Kisan Protest: ਅੱਜ ਕਿਸਾਨ ਅੰਦੋਲਨ 2.0 ਨੂੰ 100 ਦਿਨ ਹੋਏ ਪੂਰੇ, ਬਾਰਡਰ ਉੱਤੇ ਹੋਵੇਗਾ ਵੱਡਾ ਇੱਕਠ
Kisan Protest: ਅੱਜ ਕਿਸਾਨ ਅੰਦੋਲਨ 2.0 ਨੂੰ 100 ਦਿਨ ਪੂਰੇ ਹੋ ਗਏ ਹਨ ਅਤੇ 100 ਦਿਨ ਪੂਰੇ ਹੋਣ `ਤੇ ਵੱਡੀ ਮਾਤਰਾ ਵਿੱਚ ਇਕੱਠ ਕੀਤਾ ਜਾਵੇਗਾ। ਵੱਡੀ ਮਾਤਰਾ ਵਿੱਚ ਕਿਸਾਨ ਪੁੱਜਣਗੇ ।
Kisan Andolan 100 days today: ਕਿਸਾਨਾਂ ਦਾ ਅੰਦਲੋਨ ਲਗਾਤਾਰ ਜਾਰੀ ਹੈ। ਅੱਜ ਕਿਸਾਨ ਅੰਦੋਲਨ 2.0 ਨੂੰ 100 ਦਿਨ ਪੂਰੇ ਹੋ ਗਏ ਹਨ। ਇਸ ਦੌਰਾਨ ਅੱਜ ਬਾਰਡਰ ਉੱਤੇ ਵੱਡਾ ਇੱਕਠ ਹੋਵੇਗਾ। ਦਰਅਸਲ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਸੰਘਰਸ਼ ਕਮੇਟੀ ਦੇ ਸੱਦੇ 'ਤੇ ਸ਼ੰਭੂ ਬੈਰੀਅਰ 'ਤੇ ਕਿਸਾਨ ਅਤੇ ਮਜ਼ਦੂਰਾਂ ਵਲੋਂ 90 ਦਿਨਾਂ ਤੋਂ ਅੰਦੋਲਨ ਚਲਾਇਆ ਜਾ ਰਿਹਾ ਹੈ। ਅੱਜ ਇਸ ਅੰਦੋਲਨ ਨੂੰ 100 ਦਿਨ ਪੂਰੇ ਹੋ ਗਏ ਹਨ।
100 ਦਿਨ ਪੂਰੇ ਹੋਣ 'ਤੇ ਵੱਡੀ ਮਾਤਰਾ ਵਿੱਚ ਇਕੱਠ ਕੀਤਾ ਜਾਵੇਗਾ। ਅੰਦੋਲਨ-2 ਦੇ 100 ਦਿਨ ਪੂਰੇ ਹੋਣ ’ਤੇ ਸ਼ੰਭੂ ਬਾਰਡਰ, ਖਨੌਰੀ, ਡੱਬਵਾਲੀ ਅਤੇ ਰਤਨਪੁਰਾ ਵਿਖੇ ਵੱਡੀਆਂ ਕਿਸਾਨ ਕਾਨਫਰੰਸਾਂ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਦੱਸ ਦਈਏ ਕਿ ਕਿਸਾਨ ਨੇ ਬਾਰਡਰ ਉੱਤੇ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ। ਦੱਸ ਦਈਏ ਕਿ ਕਿਸਾਨ 13 ਫਰਵਰੀ ਤੋਂ ਆਪਣੀ ਹੱਕੀ ਮੰਗਾਂ ਨੂੰ ਲੈਕੇ ਸ਼ੰਭੂ ਬਾਰਡਰ 'ਤੇ ਧਰਨੇ 'ਤੇ ਬੈਠੇ ਹਨ, ਜਿਸ ਦੌਰਾਨ ਕਈ ਕਿਸਾਨਾਂ ਨੇ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ, ਕਈਆਂ ਨੇ ਸੱਟਾਂ, ਗੋਲੀਆਂ ਖਾਂਦੀਆਂ ਤਾਂ ਕਈ ਕਿਸਾਨ ਆਪਣੀ ਜਾਨ ਵੀ ਗੁਆ ਬੈਠੇ। ਹਾਲੇ ਤੱਕ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਪੰਜਾਬ ਵਿੱਚ ਇਸ ਵੇਲੇ ਅੱਤ ਦੀ ਗਰਮੀ ਪੈ ਰਹੀ ਹੈ ਪਰ ਕਿਸਾਨ ਬਾਰਡਰ ਇੱਤੇ ਡਟੇ ਹੋਏ ਹਨ। ਅੰਦੋਲਨ ਸਰਦੀ ਤੋਂ ਗਰਮੀ ਤੱਕ ਪਹੁੰਚ ਗਿਆ ਪਰ ਕਿਸਾਨਾਂ ਦੇ ਹੌਂਸਲੇ ਨਹੀਂ ਘੱਟ ਹੋਏ ਹਨ।
ਇਹ ਵੀ ਪੜ੍ਹੋ:.Samrala Accident News: ਸਮਰਾਲਾ ਨੇੜੋ ਵਾਪਰਿਆ ਦਰਦਨਾਕ ਹਾਦਸਾ, ਦੋ ਸਵਾਰੀਆਂ ਦੀ ਮੌਤ, 12 ਜ਼ਖ਼ਮੀ
ਬੀਤੇ ਦਿਨੀ ਦਿੱਲੀ-ਅੰਮ੍ਰਿਤਸਰ ਰੇਲਵੇ ਰੂਟ 'ਤੇ ਸ਼ੰਭੂ ਰੇਲਵੇ ਸਟੇਸ਼ਨ 'ਤੇ ਲਗਾਤਾਰ 34 ਦਿਨਾਂ ਤੋਂ ਹੜਤਾਲ 'ਤੇ ਬੈਠੇ ਕਿਸਾਨ ਆਗੂਆਂ ਨੇ ਚੰਡੀਗੜ੍ਹ ਪ੍ਰੈੱਸ ਕਾਨਫਰੰਸ ਕਰਕੇ ਰੇਲਵੇ ਟਰੈਕ ਤੋਂ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਦੇ ਇੱਕ ਐਲਾਨ ਕਾਰਨ ਜਿੱਥੇ ਰੇਲਵੇ ਅਧਿਕਾਰੀਆਂ ਨੇ ਰੇਲ ਗੱਡੀਆਂ ਨੂੰ ਦੁਬਾਰਾ ਚਲਾਉਣ ਦੀ ਤਿਆਰੀ ਕਰ ਲਈ ਹੈ, ਉੱਥੇ ਹੀ ਇੰਨੀ ਗਰਮੀ ਵਿੱਚ ਰੇਲਵੇ ਸਟੇਸ਼ਨ 'ਤੇ ਰੇਲਗੱਡੀ ਲਈ ਘੰਟਿਆਂ ਬੱਧੀ ਇੰਤਜ਼ਾਰ ਕਰਨ ਵਾਲੇ ਯਾਤਰੀਆਂ ਨੇ ਵੀ ਸੁੱਖ ਦਾ ਸਾਹ ਲਿਆ ਹੈ।