Farmers Protest News: ਮੋਟਰਾਂ ਦੇ ਲੱਗ ਰਹੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਕਿਸਾਨਾਂ ਨੇ ਸੰਘਰਸ਼ ਦਾ ਕੀਤਾ ਐਲਾਨ
Farmers Protest News: ਖੇਤੀ ਮੋਟਰਾਂ ਲਈ ਬਿਜਲੀ ਦੀ ਸਪਲਾਈ ਸਹੀ ਢੰਗ ਨਾ ਆਉਣ ਕਾਰਨ ਕਿਸਾਨਾਂ ਨੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ।
Farmers Protest News (ਕੁਲਦੀਪ ਧਾਲੀਵਾਲ): ਮਾਨਸਾ ਵਿੱਚ ਖੇਤੀ ਮੋਟਰਾਂ ਦੇ ਲੱਗ ਰਹੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਕਿਸਾਨਾਂ ਵੱਲੋਂ ਪਿੰਡ ਭੈਣੀ ਬਾਘਾ ਵਿੱਚ ਇਕੱਤਰਤਾ ਕੀਤੀ ਗਈ। ਕਿਸਾਨਾਂ ਨੇ ਕਿਹਾ ਬਿਜਲੀ ਸਪਲਾਈ ਨਾ ਆਉਣ ਕਾਰਨ ਝੋਨੇ ਵਿੱਚ ਪਾਣੀ ਸੁੱਕ ਰਿਹਾ ਹੈ ਤੇ ਕਿਸਾਨਾਂ ਨੂੰ ਪਾਣੀ ਦੀ ਵੱਡੀ ਸਮੱਸਿਆ ਆ ਰਹੀ ਹੈ। ਝੋਨੇ ਵਿੱਚ ਤਰੇੜਾਂ ਪੈਣ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਜੇ ਨਿਰਵਿਘਨ ਬਿਜਲੀ ਨਾ ਦਿੱਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਵੱਲੋਂ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ। ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਵਿੱਚ ਕਿਸਾਨਾਂ ਵੱਲੋਂ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਹੋ ਕੇ ਕਿਸਾਨਾਂ ਨੇ ਇਕੱਤਰਤਾ ਕੀਤੀ ਗਈ।
ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਬਿਜਲੀ ਦੇ ਵੱਡੇ ਕੱਟ ਲੱਗ ਰਹੇ ਹਨ ਅਤੇ ਝੋਨੇ ਵਿੱਚ ਪਾਣੀ ਪੂਰਾ ਨਹੀਂ ਹੋ ਰਿਹਾ। ਉਨ੍ਹਾਂ ਨੇ ਕਿਹਾ ਕਿ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਸਬੰਧੀ ਮਾਨਸਾ ਵਿੱਚ ਐਕਸੀਅਨ ਨੂੰ ਮਿਲਿਆ ਜਾਵੇਗਾ ਕਿਉਂਕਿ ਕਈ ਦਿਨਾਂ ਤੋਂ ਸਿਰਫ ਦੋ ਘੰਟੇ ਹੀ ਬਿਜਲੀ ਦੀ ਸਪਲਾਈ ਆ ਰਹੀ ਹੈ। ਇਸ ਮੌਕੇ ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਬਿਜਲੀ ਦੀ ਮੰਗ ਕੀਤੀ।
ਛੇ ਘੰਟਿਆਂ ਦਾ ਪਾਵਰ ਕੱਟ ਕਹਿ ਰਹੇ ਹਨ। ਉਸ ਦੇ ਸਬੰਧ ਵਿੱਚ ਮਾਨਸਾ ਐਕਸੀਅਨ ਤੋਂ ਮੰਗ ਕੀਤੀ ਜਾਵੇਗੀ ਕਿ ਬਿਜਲੀ ਸਪਲਾਈ ਕਿਸਾਨਾਂ ਨੂੰ ਸਹੀ ਢੰਗ ਨਾਲ ਦਿੱਤੀ ਜਾਵੇ। ਝੋਨੇ ਦਾ ਸੀਜ਼ਨ ਹੈ ਤੇ ਲਵਾਈ ਚੱਲ ਰਹੀ ਹੈ। ਜੇ ਮਾਨਸਾ ਐਕਸੀਅਨ ਨੇ ਲਾਈਟ ਦੀ ਪੂਰਤੀ ਨਾ ਕੀਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਮਾਨਸਾ ਐਕਸੀਅਨ ਦਾ ਮੁਕੰਮਲ ਘਿਰਾਓ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਡਕੌਂਦਾ ਜਥੇਬੰਦੀ ਦੀ ਅਗਵਾਈ ਦੇ ਹੇਠਾਂ ਭਾਰੀ ਇਕੱਠ ਕਰਕੇ ਮਾਨਸਾ ਬਲਾਕ ਦਾ ਧਰਨਾ ਦਿੱਤਾ ਜਾਵੇਗਾ। ਜ਼ਰੂਰਤ ਪਈ ਜ਼ਿਲ੍ਹਾ ਪੱਧਰ ਉਤੇ ਧਰਨਾ ਦਿੱਤਾ ਜਾਵੇਗਾ ਜੇ ਫਿਰ ਵੀ ਗੱਲ ਨਾ ਬਣੀ ਪੰਜਾਬ ਪੱਧਰ ਦਾ ਧਰਨਾ ਦਿੱਤਾ ਜਾਵੇਗਾ ਪਰ ਮਾਨਸਾ ਦੇ ਕਿਸਾਨਾਂ ਪੂਰੀ ਬਿਜਲੀ ਸਪਲਾਈ ਲਈ ਜਾਵੇਗੀ।
ਇਹ ਵੀ ਪੜ੍ਹੋ : Punjab Weather Updates: ਪੰਜਾਬ ਵਿੱਚ ਅੱਜ ਮੌਸਮ ਫੇਰ ਲਵੇਗਾ ਕਰਵਟ, ਹਿਮਾਚਲ 'ਚ ਫਟਿਆ ਬੱਦਲ