Faridkot Murder News: ਸਿਰ `ਚ ਇੱਟਾਂ ਮਾਰ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲ
Faridkot Murder News: ਕਤਲ ਕਰਨ ਸਮੇਂ ਕਾਫੀ ਆਵਾਜਾਂ ਵੀ ਆਈਆਂ ਪਰ ਮਹੱਲਾ ਨਿਵਾਸੀ ਨੇ ਕਿਹਾ ਕਿ ਅਸੀਂ ਨਹੀਂ ਗਏ।
Faridkot Murder News: ਪੰਜਾਬ ਵਿੱਚ ਕਤਲ, ਅਪਰਾਧ ਨਾਲ ਜੁੜੀਆਂ ਵਾਰਦਾਤਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ। ਫਰੀਦਕੋਟ ਦੇ ਕਸਬਾ ਕੋਟਕਪੁਰੇ ਮਹਲਾ ਨਿਰਮਾਨਪੁਰਾ ਵਿੱਚ ਕਰੀਬ 50 ਸਾਲ ਦੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਮਹੱਲਾ ਵਾਸੀਆਂ ਨੇ ਦੱਸਿਆ ਕਿ ਇੱਕ ਰਵੀ ਨਾਮ ਦੇ ਵਿਅਕਤੀ ਵੱਲੋਂ ਆਪਦੇ ਹੀ ਇੱਕ ਸਾਥੀ ਨੂੰ ਨਿਰਮਾਣ ਅਧੀਨ ਇਮਾਰਤ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਕਰਨ ਸਮੇਂ ਕਾਫੀ ਆਵਾਜਾਂ ਵੀ ਆਈਆਂ।
ਪਰ ਮੁਹੱਲਾ ਨਿਵਾਸੀ ਨੇ ਕਿਹਾ ਕਿ ਅਸੀਂ ਨਹੀਂ ਗਏ ਕਿਉਂਕਿ ਜਿਸ ਸ਼ਖਸ ਵੱਲੋਂ ਕਤਲ ਕੀਤਾ ਗਿਆ ਹੈ। ਇਹ ਸ਼ਖਸ ਅਕਸਰ ਹੀ ਬੋਲਦਾ ਅਤੇ ਰੌਲਾ ਪਾਉਂਦਾ ਰਹਿੰਦਾ ਸੀ। ਸਾਨੂੰ ਇਹ ਲੱਗਾ ਕਿ ਇਹ ਅੱਗੇ ਦੀ ਤਰ੍ਹਾਂ ਅੱਜ ਵੀ ਰੌਲਾ ਪਾ ਰਿਹਾ ਹੈ। ਰੌਲਾ ਜਿਆਦਾ ਸੁਣ ਕੇ ਜਦੋਂ ਸਾਰੇ ਮੁਹੱਲਾ ਨਿਵਾਸੀ ਇਕੱਠੇ ਹੋ ਕੇ ਦੇਖਿਆ ਤਾਂ ਇੱਕ ਵਿਅਕਤੀ ਖੂਨ ਨਾਲ ਲੱਥਪਤ ਸੀ।
ਇਹ ਵੀ ਪੜ੍ਹੋ: Punjab News: ਸ਼ੂਗਰ ਮਿੱਲ ਵੱਲ ਕਿਸਾਨਾਂ ਦੀ 9.72 ਕਰੋੜ ਰੁਪਏ ਦੀ ਬਕਾਇਆ ਰਾਸ਼ੀ 31 ਮਾਰਚ ਤੱਕ 5 ਕਿਸ਼ਤਾਂ 'ਚ ਕੀਤੀ ਜਾਵੇ ਅਦਾ
ਮੁਹੱਲਾ ਵਾਸੀਆਂ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਦੋਸ਼ੀ ਰਵੀ ਕੁਮਾਰ ਜਦੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਅਸੀਂ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਦੋਸ਼ੀ ਰਵੀ ਨੂੰ ਵੀ ਕਾਬੂ ਕੀਤਾ ਤੇ ਡੈਡ ਬਾਡੀ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ। ਫਿਲਹਾਲ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਪਾਈ। ਮ੍ਰਿਤਕ ਦੀ ਉਮਰ ਕਰੀਬ 45 ਤੋਂ 50 ਸਾਲ ਲੱਗ ਰਹੀ ਹੈ। ਤਫਤੀਸ਼ ਚੱਲ ਰਹੀ ਹੈ ਅਤੇ ਡੈਡ ਬਾਡੀ ਨੂੰ ਮੋਰਚਰੀ ਵਿੱਚ ਰਖਾਇਆ ਗਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੋਟਕਪੂਰਾ ਵਾਸੀ ਸੁਭਾਸ਼ ਚੰਦਰ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਸੁਮਿੱਤਰਾ ਦੇਵੀ ਦੇ ਨਾਂ ’ਤੇ ਇਲਾਕੇ ਦੇ ਨਿਰਮਾਣਪੁਰਾ ਵਿੱਚ ਇੱਕ ਪਲਾਟ ਲਿਆ ਹੋਇਆ ਹੈ ਜਿਸ ਪਲਾਟ ਵਿੱਚ ਪੁਰਾਣੇ ਕਮਰੇ ਢਾਹ ਕੇ ਨਵੇਂ ਬਣਾਏ ਜਾ ਰਹੇ ਹਨ। ਇਸ ਦੀ ਦੇਖਭਾਲ ਲਈ ਰਵੀ ਕੁਮਾਰ ਪੁੱਤਰ ਮਦਨ ਲਾਲ ਵਾਸੀ ਘੁਮਿਆਰਾ ਵਾਲੀ ਗਲੀ ਨਿਰਮਾਣਪੁਰਾ ਨੇ ਮਜ਼ਦੂਰ ਰੱਖਿਆ ਹੈ।
ਰਵੀ ਕੁਮਾਰ ਨੇ ਉਕਤ ਘਰ 'ਚ ਮੌਜੂਦ ਇਕ ਅਣਪਛਾਤੇ ਵਿਅਕਤੀ ਦੇ ਮੂੰਹ, ਸਿਰ ਅਤੇ ਮੱਥੇ 'ਤੇ ਇੱਟ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਲੋਕਾਂ ਦੀ ਮਦਦ ਨਾਲ ਰਵੀ ਕੁਮਾਰ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਜਿਨ੍ਹਾਂ ਲੋਕਾਂ ਦਾ ਕਤਲ ਹੋਇਆ ਹੈ, ਉਹ ਉਸ ਨੂੰ ਨਹੀਂ ਜਾਣਦੇ। ਉਨ੍ਹਾਂ ਨੂੰ ਕਤਲ ਦਾ ਕਾਰਨ ਵੀ ਨਹੀਂ ਪਤਾ।
ਇਹ ਵੀ ਪੜ੍ਹੋ: Punjab News: ਬਠਿੰਡਾ ਛਾਉਣੀ 'ਚ ਭਾਰਤੀ ਫ਼ੌਜ ਦੇ ਟੈਂਕਾਂ ਦੀ ਜਾਸੂਸੀ ਕਰਨ ਵਾਲੇ ਦੋ ਵਿਅਕਤੀ ਗ੍ਰਿਫ਼ਤਾਰ