ਭਰਤ ਸ਼ਰਮਾ (ਲੁਧਿਆਣਾ)- ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਖਸਖਸ ਖੇਤੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਖਸਖਸ ਹਰ ਦੁਕਾਨ ਤੇ ਆਮ ਮਿਲ ਰਹੀ ਹੈ ਤਾਂ ਪੰਜਾਬ ਵਿੱਚ ਉਸਦੀ ਖੇਤੀ ਦੀ ਮਨਾਹੀ ਕਿਉਂ? ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਇਸਦੀ ਖੇਤੀ ਦੀ ਇਜਾਜ਼ਤ ਦੇਵੇ ਤਾਂ ਜੋਂ ਕਿਸਾਨਾਂ ਦੀ ਆਮਦਾਨ ਵਿਚ ਵਾਧਾ ਹੋ ਸਕੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ‘ਚ ਵੀ ਕਹਿਣਗੇ ਕਿ ਸਾਰੀ ਜਥੇਬੰਦੀਆਂ ਵੱਲੋ ਖਸਖਸ ਖੇਤੀ ਦੀ ਮੰਗ ਕੀਤੀ ਜਾਵੇ।


COMMERCIAL BREAK
SCROLL TO CONTINUE READING

ਲਖੀਮਪੁਰ ਘਟਨਾ


ਲਖੀਮਪੁਰ ਘਟਨਾ ‘ਤੇ ਬੋਲਦੇ ਹੋਏ ਲੱਖੋਵਾਲ ਨੇ ਕਿਹਾ ਕਿ ਲਖੀਮਪੁਰ ਘਟਨਾ ‘ਚ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਦੋਸ਼ੀ ਅਸ਼ੀਸ਼ ਮਿਸ਼ਰਾ ਦਾ ਪਿਤਾ ਮੰਤਰੀ ਅਜੇ ਮਿਸ਼ਰਾ ਅੱਜ ਵੀ ਆਪਣੇ ਅਹੁਦੇ ‘ਤੇ ਬਰਕਰਾਰ ਹੈ। ਇਸ ਸਬੰਧੀ 16 ਅਗਸਤ ਨੂੰ ਸਾਰੀਆਂ ਜਥੇਬੰਦੀਆਂ ਵੱਖ-ਵੱਖ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਵੀ ਸੌਂਪਣਗੀਆਂ। ਉਨ੍ਹਾਂ ਦੱਸਿਆ ਕਿ ਜਲਦ ਹੀ ਲਖੀਮਪੁਰ ਘਟਨਾ ਦੇ ਇਨਸਾਫ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 18 ਅਗਸਤ ਨੂੰ ਹਜ਼ਾਰਾਂ ਕਿਸਾਨ ਲਖੀਮਪੁਰ ਪਹੁੰਚਣਗੇ ਅਤੇ ਇਨਸਾਫ ਲਈ 72 ਘੰਟੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।


ਫਗਵਾੜਾ ਸ਼ੂਗਰ ਮਿਲ ਬਾਹਰ ਧਰਨਾ


ਦੂਜੇ ਪਾਸੇ ਕਿਸਾਨਾਂ ਵੱਲੋਂ ਗੰਨੇ ਦੀ ਬਕਾਇਆ ਰਕਮ ਲਈ ਫਗਵਾੜਾ ਸ਼ੂਗਰ ਮਿਲ ਦੇ ਬਾਹਰ ਧਰਨਾ ਵੀ ਜਾਰੀ ਹੈ। ਕਿਸਾਨਾਂ ਦੇ ਕਹਿਣਾ ਹੈ ਕਿ ਉਨ੍ਹਾਂ ਦੇ ਕਰੋੜਾਂ ਰੁਪਏ ਜੋ ਸ਼ੂਗਰ ਮਿਲ ਵੱਲੋਂ ਬਕਾਇਆ ਹਨ ਉਹ ਦਿੱਤੇ ਜਾਣ। ਇਸਦੇ ਲਈ ਕਿਸਾਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਵੀ ਕੀਤੀ ਗਈ ਸੀ ਪਰ ਫਿਰ ਵੀ ਕਿਸਾਨਾਂ ਨੂੰ ਬਕਾਇਆ ਰਕਮ ਲੈਣ ਲਈ ਧਰਨਾ ਲਗਾਉਣਾ ਪੈ ਰਿਹਾ ਹੈ। ਲੱਖੋਵਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਲੱਖੋਵਾਲ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਫਗਵਾਰਾ ਸ਼ੂਗਰ ਮਿਲ ਤੋਂ ਜਲਦ ਕਿਸਾਨਾਂ ਦੀ ਬਕਾਇਆ ਰਕਮ ਜਾਰੀ ਕਰਵਾਈ ਜਾਵੇ।


WATCH LIVE TV