Faridkot News: ਨਸ਼ੇੜੀ ਪੁੱਤਰ ਦੀ ਕੁੱਟਮਾਰ ਤੋਂ ਦੁਖੀ ਮਾਪੇ ਪੁੱਜੇ ਪੁਲਿਸ ਕੋਲ; ਕਿਸਾਨ ਮਜ਼ਦੂਰ ਜਥੇਬੰਦੀ ਦਾ ਲਿਆ ਸਹਾਰਾ
Faridkot News: ਇੱਕ ਨਸ਼ੇੜੀ ਪੁੱਤਰ ਤੋਂ ਪ੍ਰੇਸ਼ਾਨ ਹੋਕੇ ਫਰੀਦਕੋਟ ਦੇ ਪਿੰਡ ਪਿਪਲੀ ਦੇ ਮਾਪਿਆਂ ਵੱਲੋਂ ਅਖੀਰ ਕਿਸਾਨ ਜਥੇਬੰਦੀ ਦਾ ਸਹਾਰਾ ਲੈਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ।
Faridkot News: ਫਰੀਦਕੋਟ ਦੇ ਪਿੰਡ ਪਿਪਲੀ ਦੇ ਇੱਕ ਨਸ਼ੇੜੀ ਲੜਕੇ ਤੋਂ ਪ੍ਰੇਸ਼ਾਨ ਹੋਕੇ ਉਸਦੇ ਮਾਪਿਆ ਵੱਲੋਂ ਅਖੀਰ ਕਿਸਾਨ ਜਥੇਬੰਦੀ ਦਾ ਸਹਾਰਾ ਲੈਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਜੋ ਪਿਛਲੇ ਇੱਕ ਮਹੀਨੇ ਤੋਂ ਲਾਗਾਤਰ ਆਪਣੇ ਮਾਪਿਆਂ ਨਾਲ ਕੁੱਟਮਾਰ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਘਰੋਂ ਕੱਢ ਕੇ ਘਰ ਦਾ ਸਾਰਾ ਸਮਾਨ ਵੀ ਇੱਕ ਇੱਕ ਕਰਕੇ ਵੇਚ ਰਿਹਾ ਸੀ।
ਇਸ ਮੌਕੇ ਨਸ਼ਾ ਕਰਨ ਵਾਲੇ ਨੌਜਵਾਨ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਜੋ ਨਸ਼ੇ ਦੀ ਦਲਦਲ ਵਿੱਚ ਇਨ੍ਹਾਂ ਧਸ ਚੁੱਕਿਆ ਕੇ ਆਪਣੇ ਨਸ਼ੇ ਦੀ ਲਤ ਲਈ ਉਨ੍ਹਾਂ ਨਾਲ ਕੁੱਟਮਾਰ ਕਰਦਾ ਹੈ ਅਤੇ ਉਨ੍ਹਾਂ ਨੂੰ ਘਰੋਂ ਤੱਕ ਕੱਢ ਦਿੱਤਾ ਅਤੇ ਪਿੱਛੋਂ ਘਰ ਦਾ ਸਾਮਾਨ ਤੱਕ ਵੇਚ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਮਜਬੂਰ ਹੋਕੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣੀ ਪਈ।
ਉਧਰ ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਨੌਨਿਹਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਕੋਲ ਪਿੰਡ ਪਿਪਲੀ ਦੇ ਬਜ਼ੁਰਗ ਜੋੜੇ ਨੇ ਆਕੇ ਸੰਪਰਕ ਕਰਕੇ ਸਾਰੀ ਕਹਾਣੀ ਦੱਸੀ ਕਿ ਕਿਸ ਤਰੀਕੇ ਉਨ੍ਹਾਂ ਦਾ ਪੁੱਤਰ ਜੋ ਨਸ਼ੇ ਦਾ ਆਦੀ ਹੈ, ਉਨ੍ਹਾਂ ਨੂੰ ਤੰਗ ਪ੍ਰੇਸ਼ਨ ਕਰ ਰਿਹਾ ਹੈ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਛਾਤੀ ਠੋਕ-ਠੋਕ ਦਾਅਵਾ ਕਰ ਰਹਿ ਹੈ ਕਿ ਉਨ੍ਹਾਂ ਵੱਲੋਂ ਨਸ਼ਿਆਂ ਉਤੇ ਬਹੁਤ ਹੱਦ ਤੱਕ ਕਾਬੂ ਪਾ ਲਿਆ ਪਰ ਇਸਦੇ ਉਲਟ ਹਰ ਪਿੰਡ ਹਰ ਸ਼ਹਿਰ ਸ਼ਰੇਆਮ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ ਤੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਪਰ ਨਾ ਤਾਂ ਪੁਲਿਸ ਇਸ ਨੂੰ ਰੋਕਣ ਚ ਕਾਮਯਾਬ ਹੋ ਸਕੀ ਹੈ ਅਤੇ ਨਾ ਹੀ ਸਰਕਾਰ ਵੱਲੋਂ ਕੋਈ ਠੋਸ ਕਦਮ ਚੁੱਕੇ ਜਾ ਰਹੇ ਹਨ। ਉਲਟਾ ਨਸ਼ੇ ਦੇ ਵਪਾਰੀਆਂ ਦਾ ਧੰਦਾ ਵਧ ਫੁਲ ਰਿਹਾ ਹੈ।
