Ludhiana News: ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ੇ ਤੋਂ ਚੁੱਕਿਆ ਧਰਨਾ ਪਰ ਟੋਲ ਮੁਕਤ ਰੱਖਣ ਦਾ ਲਿਆ ਫ਼ੈਸਲਾ
Ludhiana News: ਕਿਸਾਨਾਂ ਨੇ ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਤੋਂ ਚੁੱਕਣ ਦਾ ਫ਼ੈਸਲਾ ਲਿਆ।
Ludhiana News (ਤਰਸੇਮ ਲਾਲ ਭਾਰਦਵਾਜ): ਪੰਜਾਬ ਦੇ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਜਿੱਥੇ ਕਿਸਾਨਾਂ ਵੱਲੋਂ ਪਿਛਲੇ 15 ਦਿਨਾਂ ਤੋਂ ਟੋਲ ਪਲਾਜ਼ਾ ਦੇ ਵਧੇ ਰੇਟਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਕੋਈ ਸਿਆਸੀ ਲੀਡਰ ਅਤੇ ਲੋਕ ਸਭਾ ਮੈਂਬਰ ਕਿਸਾਨ ਜਥੇਬੰਦੀਆਂ ਦੀ ਸਾਰ ਲੈਣ ਨਹੀਂ ਪੁੱਜਿਆ ਸੀ।
ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਉਹ 30 ਜੂਨ ਨੂੰ ਟੋਲ ਪਲਾਜ਼ਾ ਦੀ ਤਾਲਾਬੰਦੀਕਰਨਗੇ। ਇਸ ਨੂੰ ਲੈ ਕੇ ਦੇਰ ਰਾਤ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਜਿਸ ਤੋਂ ਬਾਅਦ ਅੱਜ ਕਿਸਾਨਾਂ ਵੱਲੋਂ ਇੱਕ ਵੱਡੀ ਰੈਲੀ ਕੀਤੀ ਗਈ ਜਿਸ ਵਿੱਚ ਟਰੱਕ ਯੂਨੀਅਨ ਟੈਕਸੀ ਯੂਨੀਅਨ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਅਤੇ ਆਮ ਲੋਕ ਸ਼ਾਮਿਲ ਹੋਏ।
ਕਿਸਾਨਾਂ ਵੱਲੋਂ ਫੈਸਲਾ ਕੀਤਾ ਗਿਆ ਕਿ ਟੋਲ ਪਲਾਜ਼ੇ ਦੇ ਬੂਥਾਂ ਉੱਪਰ ਪੱਲੀਆਂ ਬੰਨ੍ਹ ਕੇ ਬੰਦ ਕਰ ਦਿੱਤੇ ਗਏ ਤੇ ਉੱਪਰ ਝੰਡਾ ਲਗਾ ਦਿੱਤਾ ਗਿਆ ਅਤੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਤੋਂ ਇਹ ਧਰਨਾ ਚੁੱਕਿਆ ਜਾ ਰਿਹਾ ਹੈ ਪਰ ਟੋਲ ਜਨਤਾ ਲਈ ਬਿਲਕੁਲ ਫਰੀ ਰਹੇਗਾ ਜਦ ਤੱਕ ਐਨਐਚਆਈ ਜਾਂ ਪ੍ਰਸ਼ਾਸਨ ਦੇ ਲੋਕ ਜੋ ਉਨ੍ਹਾਂ ਦੀਆਂ ਮੰਗਾਂ ਨੇ ਜਿਨ੍ਹਾਂ ਵਿੱਚ ਟੋਲ ਦੇ ਵਧੇ ਰੇਟ ਘੱਟ ਕਰਨਾ, ਆਲੇ-ਦੁਆਲੇ ਵਾਲੇ ਪਿੰਡਾਂ ਨੂੰ ਟੋਲ ਫਰੀ ਹੋਣਾ, ਮਹੀਨਾਵਾਰੀ ਪਾਸ ਦੇ ਰੇਟ ਘੱਟ ਕਰਨਾ ਤੇ ਜੋ ਟੋਲ ਵਿੱਚ ਲੋਕਾਂ ਨੂੰ ਸੁਵਿਧਾ ਦੇਣਾ ਸ਼ਾਮਿਲ ਹਨ।
ਇਸ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਜਦੋਂ ਇਹ ਮੰਗਾਂ ਪੂਰੀਆਂ ਨਹੀਂ ਉਦੋ ਤੱਕ ਟੋਲ ਬਿਲਕੁਲ ਫ੍ਰੀ ਰਹੇਗਾ। ਕਿਸਾਨਾਂ ਨੇ ਕਿਹਾ ਜੇ ਟੋਲ ਪਲਾਜ਼ਾ ਵਾਲੇ ਧੱਕਾ ਕਰਨਗੇ ਤਾਂ ਫਿਰ ਅੱਜ ਤਾਂ ਪੱਲੀਆਂ ਬੰਨ੍ਹੀਆਂ ਨੇ ਫਿਰ ਉਨ੍ਹਾਂ ਦੇ ਮੁੱਖ ਦਫ਼ਤਰ ਨੂੰ ਤਾਲਾ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ : India win world cup 2024: ਰੋਮਾਂਚ ਨਾਲ ਭਰੇ ਫਾਈਨਲ ਵਿੱਚ ਭਾਰਤ ਦੀ ਜਿੱਤ, ਦੱਖਣੀ ਅਫਰੀਕਾ ਨੂੰ 7 ਦੌੜਾ ਨਾਲ ਹਰਾਇਆ
ਕਿਸਾਨਾਂ ਦਾ ਮੰਗ ਪੱਤਰ ਲੈਣ ਲਈ ਏਡੀਸੀ ਪਹੁੰਚੇ। ਏਡੀਸੀ ਨੇ ਕਿਹਾ ਕਿ ਕਿਸਾਨਾਂ ਦੀਆਂ ਜੋ ਮੰਗਾਂ ਨੇ ਉਨ੍ਹਾਂ ਨੂੰ ਕੇਂਦਰ ਦੀ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਅਤੇ ਜਲਦ ਕੋਈ ਮੀਟਿੰਗ ਕਰਕੇ ਇਸਦਾ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਟੋਲ ਪਲਾਜ਼ੇ ਉਤੇ ਕਿਸੇ ਵੀ ਤਰ੍ਹਾਂ ਦੀ ਕਾਨੂੰਨ ਵਿਵਸਥਾ ਖਰਾਬ ਨਹੀਂ ਹੋਈ ਹੈ।
ਇਹ ਵੀ ਪੜ੍ਹੋ : Mohali Fraud: ਵਿਦੇਸ਼ ਭੇਜਣ ਦੇ ਨਾਮ 'ਤੇ 55 ਲੱਖ ਰੁਪਏ ਦੀ ਠੱਗੀ, ਕੰਪਨੀ ਨੂੰ ਲੱਗੇ ਤਾਲੇ, ਮਾਲਕ ਹੋਇਆ ਫਰਾਰ