Faridkot Jail News:  ਕੇਂਦਰੀ ਮਾਡਰਨ ਜੇਲ੍ਹ ਫ਼ਰੀਦਕੋਟ ਦੇ ਉੱਚ ਸੁਰੱਖਿਆ ਖੇਤਰ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਕਾਂਸਟੇਬਲ ਕੋਲੋਂ 2 ਮੋਬਾਈਲ ਫ਼ੋਨ, 1 ਈਅਰ ਫ਼ੋਨ ਅਤੇ 34 ਗ੍ਰਾਮ ਅਫ਼ੀਮ ਬਰਾਮਦ ਹੋਈ ਹੈ। ਜੇਲ੍ਹ ਵਿੱਚ ਡਿਊਟੀ ਲਈ ਆਉਂਦੇ ਸਮੇਂ ਜੇਲ੍ਹ ਸਟਾਫ਼ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਇਸ ਦੌਰਾਨ ਤਲਾਸ਼ੀ ਲਈ ਗਈ ਤਾਂ ਉਸ ਨੇ ਆਪਣੇ ਅੰਡਰਵੀਅਰ 'ਚ ਇਹ ਸਾਮਾਨ ਛੁਪਾ ਲਿਆ ਸੀ।  
ਇਹ ਮੁਲਾਜ਼ਮ ਸਾਮਾਨ ਨੂੰ ਬਾਹਰ ਲੈ ਕੇ ਜਾ ਰਿਹਾ ਸੀ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਸਦਰ 'ਚ NDPS ਅਤੇ ਜੇਲ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


COMMERCIAL BREAK
SCROLL TO CONTINUE READING

ਗ੍ਰਿਫ਼ਤਾਰ ਮੁਲਜ਼ਮ ਜੇਲ੍ਹ ਦੇ ਉੱਚ ਸੁਰੱਖਿਆ ਖੇਤਰ ਵਿੱਚ ਤਾਇਨਾਤ ਸੀ। ਜਿੱਥੇ ਗੰਭੀਰ ਅਪਰਾਧਾਂ ਦੇ ਦੋਸ਼ੀਆਂ ਨੂੰ ਰੱਖਿਆ ਜਾਂਦਾ ਹੈ। ਅਜਿਹੇ 'ਚ ਇਹ ਵੱਡਾ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਜੇਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਦੇ ਮੋਢਿਆਂ 'ਤੇ ਹੈ। ਜੇਕਰ ਉਹ ਜੇਲ੍ਹ ਦੇ ਅੰਦਰ ਹੀ ਨਸ਼ੀਲੇ ਪਦਾਰਥ ਅਤੇ ਮੋਬਾਈਲ ਫ਼ੋਨ ਭੇਜਦੇ ਹਨ ਤਾਂ ਪ੍ਰਸ਼ਾਸਨ ਜੇਲ੍ਹ ਨੂੰ ਨਸ਼ਿਆਂ ਅਤੇ ਮੋਬਾਈਲ ਫ਼ੋਨਾਂ ਤੋਂ ਮੁਕਤ ਕਰਨ ਦੇ ਆਪਣੇ ਮਨਸੂਬੇ ਵਿੱਚ ਕਿਵੇਂ ਕਾਮਯਾਬ ਹੋਵੇਗਾ?


 ਇਹ ਵੀ ਪੜ੍ਹੋ: Punjab News: ਆਬਕਾਰੀ ਵਿਭਾਗ ਤੇ ਪੰਜਾਬ ਪੁਲਿਸ ਵੱਲੋਂ ਰੇਡ- ਵੱਡੀ ਮਾਤਰਾ 'ਚ ਲਾਹਣ ਤੇ ਦੇਸੀ ਸ਼ਰਾਬ ਜ਼ਬਤ


ਫ਼ਰੀਦਕੋਟ ਕੇਂਦਰੀ ਜੇਲ੍ਹ ਦੇ ਸਹਾਇਕ ਜੇਲ੍ਹ ਸੁਪਰਡੈਂਟ ਜਸਪ੍ਰੀਤ ਸਿੰਘ ਵੱਲੋਂ ਫ਼ਰੀਦਕੋਟ ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ 11 ਸਤੰਬਰ ਨੂੰ ਸੀਨੀਅਰ ਕਾਂਸਟੇਬਲ ਅਮਰਿੰਦਰ ਸਿੰਘ ਜੇਲ੍ਹ ਦੇ ਉੱਚ ਸੁਰੱਖਿਆ ਖੇਤਰ ਵਿੱਚ ਡਿਊਟੀ 'ਤੇ ਸੀ। ਡਿਊਟੀ ਲਈ ਅੰਦਰ ਜਾਂਦੇ ਸਮੇਂ ਜਦੋਂ ਜੇਲ੍ਹ ਸਟਾਫ਼ ਵੱਲੋਂ ਉਸ ਦੀ ਗੇਟ ’ਤੇ ਤਲਾਸ਼ੀ ਲਈ ਗਈ ਤਾਂ ਉਸ ਦੇ ਅੰਡਰਵੀਅਰ ’ਚੋਂ ਤਿੰਨ ਪੈਕਟ ਬਰਾਮਦ ਹੋਏ।


ਤਲਾਸ਼ੀ ਲੈਣ 'ਤੇ 34 ਗ੍ਰਾਮ ਅਫੀਮ, ਦੋ ਮੋਬਾਇਲ ਫੋਨ ਅਤੇ ਇਕ ਈਅਰਫੋਨ ਬਰਾਮਦ ਹੋਇਆ, ਜਿਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫ਼ਰੀਦਕੋਟ ਸਿਟੀ ਥਾਣੇ ਵਿੱਚ ਤਾਇਨਾਤ ਜੇਲ੍ਹ ਜਾਂਚ ਅਧਿਕਾਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਸੀਨੀਅਰ ਕਾਂਸਟੇਬਲ ਅਮਰਿੰਦਰ ਸਿੰਘ ਖ਼ਿਲਾਫ਼ ਆਈਪੀਸੀ, ਜੇਲ੍ਹ ਐਕਟ ਅਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।


 ਇਹ ਵੀ ਪੜ੍ਹੋ;Bathinda News: ਬਠਿੰਡਾ 'ਚ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ 'ਤੇ ਨਸ਼ਾ ਵੇਚਣ ਵਾਲਿਆਂ ਨੇ ਕੀਤਾ ਹਮਲਾ, ਗੰਭੀਰ ਜ਼ਖ਼ਮੀ