Faridkot Accident:  ਪੰਜਾਬ ਵਿੱਚ ਸੜਕ ਹਾਦਸੇ ਤੇਜੀ ਨਾਲ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਜ਼ਿਲ੍ਹੇ ਫਰੀਦਕੋਟ ਤੋਂ ਸਾਹਣੇ ਆਇਆ ਹੈ ਜਿੱਥੇ ਟਰੈਕਟਰ ਟਰਾਲੀ ਨਾਲ ਪਿੱਛੋਂ ਕਾਰ ਟਕਰਾਈ ਹੈ ਅਤੇ ਇਸ ਹਾਦਸੇ ਵਿੱਚ 2 ਦੀ ਮੌਤ ਹੋ ਗਈ ਹੈ। ਦਰਅਸਲ ਇਸ ਹਾਦਸੇ ਵਿੱਚ ਜ਼ਖਮੀ ਇਕ  ਵਿਅਕਤੀ ਦੀ ਹਾਲਤ ਗੰਭੀਰ ਹੈ।


COMMERCIAL BREAK
SCROLL TO CONTINUE READING

ਹਾਦਸੇ 'ਚ ਉੱਡ ਗਏ  ਕਾਰ ਦੇ ਪਰਖੱਚੇ 
ਦੱਸ ਦਈਏ ਕਿ ਫਰੀਦਕੋਟ ਸਾਦਿਕ ਰੋਡ 'ਤੇ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਥੇ ਝੋਨੇ ਦੀਆਂ ਬੋਰੀਆਂ ਨਾਲ ਭਰੀ ਟਰੈਕਟਰ ਟਰਾਲੀ ਨਾਲ ਪਿੱਛੇ ਤੋਂ ਤੇਜ਼ ਰਫਤਾਰ ਕਾਰ ਟਕਰਾ ਗਈ। ਕਾਰ ਸਵਾਰ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇਕ ਦੀ ਹਾਲਤ ਗੰਭੀਰ ਹੈ ਜਿਸ ਨੂੰ ਇਲਾਜ ਲਈ ਫਰੀਦਕੋਟ ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ। ਹਾਦਸੇ ਵਿਚ ਕਾਰ ਦੇ ਪਰਖੱਚੇ ਉੱਡ ਗਏ। 


ਇਹ ਵੀ ਪੜ੍ਹੋ: Faridkot News: ਫਰੀਦਕੋਟ 'ਚ ਹੰਗਾਮਾ ਕਰਨ ਵਾਲੇ ਵਿਦਿਆਰਥੀਆਂ ਨੂੰ ਪੁਲਿਸ ਨੇ ਦਿੱਤੀ ਅਨੋਖੀ ਸਜ਼ਾ! ਜਾਣੋ ਕੀ 


ਫਰੀਦਕੋਟ ਸਾਦਿਕ ਰਾਜ ਮਾਰਗ ਉੱਤੇ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿਚ 2 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦੋਂ  ਕਿ ਇਕ ਗੰਭੀਰ ਰੂਪ ਵਿਚ ਜਖਮੀਂ ਹੋਇਆ ਜਿਸ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿਥੋਂ ਡਾਕਟਰਾਂ ਨੇ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ।


ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਕਰੀਬ 9 ਵਜੇ ਇਕ ਤੇਜ ਰਫਤਾਰ ਕਾਰ ਸਾਦਿਕ ਵੱਲ ਨੂੰ ਜਾ ਰਹੀ ਸੀ ਜੋ ਆਪਣੇ ਅੱਗੇ ਜਾ ਰਹੇ ਇਕ ਟਰੈਕਟਰ ਟਰਾਲੇ ਨਾਲ ਪਿੱਛੇ ਤੋਂ ਟਕਰਾਅ ਗਈ, ਟੱਕਰ ਇਨੀਂ ਜਬਰਦਸਤ ਸੀ ਕਿ ਕਾਰ ਦੇ ਪਖੱਚੇ ਉੱਡ ਗਏ। ਮੌਕੇ ਤੇ ਮੌਜੂਦ ਚਸਮਦੀਦ ਮੁਤਾਬਿਕ ਉਹ ਆਪਣੀ ਇਕ ਹੋਰ ਕਾਰ ਤੇ ਫਰੀਦਕੋਟ ਵੱਲ ਨੂੰ ਰਿਹਾ ਸੀ ਜਦ ਉਹਨਾਂ ਦੇ ਕੋਲ ਦੀ ਇੱਕ ਬਹੁਤ ਤੇਜ ਰਫਤਾਰ ਕਾਰ ਲੰਘੀ ਤੇ ਉਹ ਅੱਗੇ ਜਾ ਕੇ ਹਾਦਸਾ ਗ੍ਰਸਤ ਹੋ ਗਈ। 


