂ ਨੂੰ ਛੱਡ ਗਏ ਅਤੇ ਆਪਣੇ ਪਿੱਛੇ ਆਪਣੀਆਂ ਸਾਹਿਤਕ ਪੁਸਤਕਾਂ ਛੱਡ ਗਏ ਜੋ ਸਾਨੂੰ ਦੁਨੀਆਂ ਦੇ ਅੰਤ ਤੱਕ ਉਨ੍ਹਾਂ ਦੀ ਯਾਦ ਦਿਵਾਉਂਦੀਆਂ ਰਹਿਣਗੀਆਂ ਅਤੇ ਪੁਸਤਕਾਂ ਵਿੱਚ ਦਿੱਤੀ। ਸਾਹਿਤ ਜਗਤ ਦੇ ਹਰ ਵਿਅਕਤੀ ਦੀਆਂ ਅੱਖਾਂ ਵਿੱਚ ਹੰਝੂ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ : Surjit Patar Death: 79 ਸਾਲ ਦੀ ਉਮਰ 'ਚ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਹੋਇਆ ਦੇਹਾਂਤ