Faridkot News(ਨਰੇਸ਼ ਸੇਠੀ): ਬਾਬਾ ਫ਼ਰੀਦ ਯੂਨੀਵਰਸਿਟੀ ਅਧੀਨ ਆਉਂਦੇ ਪਠਾਨਕੋਟ ਦੇ ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਆਪਣੇ ਮਾਪਿਆਂ ਨਾਲ ਮਿਲ ਕੇ ਬਾਬਾ ਫ਼ਰੀਦ ਯੂਨੀਵਰਸਿਟੀ ਦਾ ਘਿਰਾਓ ਕੀਤਾ ਗਿਆ। ਅਤੇ ਕਾਲਜ ਮੈਨੇਜਮੈਂਟ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਗਈ।


COMMERCIAL BREAK
SCROLL TO CONTINUE READING

ਬੱਚਿਆਂ ਅਤੇ ਮਾਪਿਆ ਦਾ ਇਲਜ਼ਾਮ ਹੈ ਕਿ ਚਿੰਤਪੁਰਨੀ ਮੈਡੀਕਲ ਕਾਲਜ ਜਿਸਦਾ ਨਵਾਂ ਨਾਮ ਵ੍ਹਾਈਟ ਮੈਡੀਕਲ ਕਾਲਜ ਹੈ। ਉਥੇ ਡਾਕਟਰੀ ਦੀ ਪੜਾਈ ਕਰ ਰਹੇ ਬੱਚਿਆਂ ਨੂੰ ਸੁਵਿਧਾਵਾਂ ਦੀ ਕਮੀ ਨਾਲ ਸਹਾਮਣਾ ਕਰਨਾ ਪੈ ਰਿਹਾ ਹੈ। ਕਿਉਕਿ ਨਾ ਤਾਂ ਬੱਚਿਆਂ ਨੂੰ ਪੜ੍ਹਾਉਣ ਲਈ ਕਾਬਲ ਸਟਾਫ ਹੈ ਨਾ ਹੀ ਉਥੇ ਰਹਿ ਕੇ ਪੜਾਈ ਕਰਨ ਵਾਲੇ ਬੱਚਿਆਂ ਨੂੰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਮੈਨੇਜਮੈਂਟ ਵੱਲੋਂ ਲਾਗਾਤਰ ਉਨ੍ਹਾਂ ਨਾਲ ਦੁਰਵਿਵਾਹਰ ਕਰ ਜਲੀਲ ਕੀਤਾ ਜਾ ਰਿਹਾ ਹੈ।


ਮਾਪਿਆਂ ਦਾ ਕਹਿਣਾ ਹੈ ਕਿ ਪਹਿਲਾ ਵੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਬਾਹਰ ਧਰਨਾ ਲਗਾਇਆ ਗਿਆ ਸੀ ਪਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਵੱਲੋਂ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਨਿਕਲਿਆ ਅਤੇ ਅੱਜ ਵੀ ਜਦੋਂ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਕਾਲਜ 'ਚ ਬਹੁਤ ਸਾਰੀਆਂ ਸਮੱਸਿਆਵਾਂ ਜੋ ਉਨ੍ਹਾਂ ਦੇ ਧਿਆਨ 'ਚ ਹਨ ਪਰ ਮਾਮਲਾ ਅਦਾਲਤ 'ਚ ਹੋਣ ਕਾਰਨ ਕੁੱਝ ਵੀ ਦਖਲ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।


ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਬੈਂਚ ਦੇ ਬੱਚਿਆਂ ਦੀ ਪੜਾਈ ਦਾ ਕਿਸੇ ਹੋਰ ਮੈਡੀਕਲ ਕਾਲਜ 'ਚ ਪ੍ਰਬੰਧ ਕੀਤਾ ਜਾਵੇ।


ਇਹ ਵੀ ਪੜ੍ਹੋ: Jalandhar by Election Result: ਅੱਜ ਆਉਣਗੇ ਨਤੀਜੇ, ਸਭ ਤੋਂ ਤੇਜ਼ ਅਤੇ ਸਟੀਕ ਨਤੀਜੇ ਦੇਖੋ ਇੱਥੇ ਇੱਕ ਲਿੰਕ ਵਿੱਚ


 


ਉਧਰ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਵੀ ਕਿਹਾ ਕਿ ਚਿੰਤਪੁਰਨੀ ਕਾਲਜ ਆਫ ਮੈਡੀਕਲ 'ਚ ਪੜ ਰਹੇ ਬੱਚਿਆਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਹਨ। ਜੋ ਉਨ੍ਹਾਂ ਦੇ ਧਿਆਨ 'ਚ ਹਨ ਪਰ ਅਦਾਲਤ 'ਚ ਮਾਮਲਾ ਹੋਣ ਕਾਰਨ ਕੋਈ ਕਾਰਵਾਈ ਨਹੀਂ ਕਰ ਸਕਦੇ।


ਇਹ ਵੀ ਪੜ੍ਹੋ: Khanna News: ਅਧਿਆਪਕ ਵੱਲੋਂ ਵਿਸ਼ਵ ਬੈਂਕ 'ਚ ਨੌਕਰੀ ਦਿਵਾਉਣ ਦੇ ਨਾਂਅ 'ਤੇ 4 ਲੋਕਾਂ ਨਾਲ ਮਾਰੀ ਠੱਗੀ