Shubhkaran Post-Mortem Reveals/ਬਲਿੰਦਰ ਸਿੰਘ: ਮ੍ਰਿਤਕ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਤੋਂ ਬਾਅਦ ਪੋਸਟਮਾਰਟਮ ਲਈ ਇੱਕ ਡਾਕਟਰਾਂ ਦੀ ਟੀਮ ਤਿਆਰ ਕੀਤੀ ਸੀ।  ਇਸ ਤੋਂ ਬਾਅਦ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਪੋਸਟ ਮਾਰਟਮ ਰਿਪੋਰਟ ਸਾਹਮਣੇ ਆਈ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਾਇਆ ਗਿਆ ਕਿ ਉਸ ਦੇ ਸਿਰ ਦੇ ਪਿੱਛੇ ਛੋਟੇ- ਛੋਟੇ ਮੇਟਲ ਛੱਰ੍ਹੇ ਪਾਏ ਗਏ ਹਨ। ਹਾਲਾਂਕਿ ਪਾਤੜਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜ਼ੀਰੋ FIR ਦਰਜ ਕੀਤੀ ਹੋਈ ਹੈ।


COMMERCIAL BREAK
SCROLL TO CONTINUE READING

ਕਿਹਾ ਜਾ ਰਿਹਾ ਹੈ ਕਿ ਸਿਰ ਦੇ ਪਿੱਛੇ ਛੋਟੇ- ਛੋਟੇ ਧਾਤ ਦੇ ਛੱਰ੍ਹੇ ਪਾਏ ਗਏ ਹਨ ਜੋ ਕਿ ਰਬੜ ਦਾ ਗੋਲੀ ਵਿੱਚ ਨਹੀਂ ਹੁੰਦੇ। ਸੂਤਰਾਂ ਦੇ ਮੁਤਾਬਿਕ ਦੂਜੇ ਪਾਸੇ ਦਾਅਵਾ ਕੀਤਾ ਗਿਆ ਸੀ ਕਿ ਸ਼ੁਭਕਰਨ ਦੀ ਮੌਤ ਗੰਨਇਜਰੀ ਕਰਕੇ ਹੋਈ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸ ਦੇ ਸਿਰ ਦੇ ਪਿੱਛੇ ਛੋਟੇ- ਛੋਟੇ ਮੇਟਲ ਛੱਰ੍ਹੇ ਪਾਏ ਗਏ ਹਨ। ਇਸ ਦੇ ਨਾਲ ਹੀ ਨੌਜਵਾਨ (Shubhkaran)  ਦੀ ਮੌਕੇ ਉੱਤੇ ਮੌਤ ਹੋ ਗਈ ਸੀ। ਇਹ ਖੁਲਾਸਾ ਰਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰਾਂ ਦੇ ਬੋਰਡ ਦੀ ਪੋਸਟ ਮਾਰਟਮ ਰਿਪੋਰਟ ਵਿੱਚ ਹੋਇਆ ਹੈ।


ਇਹ ਵੀ ਪੜ੍ਹੋ: Sarvan Singh Pandher: ਸਰਵਨ ਸਿੰਘ ਪੰਧੇਰ ਦਾ ਵੱਡਾ ਬਿਆਨ- 10 ਨੂੰ ਰੋਕਾਂਗੇ ਰੇਲ, ਭਲਕੇ ਮਨਾਵਾਂਗੇ ਮਹਿਲਾ ਕੌਮਾਂਤਰੀ ਦਿਵਸ 


ਪੋਸਟਮਾਰਟਮ ਰਿਪੋਰਟ ਦੇ ਅਨੁਸਾਰ, ਸੀਟੀ ਸਕੈਨ ਤੋਂ ਸ਼ੁਭਕਰਨ (Shubhkaran)  ਦੇ ਸਿਰ ਵਿੱਚ ਕਈ ਧਾਤ ਦੇ ਛਰ੍ਹੇ ਦਾ ਖੁਲਾਸਾ ਹੋਇਆ ਹੈ। ਡਾਕਟਰਾਂ ਨੇ ਰਿਪੋਰਟ ਪੁਲਿਸ ਨੂੰ ਸੌਂਪ ਦਿੱਤੀ ਹੈ। ਹੁਣ ਇਨ੍ਹਾਂ ਪੈਲੇਟਾਂ ਦੀ ਬੈਲਿਸਟਿਕ ਮਾਹਿਰਾਂ ਦੁਆਰਾ ਜਾਂਚ ਕੀਤੀ ਜਾਵੇਗੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਸ ਤਰ੍ਹਾਂ ਦੀ ਬੰਦੂਕ ਦੀ ਵਰਤੋਂ ਕੀਤੀ ਗਈ ਹੈ। ਵਿਸਤ੍ਰਿਤ ਰਿਪੋਰਟ ਬਾਰੇ ਅਜੇ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਹੈ।


ਇਹ ਵੀ ਪੜ੍ਹੋ: Chandigarh News: ਚੰਡੀਗੜ ਨਗਰ ਨਿਗਮ ਦੀ ਬਜਟ ਮੀਟਿੰਗ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਨੂੰ ਨੋਟਿਸ


ਦੱਸ ਦਈਏ ਕਿ ਹਾਲ ਹੀ ਵਿੱਚ  21 ਫਰਵਰੀ ਨੂੰ ਖਨੌਰੀ ਬਾਰਡਰ 'ਤੇ ਦਿੱਲੀ ਚਲੋ ਅੰਦੋਲਨ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਬਠਿੰਡਾ ਦੇ 22 ਸਾਲਾ ਕਿਸਾਨ (Shubhkaran) ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।  ਖਾਸ ਗੱਲ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜ਼ੀਰੋ ਐਫਆਈਆਰ ਦਰਜ ਕੀਤੀ ਗਈ ਹੈ ਪਰ ਅੱਗੇ ਦੀ ਕਾਰਵਾਈ ਕੀ ਹੋਵੇਗੀ ਇਸ ਬਾਰੇ ਕੋਈ ਚਰਚਾ ਨਹੀਂ ਹੋਈ।