ਨਵਦੀਪ ਮਹੇਸਰੀ/ਮੋਗਾ: ਪੰਜਾਬ ਸਰਕਾਰ ਅਤੇ ਸੂਬਾ ਸਰਕਾਰ ਤੋਂ ਵੱਖ ਵੱਖ ਮੰਗਾਂ ਨੂੰ ਲੈ ਕੇ ਅੱਜ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਸੂਬੇ ਭਰ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਦੇ ਤਹਿਤ ਅੱਜ ਮੋਗਾ ਵਿੱਚ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਲਾ ਦਿੱਤਾ ਗਿਆ ਜਿਸ ਦੇ ਚਲਦਿਆਂ ਮੋਗਾ-ਲੁਧਿਆਣਾ, ਮੋਗਾ-ਫਿਰੋਜ਼ਪੁਰ, ਮੋਗਾ-ਜਲੰਧਰ, ਮੋਗਾ-ਬਰਨਾਲਾ ਹਾਈਵੇ ਮੁਕੰਮਲ ਤੌਰ ਤੇ ਜਾਮ ਕਰ ਦਿੱਤਾ ਗਿਆ ।


COMMERCIAL BREAK
SCROLL TO CONTINUE READING

 


ਜਾਣਕਾਰੀ ਦਿੰਦਿਆਂ ਹੋਇਆਂ ਬੀਕੇਯੂ ਸਿੱਧੂਪੁਰ ਦੇ ਜ਼ਿਲਾ ਪ੍ਰਧਾਨ ਕਰਮ ਸਿੰਘ ਅਤੇ ਸ਼ਹਿਰੀ ਪ੍ਰਧਾਨ ਜਗਸੀਰ ਸਿੰਘ ਜਗ੍ਹਾ ਪੰਡਿਤ ਨੇ ਦੱਸਿਆ ਕਿ ਇਹ ਜਥੇਬੰਦੀ ਜੋ ਕਿ ਗੈਰ-ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਜੋ ਕਿ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਵਾਉਣ ਲਈ ਜਿਵੇਂ ਕਿ ਲੰਪੀ ਸਕਿਨ ਬਿਮਾਰੀ ਕਾਰਨ ਮਾਰ ਗਏ ਬਿਨਾ ਪੋਸਟਮਾਰਟਮ ਦੀ ਰਿਪੋਰਟ ਕਰਵਾ ਕੇ ਮੁਆਵਜਾ ਦਿੱਤੀ ਜਾਵੇ ਅਤੇ ਮਹਾਮਾਰੀ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਵਾਲੇ ਹਜਾਰ ਦੇ ਕਰੀਬ ਵੈਟਨਰੀ ਇੰਸਪੈਕਟਰਾਂ ਅਤੇ ਸੇਵਾਦਾਰਾਂ ਨੂੰ ਪੱਕੇ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ।


 


ਭਿਆਨਕ ਬੀਮਾਰੀ ਕਾਰਨ ਖਰਾਬ ਹੋਏ ਲਖਾਂ ਏਕੜ ਝੋਨੇ ਅਤੇ ਬਾਸਪਤੀ ਦੀ ਗਿਰਦਾਵਰੀ ਕਰਵਾ ਕੇ 60000/- ਰੁਪੈ ਪ੍ਰਤੀ ਏਕੜ ਮੁਆਵਜਾ ਤੁਰੰਤ ਦਿੱਤਾ ਜਾਵੇ  । ਪੈਦਾਵਾਰ ਤੋਂ ਘੱਟ ਝੋਨੇ ਦੀ ਖਰੀਦ ਕਰਨ ਦਾ ਫੈਸਲਾ ਵਾਪਿਸ ਲਿਆ ਜਾਵੇ। ਕਣਕ ਦਾ ਝਾੜ ਘਟਣ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ 500 – ਰੂਪੈ ਪ੍ਰਤੀ ਕੁਇੰਟਲ ਬੋਨਸ ਦੀ ਰਾਸ਼ੀ ਜਾਰੀ ਕੀਤੀ ਜਾਵੇ ।


 


ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਰਹਿੰਦੇ ਪਰਿਵਾਰਾਂ ਨੂੰ ਮੁਆਵਜਾ ਰਾਸ਼ੀ ਅਤੇ ਉਹਨਾਂ ਦੇ ਵਾਰਸਾਂ ਨੂੰ ਨੌਕਰੀਆਂ ਤੁਰੰਤ ਦਿੱਤੀਆਂ ਜਾਣ ਕਿਸਾਨੀ ਅੰਦੋਲਨ ਦੌਰਾਨ, ਕੋਵਿਡ ਜਾਂ ਪਰਾਲੀ ਜਲਾਉਣ ਸਬੰਧੀ ਕਿਸਾਨਾਂ ਤੇ ਪਾਏ ਪੁਰਾਣੇ ਪਰਚੇ ਤੁਰੰਤ ਰੱਦ ਕੀਤੇ ਜਾਣ। ਸਾਲ 2022 ਦੌਰਾਨ ਚਿੱਟੀ ਮੱਖੀ, ਮੱਛਰ ਕਾਰਨ ਨਰਮੇ ਦੇ ਹੋਏ ਨੁਕਸਾਨ ਅਤੇ ਦਰਿਆਵਾਂ ਦੇ ਨੇੜਲੇ ਏਰੀਏ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਆਵਜਾ ਤੁਰੰਤ ਐਲਾਨ ਕੀਤਾ ਜਾਵੇ ਅਤੇ ਮੂੰਗੀ ਕਾਰਨ ਕਿਸਾਨਾਂ ਨੂੰ ਪਏ ਘਾਟੇ ਦੀ ਪੂਰਤੀ ਕੀਤੀ ਜਾਵੇ। ਬੁੱਢੇ ਨਾਲੇ ਦੇ ਜਹਿਰਲੇ ਪਾਣੀ ਕਾਰਨ ਫਾਜਿਲਕਾ, ਅਬੋਹਰ ਦੇ ਕਿੰਨੂੰਆਂ ਦੇ ਬਾਗ ਖਤਮ ਹੋ ਰਹੇ ਹਨ ਜਿਸ ਦੀ ਸਪੈਸ਼ਲ ਜਾਂਚ ਪੜਤਾਲ ਕਰਾ ਕੇ ਕਿਸਾਨਾਂ ਨੂੰ ਪਏ ਘਾਟੇ ਦੀ ਪੂਰਤੀ ਕੀਤੀ ਜਾਵੇ ਅਤੇ ਬੁੱਢੇ ਨਾਲੇ ਦੀ ਜਹਿਰਲੇ ਪਾਣੀ ਕੁੱਝ ਜਲਦੀ ਠੋਸ ਹੱਲ ਲੱਭਿਆ ਜਾਵੇ।


 


ਬਿਜਲੀ ਦੇ ਬਕਾਇਆ ਪਏ ਜਨਰਲ ਕੈਟਾਗਿਰੀ ਦੇ ਕੁਨੈਕਸ਼ਨਾਂ ਸਮੇਤ ਵੱਖ-ਵੱਖ ਕੈਟਾਗਿਰੀ ਵਿਚ ਪੈਸੇ ਭਰ ਚੁੱਕੇ ਕਿਸਾਨਾਂ ਨੂੰ ਕੁਨੈਕਸ਼ਨ ਤੁਰੰਤ ਜਾਰੀ ਕੀਤੇ ਜਾਣ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਐਲਾਨ ਕੀਤੀ ਉਤਸ਼ਾਹਤ 1500/- ਰੁਪੈ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ । ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 6000/- ਰੁਪੈ ਸਹਾਇਤ ਰਾਸ਼ੀ ਤੁਰੰਤ ਦੇਵੋ ।


 


ਕੋਆਪ੍ਰੇਟਿਵ ਬੈਂਕਾਂ ਅਤੇ ਪ੍ਰਾਇਮਰੀ ਸਹਿਕਾਰੀ ਬੈਂਕਾਂ ਜੋ ਕਿ ਪੰਜਾਬ ਸਰਕਾਰ ਦੀਆਂ ਹਨ ਇਹਨਾਂ ਦਾ ਕਰਜਾ ਤੁਰੰਤ ਮਾਫ ਕੀਤਾ ਜਾਵੇ । ਕਰਚਾ ਦੇਣ ਵੇਲੇ ਬੈਂਕਾਂ ਵੱਲੋਂ ਕਿਸਾਨਾਂ ਤੋਂ ਲਏ ਗਏ ਖਾਲੀ ਚੈੱਕ ਲੈਣ ਗੈਰ-ਕਾਨੂੰਨੀ ਹਨ ਇਹ ਚੈੱਕ ਵਾਪਿਸ ਕਰਵਾਏ ਜਾਣ । 29.2007 ਦੀ ਪਾਲਿਸੀ ਵਾਲੇ 19200 ਕਿਸਾਨ ਪਰਿਵਾਰਾਂ ਦੀ ਜਮੀਨਾਂ ਦੇ ਰੱਦ ਕੀਤੇ ਗਏ ਇੰਤਕਾਲ ਬਹਾਲ ਕਰਵਾਏ ਜਾਣ ਤੇ ਆਪਣੇ ਵਾਅਦੇ ਅਨੁਸਾਰ ਅਬਾਦਕਾਰ ਕਿਸਾਨਾਂ ਨੂੰ ਵੀ ਉਹਨਾਂ ਦੀਆਂ ਜਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ।


