Faridkot Firing Case: ਫਰੀਦਕੋਟ `ਚ ਘਰ ਦੇ ਮਾਲਕ `ਤੇ ਨੌਜਵਾਨ ਨੇ ਚਲਾਈਆਂ ਗੋਲੀਆਂ, ਪੀੜਤ ਦੀ ਜਾਨ ਬਾਲ- ਬਾਲ ਬਚੀ
Faridkot Firing Case: ਫਰੀਦਕੋਟ `ਚ ਰੰਜਿਸ਼ ਦੇ ਚੱਲਦੇ ਘਰ ਵਿੱਚ ਆ ਕੇ ਗੋਲੀਆਂ ਚਲਾਈਆਂ ਗਈਆਂ ਹਨ। ਇਸ ਘਟਨਾ ਦੌਰਾਨ ਕੋਈ ਜਖਮੀ ਨਹੀਂ ਹੋਇਆ।ਘਟਨਾ ਨਜ਼ਦੀਕੀ ਘਰ ਚ ਲੱਗੇ ਸੀਸੀਟੀਵੀ ਕੈਮਰੇ ਚ ਕ਼ੈਦ ਹੋ ਗਈ।ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਚ ਜੁਟ ਗਈ ਹੈ।
Faridkot Firing Case/ਨਰੇਸ਼ ਸੇਠੀ: ਫਰੀਦਕੋਟ ਦੇ ਗੁਰੂ ਤੇਗ ਬਹਾਦੁਰ ਨਗਰ ਵਿੱਚ ਦੇਰ ਰਾਤ ਜਾਤੀ ਰੰਜਿਸ਼ ਦੇ ਚਲਦੇ ਇੱਕ ਘਰ ਉੱਤੇ ਫਾਇਰਿੰਗ ਕੀਤੀ ਗਈ। ਦੱਸਿਆ ਜਾ ਰਿਹਾ ਕਿ ਇੱਕ ਨੌਜਵਾਨ ਜੋ ਕਿ ਪਹਿਲਾਂ ਹੀ ਇਸ ਘਰ ਦੇ ਵਿੱਚ ਕਿਰਾਏ ਉੱਤੇ ਰਹਿੰਦਾ ਸੀ ਉਸ ਵੱਲੋਂ ਜਾਤੀ ਰੰਜਿਸ਼ ਦੇ ਚਲਦੇ ਦੇਰ ਰਾਤ ਆ ਕੇ ਘਰ ਦੇ ਮਾਲਕ ਉੱਤੇ ਗੋਲੀਆਂ ਚਲਾ ਦਿੱਤੀਆਂ। ਘਰ ਦੇ ਮਾਲਕ ਵੱਲੋਂ ਭੱਜ ਕੇ ਆਪਣੀ ਜਾਨ ਬਚਾਉਣ ਦੀ ਖਾਤਰ ਦੂਜੇ ਘਰ ਵਿੱਚ ਵੜਿਆ ਤਾਂ ਆਰੋਪੀ ਵੱਲੋਂ ਉਸਦੇ ਪਿੱਛੇ ਆ ਕੇ ਉਸ ਘਰ ਉੱਤੇ ਵੀ ਇੱਕ ਫਾਇਰ ਕੀਤਾ ਗਿਆ।
ਪੀੜਤ ਦੀ ਜਾਨ ਬਾਲ ਬਾਲ ਬਚੀ
ਇਸ ਘਟਨਾ ਦੇ ਦੌਰਾਨ ਪੀੜਤ ਦੀ ਜਾਨ ਬਾਲ ਬਾਲ ਬਚੀ।ਫਾਇਰਿੰਗ ਕਰਨ ਤੋਂ ਬਾਅਦ ਆਰੋਪੀ ਉਥੋਂ ਫ਼ਰਾਰ ਹੋ ਗਿਆ।ਗ਼ਨੀਮਤ ਰਹੀ ਕੇ ਇਸ ਘਟਨਾ ਦੌਰਾਨ ਕੋਈ ਜਖਮੀ ਨਹੀਂ ਹੋਇਆ।ਘਟਨਾ ਨਜ਼ਦੀਕੀ ਘਰ ਚ ਲੱਗੇ ਸੀਸੀਟੀਵੀ ਕੈਮਰੇ ਚ ਕ਼ੈਦ ਹੋ ਗਈ।ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਚ ਜੁਟ ਗਈ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਸਵੇਰੇ-ਸ਼ਾਮ ਹੋਈ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੀੜਿਤ ਦੇ ਭਰਾ ਨੇ ਦੱਸਿਆ ਕਿ ਰਵੀ ਨਾਮਕ ਲੜਕਾ ਜੋ ਪਹਿਲਾ ਉਸਦੇ ਘਰ ਵਿੱਚ ਕਿਰਾਏ ਤੇ ਰਹਿੰਦਾ ਸੀ ਪਰ ਮੁਹੱਲੇ ਵਾਲਿਆ ਵੱਲੋਂ ਉਸਦੀਆਂ ਸ਼ਿਕਾਇਤਾਂ ਤੋ ਬਾਅਦ ਉਸਨੁ ਕਿਰਾਏ ਤੋਂ ਉਠਾ ਦਿੱਤਾ ਸੀ ਪਰ ਉਹ ਉਸਦੇ ਭਰਾ ਨਾਲ ਰੰਜਿਸ਼ ਰੱਖਣ ਲੱਗ ਗਿਆ ਜਿਸ ਨੂੰ ਲੈ ਕੇ ਐਤਵਾਰ ਨੂੰ ਬਿਠਾ ਕੇ ਰਾਜੀਨਾਮਾ ਕਰਵਾਉਣਾ ਸੀ ਪਰ ਉਸਤੋਂ ਪਹਿਲਾ ਹੀ ਉਸ ਵੱਲੋਂ ਰਾਤ ਉਸਦੇ ਭਰਾ ਦੇ ਘਰ ਆਕੇ ਉਸਤੇ ਫਾਇਰਿੰਗ ਕਰ ਦਿੱਤੀ ਅਤੇ ਜਦ ਉਸਦਾ ਭਰਾ ਆਪਣੀ ਜਾਨ ਬਚਾਉਣ ਲਈ ਭੱਜ ਕੇ ਪੜੋਸੀ ਦੇ ਘਰ ਵੜਿਆ ਤਾਂ ਉਥੇ ਵੀ ਪਿਛਾਂ ਕਰ ਉਸਤੇ ਫਾਇਰ ਕੀਤਾ ਜਿਸ ਤੋਂ ਬਾਅਦ ਉਹ ਉਥੋਂ ਫ਼ਰਾਰ ਹੋ ਗਿਆ। ਉਸਨੇ ਕਿਹਾ ਕਿ ਘਟਨਾ ਦੌਰਾਨ ਕਿਸੇ ਜਾਨੀ ਨੁਕਸਾਨ ਤੋ ਬੱਚਤ ਰਹੀ।ਪੜੋਸੀਆ ਦਾ ਵੀ ਕਹਿਣਾ ਹੈ ਕੇ ਜਦ ਉਨ੍ਹਾਂ ਦੇ ਘਰ ਤੇ ਆਕੇ ਫਾਇਰਿੰਗ ਕੀਤੀ ਤਾਂ ਉਸ ਵਕਤ ਛੋਟਾ ਲੜਕਾ ਵੀ ਨਾਲ ਸੀ ਉਹ ਵੀ ਬਾਲ ਬਾਲ ਬਚਿਆ।
ਇਹ ਵੀ ਪੜ੍ਹੋ:Satyendra Jain News: 18 ਮਹੀਨਿਆਂ ਬਾਅਦ ਸਤਿੰਦਰ ਜੈਨ ਜੇਲ੍ਹ ਤੋਂ ਆਏ ਸਤੇਂਦਰ ਜੈਨ , ਕੇਜਰੀਵਾਲ ਨੇ ਜੱਫੀ ਪਾ ਕੇ ਕੀਤਾ ਸਵਾਗਤ