Faridkot News/ਨਰੇਸ਼ ਸੇਠੀ: ਫਰੀਦਕੋਟ ਵਿਚ ਅੱਜ ਸ਼ੋਸ਼ਲ ਮੀਡੀਆ 'ਤੇ ਇੱਕ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਨੌਜਵਾਨ ਵਲੋਂ ਇਕ ਛੋਟੇ ਜਿਹੇ ਬੱਚੇ ਨੂੰ ਕਥਿਤ ਪੋਸਤ ਖਵਾਇਆ ਜਾ ਰਿਹਾ ਹੈ। ਇਹ ਵੀਡੀਓ ਜਿਉ ਹੀ ਸ਼ੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਤਾਂ ਫਰੀਦਕੋਟ ਪੁਲਿਸ ਵੀ ਹਰਕਤ ਵਿਚ ਆ ਗਈ  ਅਤੇ ਪੁਲਿਸ ਵਲੋਂ ਵੀਡੀਓ ਬਣਾਉਣ ਵਾਲੇ ਅਤੇ ਬੱਚੇ ਨੂੰ ਕਥਿਤ ਪੋਸਤ ਵਰਗਾ ਕੋਈ ਪਦਾਰਥ ਖਵਾਏ ਜਾਣ ਵਾਲੇ ਸ਼ਖਸ ਦੀ ਭਾਲ ਸ਼ੁਰੂ ਕੀਤੀ ਗਈ। ਗੱਲਬਾਤ ਕਰਦਿਆਂ DSP ਫਰੀਦਕੋਟ ਤਰਲੋਚਨ ਸਿੰਘ ਨੇ ਦੱਸਿਆ ਕਿ ਅੱਜ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਇਕ ਛੋਟੇ ਜਿਹੇ ਬੱਚੇ ਨੂੰ ਕੋਈ ਪੋਸਤ ਵਰਗਾ ਪਦਾਰਥ ਖਵਾਇਆ ਜਾ ਰਿਹਾ। 


COMMERCIAL BREAK
SCROLL TO CONTINUE READING

ਉਹਨਾਂ ਦੱਸਿਆ ਪੁਲਿਸ ਵਲੋਂ ਇਸ ਦੀ ਪੜਤਾਲ ਕੀਤੀ ਗਈ ਤਾਂ ਇੰਸਟਾਗ੍ਰਾਮ ਉੱਤੇ ਰਸ਼ਪ੍ਰੀਤਲਾਡਾ ਨਾਮ ਦੀ ID ਤੇ ਇੱਕ ਵੀਡੀਓ ਪਾਈ ਗਈ ਹੈ ਜਿਸ ਵਿਚ ਇਕ ਵਿਅਕਤੀ ਵੱਲੋਂ ਇਕ ਛੋਟੇ ਜਿਹੇ ਬੱਚੇ ਨੂੰ ਕਥਿਤ ਪੋਸਤ ਵਰਗਾ ਕੋਈ ਪਦਾਰਥ ਖਵਾਇਆ ਜਾ ਰਿਹਾ। ਉਹਨਾਂ ਦੱਸਿਆ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


ਇਹ ਵੀ ਪੜ੍ਹੋ: Mohali Breaking: ਪੰਜਾਬ ਪੁਲਿਸ ਨੂੰ ਵੱਡੀ ਸਫਲਤਾ-ਦੋ ਨਾਮੀ ਗੈਗਸਟਰਾਂ ਨੂੰ ਕੀਤਾ ਕਾਬੂ 
 


ਇਸ ਦੇ ਨਾਲ ਹੀ ਇਸ ਵੀਡੀਓ ਦੀ ਪਹਿਚਾਣ ਕਰਨ ਵਾਲੇ ਨੌਨਿਹਾਲ ਸਿੰਘ ਆਗੂ ਨੌਜਵਾਨ ਭਾਰਤ ਸਭਾ ਨੇ ਦੱਸਿਆ ਕਿ ਇਹ ਵੀਡੀਓ ਜੋ ਬੱਚੇ ਨੂੰ ਕਥਿਤ ਪੋਸਟ ਖਵਾਉਣ ਦੀ ਵਾਇਰਲ ਹੋਈ ਹੈ ਇਹ ਪਿੰਡ ਦੀਪ ਸਿੰਘ ਵਾਲਾ ਦੇ 2 ਸਕੇ ਭਰਾਵਾਂ ਵਲੋਂ ਬਣਾ ਕੇ ਸ਼ੋਸ਼ਲ ਮੀਡੀਆ ਤੇ ਪਾਈ ਗਈ ਹੈ। ਉਹਨਾਂ ਦੋਸ਼ ਲਗਾਇਆ ਕਿ ਇਹ ਦੋਹੇ ਭਰਾ ਕਥਿਤ ਨਸ਼ੇ ਦਾ ਕਾਰੋਬਾਰ ਕਰਦੇ ਹਨ ਅਤੇ ਪਿਛਲੇ ਦਿਨੀ ਜੋ 77 ਕਿਲੋ ਹੈਰੋਇਨ ਅਤੇ ਨਜਾਇਜ਼ ਅਸਲਾ ਬ੍ਰਾਮਦਗੀ ਮਾਮਲੇ ਵਿਚ ਪਿੰਡ ਦੀਪ ਸਿੰਘ ਵਾਲਾ ਦੇ ਜੋ ਵਿਅਕਤੀ ਫੜ੍ਹੇ ਗਏ ਸਨ ਇਹ ਉਹਨਾਂ ਦੇ ਸਾਥੀ ਹਨ ਅਤੇ ਇਹਨਾਂ ਪਾਸ ਵੀ ਕਥਿਤ ਨਜਾਇਜ਼ ਅਸਲਾ ਹੈ। ਉਹਨਾਂ ਇਸ ਮਾਮਲੇ ਦੀ ਡੂੰਘਾਈ ਅਤੇ ਇਮਾਨਦਾਰੀ ਨਾਲ ਜਾਂਚ ਕਰ ਬਣਦੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।


ਇਹ ਵੀ ਪੜ੍ਹੋ: Faridkot Accident: ਫਰੀਦਕੋਟ 'ਚ ਵਾਪਰਿਆ ਦਰਦਨਾਕ ਹਾਦਸਾ, ਟਰੈਕਟਰ ਟਰਾਲੀ ਨਾਲ ਪਿੱਛੋਂ ਟਕਰਾਈ ਕਾਰ, 2 ਦੀ ਮੌਤ