 


ਭੋਗਪੁਰ ਗੰਨਾ ਮਿੱਲ ਦੀ ਖਰਾਬ ਪਈ ਟਰਬਾਈਨ ਨੂੰ ਤੁਰੰਤ ਬਦਲਿਆ ਜਾਵੇ ਬੀ. ਬੀ. ਐਮ. ਬੀ. ਵਿਚ ਪੰਜਾਬ ਦਾ ਨੁਮਾਇੰਦਾ ਪੰਜਾਬ ਸਰਕਾਰ ਬਹਾਲ ਕਰਾਏ। ਡੇਅਰੀ ਫਾਰਮਿੰਗ ਇਕ ਸਹਾਇਕ ਧੰਦਾ ਹੈ ਅਤੇ ਡੇਅਰੀ ਫਾਰਮਰਾਂ ਤੋਂ ਬਿਜਲੀ ਦਾ ਬਿਲ ਕਮਰੀਸ਼ੀਅਲ ਦੇ ਅਧਾਰ ਤੇ ਲੈਣਾ ਬੰਦ ਕਰੇ ਪੰਜਾਬ ਦੇ ਲੋਕ ਸਰਕਾਰ ਨੂੰ ਗਊ ਸੈੱਸ ਦੇ ਰੂਪ ਵਿੱਚ ਟੈਕਸ ਦੇ ਰਹੇ ਸਰਕਾਰ ਦੀ ਜੁੰਮੇਵਾਰੀ ਬਣਦੀ ਹੈ ਕਿ ਅਵਾਰਾ ਕੁੱਤਿਆਂ ਅਤੇ ਪਸ਼ੂਆਂ ਨੂੰ ਤੁਰੰਤ ਕੰਟਰੋਲ ਕਰੋ ।


 


ਕਿਸਾਨੀ ਅੰਦੋਲਨ ਦੌਰਾਨ ਚੰਡੀਗੜ੍ਹ ਯੂ. ਟੀ. ਅੰਦਰ ਪੈਂਦੇ ਖੇਤਰਾਂ ਵਿੱਚ ਅੰਦੋਲਨਕਾਰੀ ਨੌਜਵਾਨ, ਬੀਬੀਆਂ ਅਤੇ ਬਜੁਰਗਾਂ ਤੇ ਪਾਏ ਪਰਚੇ ਚੰਡੀਗੜ੍ਹ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਪੰਜਾਬ ਸਰਕਾਰੀ ਦੀ ਜ਼ੁੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਰੱਦ ਕਰਵਾਵੇ ਪੰਜਾਬ ਦੇ ਅੰਦਰ ਭਾਰਤ ਮਾਲਾ ਦੇ ਨਾਮ ਹੇਠ ਬਣਾਇਆ ਜਾ ਰਿਹਾ ਹਾਈਵੇਅ ਤੁਰੰਤ ਬੰਦ ਕੀਤਾ ਜਾਵੇ। ਗੰਨੇ ਦੀ ਕੀਮਤ ਵਿੱਚ ਵਾਧਾ 470/- ਰੁਪੈ ਲਾਗਤ ਮੁੱਲ ਨੂੰ ਰੱਖ ਕੇ ਕੀਤਾ ਜਾਵੇ। ਪੰਜਾਬ ਵਿਚ ਸਰਕਾਰੀ ਨੌਕਰੀਆਂ ਵਿੱਚੋਂ ਬਾਹਰੀ ਰਾਜਾਂ ਦਾ ਹਿੱਸਾ ਖਤਮ ਕਰਕੇ ਸਾਰੀਆਂ ਨੌਕਰੀਆਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਲਗਾਇਆ ਜਾਵੇ।


 


WATCH LIVE TV