Faridkot News: ਪੰਜਾਬ ਵਿੱਚ ਖੁਦਕੁਸ਼ੀ ਕਤਲ ਲੜਾਈ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਫ਼ਰੀਦਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਉਧਾਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਨੌਜਵਾਨਾਂ 'ਚ ਕੁੱਟਮਾਰ 'ਤੇ ਗਾਲੀ ਗਲੋਚ ਹੋਇਆ। ਇਸ ਦੌਰਾਨ ਇੱਕ ਨੌਜਵਾਨ ਨੇ ਆਤਮ ਹੱਤਿਆ ਕਰ ਲਈ। ਦੱਸ ਦਈਏ ਕਿ ਨੌਜਵਾਨ ਦੀ ਉਮਰ 20 ਸਾਲ ਹੈ ਅਤੇ ਫਰੀਦਕੋਟ ਬਾਜੀਗਰ ਬਸਤੀ ਦਾ ਰਹਿਣ ਵਾਲਾ ਹੈ।


COMMERCIAL BREAK
SCROLL TO CONTINUE READING

ਦਰਅਸਲ ਉਧਾਰ ਦਿੱਤੇ ਪੈਸਿਆਂ ਦੇ ਲੈਣ ਦੇਣ ਨੂੰ ਲਈ ਨੌਜਵਾਨਾਂ ਵਿੱਚ ਹੋਈ ਕੁੱਟਮਾਰ ਤੇ ਗਾਲੀ ਗਲੋਚ ਨੂੰ ਨਾ ਸਹਾਰ ਦੇ ਹੋਏ ਪੰਜਾਬ (ਭਾਰਤ) ਦੇ ਫ਼ਰੀਦਕੋਟ ਜਿਲ੍ਹੇ ਦਾ ਛੋਟਾ ਸ਼ਹਿਰ 'ਸਾਦਿਕ' ਦੇ ਇੱਕ ਨੌਜਵਾਨ ਨੇ ਜਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।


ਇਹ ਵੀ ਪੜ੍ਹੋ:  Punjab Stubble Burning: ਪੰਜਾਬ 'ਚ ਪਰਾਲੀ ਸਾੜਨ ਦਾ ਸਿਲਸਿਲਾ ਰੁਕਿਆ ਨਹੀਂ, 2060 ਨਵੇਂ ਮਾਮਲੇ ਆਏ ਸਾਹਮਣੇ

ਕਿਹਾ ਜਾ ਰਿਹਾ ਹੈ ਕਿ ਸਾਦਿਕ ਦੇ ਨੌਜਵਾਨ ਮ੍ਰਿਤਕ ਦੀਦਾਰ ਸਿੰਘ 20 ਸਾਲ ਨੇ ਫਰੀਦਕੋਟ ਬਾਜੀਗਰ ਬਸਤੀ ਦੇ ਨੌਜਵਾਨਾਂ ਨੂੰ 6 ਹਾਜ਼ਰ ਰੁਪਏ ਉਧਾਰ ਦਿੱਤੇ ਸਨ ਪਰ ਜਦੋਂ ਵਾਪਸ ਲੈਣ ਲਈ ਉਹਨਾਂ ਕੋਲ ਗਿਆ ਸੀ ਤੇ ਉਹਨਾਂ ਨੇ ਸਾਦਿਕ ਦੇ ਦੀਦਾਰ ਸਿੰਘ ਦੀ ਕੁੱਟਮਾਰ ਤੇ ਗਾਲੀ ਗਲੋਚ ਕੀਤੀ। ਇਸ ਤੋਂ ਬਾਅਦ ਨੌਜਵਾਨਜੇਰੇ ਇਲਾਜ ਸੀ ਪਰ ਫਿਰ ਉਸ ਦੀ ਮੌਤ ਹੋ ਗਈ।


ਸਾਦਿਕ ਦੇ ਵਾਸੀ ਅਮਨਦੀਪ ਕੌਰ ਪਤਨੀ ਵਰਿੰਦਰ ਸਿੰਘ ਦੇ  ਬਿਆਨ ਉੱਤੇ ਮੁਕਦਮਾ ਦਰਜ ਹੋਇਆ। ਥਾਣਾ ਸਾਦਿਕ ਨੇ ਪੁਲਿਸ ਨੇ ਮੁਸਤੈਦੀ ਦਿਖਾਉਦਿਆਂ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 


ਇਹ ਵੀ ਪੜ੍ਹੋ: Jalandhar News: ED ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਧਾਇਕ ਜਸਵੰਤ ਸਿੰਘ ਦੇ ਬਿਮਾਰ ਹੋਣ ਦਾ ਖ਼ਦਸ਼ਾ