ਤਿੰਨ ਤਸਕਰ ਹੈਰੋਇਨ ਸਮੇਤ ਗ੍ਰਿਫ਼ਤਾਰ
ਜਲਾਲਬਾਦ ਵਿੱਚ ਐਸਟੀਐਫ ਨੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਵਿੱਚ ਹੈਰੋਇਨ ਤਸਕਰੀ ਮਾਮਲੇ ਵਿੱਚ ਲੋੜੀਂਦਾ ਮੁਲਜ਼ਮ ਬਲਜੀਤ ਸਿੰਘ ਵੀ ਪੁਲਿਸ ਦੇ ਹੱਥੇ ਚੜਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਕਿਲੋ ਹੈਰੋਇਨ, ਇੱਕ ਬਾਈਕ ਅਤੇ ਦੋ ਮੋਬਾਈਲ ਬਰਾਮਦ ਕੀਤੇ ਹਨ, ਜਿਨ੍ਹਾਂ ਖਿਲਾਫ਼ ਜਲਾਲਾਬਾਦ ਸਿਟੀ ਥਾਣੇ ਵਿੱਚ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਐਸ.ਟੀ.ਐਫ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਨਸ਼ੀਲੇ ਪਦਾਰਥਾਂ ਅਤੇ ਹੋਰ ਸ਼ੱਕੀ ਵਿਅਕਤੀਆਂ ਦੇ ਸਬੰਧ ਵਿੱਚ ਚੈਕਿੰਗ ਕਰ ਰਹੇ ਸਨ ਤਾਂ ਜਦੋਂ ਉਹ ਲੱਖੋ ਕੇ ਬਹਿਰਾਮ ਅਤੇ ਗੋਲੂ ਕਾ ਮੋੜ ਤੋਂ ਹੁੰਦੇ ਹੋਏ ਫ਼ਿਰੋਜ਼ਪੁਰ ਫ਼ਾਜ਼ਿਲਕਾ ਰੋਡ 'ਤੇ ਜਦ ਸਦਰ ਜਲਾਲਾਬਾਦ ਦੇ ਕੋਲ ਪਹੁੰਚੇ ਤਾਂ ਗੁਪਤ ਸੂਚਨਾ ਮਿਲੀ ਉਕਤ ਮੁਲਜ਼ਮ ਨਸ਼ੀਲਾ ਪਦਾਰਥ ਵੇਚਣ ਦਾ ਧੰਦਾ ਕਰਦਾ ਹੈ, ਜਿਸ 'ਤੇ ਕਾਰਵਾਈ ਕਰਦੇ ਹੋਏ ਥਾਣਾ ਬਾਹਮਣੀਵਾਲਾ ਤੋਂ ਮੋਟਰਸਾਇਕਲ 'ਤੇ ਆ ਰਿਹਾ ਸੀ, ਜਿਸ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਇਸ ਮਾਮਲੇ 'ਚ ਬਲਵਿੰਦਰ ਸਿੰਘ ਉਰਫ਼ ਬੋਹੜਾ ਵਾਸੀ ਫੱਤੂਵਾਲਾ, ਅਸ਼ੋਕ ਸਿੰਘ ਉਰਫ਼ ਗੋਸ਼ੀ ਵਾਸੀ ਮੁਹਾਰ ਜਮਸ਼ੇਰ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਬਲਕਾਰ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਵਿੱਚੋਂ ਬਲਜੀਤ ਸਿੰਘ ਪੁਲਿਸ ਨੂੰ ਲੋੜੀਂਦਾ ਮੁਲਜ਼ਮ ਸੀ ਜਿਸ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।
ਇਹ ਵੀ ਪੜ੍ਹੋ : Firing on Donald Trump: ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਜਾਨਲੇਵਾ ਹਮਲਾ; 'ਟਰੰਪ ਨੇ ਕਿਹਾ- ਕੰਨ 'ਚ ਲੱਗੀ ਗੋਲੀ'