ਉਹਨਾਂ ਦੱਸਿਆ ਕਿ ਉਹਨਾਂ ਨੇ ਉਸੇ ਵਕਤ ਆਪਣੀ ਕਾਰ ਵਾਪਸ ਮੋੜੀ ਅਤੇ ਘਟਨਾ ਸਥਾਨ ਉੱਤੇ ਆ ਕੇ ਵੇਖਿਆ ਤੇਜ ਰਫਤਾਰ ਕਾਰ ਟਰੈਕਟਰ ਟਰਾਲੇ ਵਿਚ ਵੱਜੀ ਹੋਈ ਸੀ ਅਤੇ ਕਾਰ ਵਿਚ ਚਾਰ ਲੋਕ ਸਵਾਰ ਸਨ ਜਿੰਨਾਂ ਵਿਚ 3 ਲੜਕੇ ਅਤੇ ਇਕ ਲੜਕੀ ਮੌਜੂਦ ਸੀ ਜਿਸ ਦੇ ਲਾਲ ਚੂੜਾ ਅਤੇ ਲਾਲ ਸੂਟ ਪਹਿਨਿਆ ਹੋਇਆ ਸੀ। ਦੇਖਣ ਤੋਂ ਲਗਦਾ ਸੀ ਕਿ ਉਸ ਦੀ ਕੁਝ ਦਿਨ ਪਹਿਲਾਂ ਹੀ ਮੈਰਿਜ ਹੋਈ ਹੋਵੇ। ਉਹਨਾਂ ਦੱਸਿਆ ਕਿ ਕਾਰ ਵਿਚ ਸਵਾਰ 2 ਲੜਕਿਆਂ ਦੀ ਮੌਕੇ ਤੇ ਮੌਤ ਹੋ ਗਈ ਸੀ ਅਤੇ ਇਕ ਲੜਕੀ ਗੰਭੀਰ ਹਾਲਤ ਵਿਚ ਸੀ ਜਿਸ ਨੂੰ ਉਹਨਾਂ ਨੇ ਬਾਹਰ ਕੱਢਿਆ ਅਤੇ ਹਸਪਤਾਲ ਦਾਖਲ ਕਰਵਾਇਆ।ਉਹਨਾਂ ਦੱਸਿਆ ਕਿ ਕਾਰ ਸਵਾਰਾਂ ਦਾ ਚੌਥਾ ਸਾਥੀ ਬਿਲਕੁਲ ਠੀਕ ਸੀ।


ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾਂ ਸਿਟੀ 2 ਫਰੀਦਕੋਟ ਦੇ ਮੁੱਖ ਅਫਸਰ ਸੁਖਦਰਸ਼ਨ ਸ਼ਰਮਾਂ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਸਾਦਿਕ ਰੋਡ ਤੇ ਇਕ ਕਾਰ ਅਤੇ ਟਰੈਕਟਰ ਦੀ ਟੱਕਰ ਹੋਈ ਹੈ। ਉਹਨਾਂ ਦੱਸਿਆ ਕਿ ਮੌਕੇ ਤੇ ਜਾ ਕੇ ਵੇਖਿਆ ਤਾਂ ਕਾਰ ਵਿਚ ਸਵਾਰ 2 ਲੜਕਿਆ ਦੀ ਮੌਤ ਹੋ ਚੁੱਕੀ ਸੀ ਅਤੇ ਇਕ ਲੜਕੀ ਗੰਭੀਰ ਜਖਮੀਂ ਸੀ ਜਿਸ ਨੂੰ ਇਲਾਜ ਲਈ ਜੀਜੀਐਸ ਮੈਡੀਕਲ ਹਸਪਤਾਲ ਲੈਜਾਇਆ ਗਿਆ ਜਿੱਥੋਂ ਉਸ ਨੂੰ ਬਠਿੰਡਾ ਲਈ ਰੈਫਰ ਕੀਤਾ ਗਿਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।ਉਹਨਾਂ ਦੱਸਿਆ ਕਿ ਮ੍ਰਿਤਕ ਦੋਹੇਂ ਲੜਕੇ ਪਿੰਡ ਕੰਮੇਆਣਾ ਦੇ ਰਹਿਣ ਵਾਲੇ ਸਨ ਅਤੇ ਲੜਕੀ ਬਾਰੇ ਹਾਲੇ ਕੁਝ ਪਤਾ ਨਹੀਂ ਚੱਲ ਸਕਿਆ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਲਾਸ਼ਾ ਨੂੰ ਕਬਜੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।


ਇਹ ਵੀ ਪੜ੍ਹੋ:  Nawanshahr Accident: ਥਾਰ ਤੇ ਸਵਿਫਟ ਕਾਰ ਦੀ ਆਹਮੋ-ਸਾਹਮਣੀ ਹੋਈ ਟੱਕਰ, 1 ਦੀ ਮੌਤ