Faridkot News/ਨਰੇਸ਼ ਸੇਠੀ: ਅੱਜ ਦੇ ਜ਼ਮਾਨੇ ਵਿੱਚ ਕੋਈ ਇਨ੍ਹਾਂ ਵੀ ਜਾਲਮ ਹੋ ਸਕਦਾ ਹੈ ਕੇ ਆਪਣੇ ਹੀ ਧੀਆਂ ਪੁੱਤਾਂ ਲਈ ਸ਼ਰਾਪ ਬਣ ਜਾਂਦਾ ਹੈ । ਅਜਿਹਾ ਹੀ ਮਾਮਲਾ ਫਰੀਦਕੋਟ ਤੋਂ ਦੇਖਣ ਨੂੰ ਮਿਲਿਆ ਹੈ। ਦਰਅਸਲ ਇੱਥੇ ਇੱਕ ਚੌਂਕ ਵਿੱਚ ਸਵੇਰੇ ਦੋ ਮਾਸੂਮ ਬੱਚਿਆਂ ਨੂੰ ਠੰਡ ਨਾਲ ਕੰਬਦੇ ਇੱਕ ਸੈਰ ਕਰਨ ਵਾਲੇ ਵਿਅਕਤੀ ਨੇ ਦੇਖਿਆ ਅਤੇ ਪੁੱਛਣ ਉੱਤੇ ਬੱਚਿਆਂ ਨੇ ਦੱਸਿਆ ਕੇ ਉਨ੍ਹਾਂ ਦੀ ਭੂਆ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਜਿਸ ਉੱਤੇ ਉਕਤ ਵਿਅਕਤੀ ਵੱਲੋਂ ਬੱਚਿਆਂ ਨੂੰ ਸੰਭਾਲਿਆ ਗਿਆ। 


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਉਸ ਵਿਅਕਤੀ ਨੇ ਕੁਝ ਖਾਣ ਪੀਣ ਦੇਣ ਤੋਂ ਬਾਅਦ ਉਨ੍ਹਾਂ ਤੋਂ ਉਨ੍ਹਾਂ ਦੇ ਘਰ ਬਾਰ ਬਾਰੇ ਪੁੱਛਿਆ ਤਾਂ ਬੱਚਿਆਂ ਨੇ ਦੱਸਿਆ ਕਿ ਉਹ ਕੋਟਕਪੂਰਾ ਦੇ ਰਹਿਣ ਵਾਲੇ ਹਨ। ਫਰੀਦਕੋਟ ਆਪਣੀ ਭੂਆ ਘਰ ਰਹਿ ਰਹੇ ਸਨ ਪਰ ਅੱਜ ਭੂਆ ਨੇ ਉਨ੍ਹਾਂ ਨੂੰ ਸਵੇਰੇ ਘਰੋਂ ਕੱਢ ਦਿੱਤਾ।


ਇਹ ਵੀ ਪੜ੍ਹੋ: Sukhbir Singh Badal: ਸ੍ਰੀ ਫਤਿਹਗੜ੍ਹ ਸਾਹਿਬ 'ਚ ਸੁਖਬੀਰ ਬਾਦਲ ਦੀ ਧਾਰਮਿਕ ਸਜ਼ਾ ਦਾ ਅੱਜ ਦੂਜਾ ਦਿਨ
 


ਬੱਚਿਆਂ ਨੇ ਆਪਣੇ ਮਾਤਾ ਅਤੇ ਪਿਤਾ ਦਾ ਮੋਬਾਇਲ ਨੰਬਰ ਵੀ ਦਿੱਤਾ ਜਿਸ ਉੱਤੇ ਗੱਲ ਕਰਨ ਉੱਤੇ ਕੋਈ ਸੰਤੁਸ਼ਟੀ ਵਾਲਾ ਜਵਾਬ ਨਾ ਮਿਲਣ ਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਇਸ ਤੋਂ ਬਾਅਦ PCR ਮੁਲਾਜਮਾਂ ਵੱਲੋਂ ਇੱਕ ਵਾਰ ਬੱਚਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਥਾਨਾਂ ਸਿਟੀ ਲਿਜਾਇਆ ਗਿਆ ਜਿੱਥੇ ਉਸਦੇ ਪਰਿਵਾਰ ਦਾ ਪਤਾ ਲਗਾ ਬੱਚਿਆਂ ਨੂੰ ਉਨ੍ਹਾਂ ਹਵਾਲੇ ਕੀਤਾ ਜਾਵੇਗਾ।


ਇਸ ਸਬੰਧੀ ਵਿੱਕੀ ਨਾਮਕ ਵਿਅਕਤੀ ਜਿਸ ਨੇ ਬੱਚਿਆਂ ਨੂੰ ਸੰਭਾਲਿਆ ਨੇ ਦੱਸਿਆ ਕੇ ਬੱਚੇ ਦੇ ਪਿਤਾ ਅਤੇ ਮਾਤਾ ਨਾਲ ਫੋਨ ਤੇ ਗੱਲ ਕੀਤੀ ਜਿਸ ਤੋਂ ਲਗਦਾ ਕਿ ਉਨ੍ਹਾਂ ਦਾ ਪਰਿਵਾਰਕ ਮਸਲਾ ਹੈ ਜਿਸ ਕਾਰਨ ਬੱਚੇ ਭੂਆ ਕੋਲ ਰਹਿ ਰਹੇ ਸਨ।