Kisan Andolan 2.0: ਹਾਈ ਕੋਰਟ ਨੇ ਕਿਸਾਨਾਂ ਵੱਲੋਂ ਟਰੈਕਟਰ-ਟਰਾਲੀਆਂ ਦਾ ਕਾਫ਼ਲਾ ਦਿੱਲੀ ਲਿਜਾਣ `ਤੇ ਕੀਤੀ ਟਿੱਪਣੀ
Kisan Andolan 2.0: ਹਾਈ ਕੋਰਟ `ਚ ਕਿਸਾਨ ਅੰਦੋਲਨ ਨੂੰ ਲੈ ਕੇ ਦਾਇਰ ਦੋਵੇਂ ਪਟੀਸ਼ਨਾਂ `ਤੇ ਸੁਣਵਾਈ ਹੋਈ।
Kisan Andolan 2.0: ਕਿਸਾਨ ਅੰਦੋਲਨ ਨੂੰ ਲੈ ਕੇ ਦਾਇਰ ਦੋਵੇਂ ਪਟੀਸ਼ਨਾਂ 'ਤੇ ਹਾਈਕੋਰਟ 'ਚ ਸੁਣਵਾਈ ਹੋਈ। ਪੰਜਾਬ, ਹਰਿਆਣਾ ਅਤੇ ਕੇਂਦਰ ਨੇ ਸਟੇਟਸ ਰਿਪੋਰਟ ਦਾਇਰ ਕੀਤੀ। ਅੱਜ ਵੀ ਕਿਸਾਨਾਂ ਦੀ ਤਰਫੋਂ ਕੋਈ ਵੀ ਵਕੀਲ ਹਾਈਕੋਰਟ 'ਚ ਪੇਸ਼ ਨਹੀਂ ਹੋਇਆ।
ਹਾਈ ਕੋਰਟ ਨੇ ਕਿਹਾ ਕਿ ਹਰ ਕੋਈ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਪਰ ਇਸ ਨਾਲ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਅਤੇ ਨਿਯਮਾਂ ਮੁਤਾਬਕ ਪ੍ਰਦਰਸ਼ਨ ਕੀਤਾ ਜਾਣਾ ਚਾਹੀਦਾ ਹੈ। ਹਾਈ ਕੋਰਟ ਨੇ ਕਿਹਾ ਕਿ ਜੇਕਰ ਦਿੱਲੀ ਜਾਣਾ ਹੈ ਤਾਂ ਬੱਸ ਰਾਹੀਂ ਜਾਓ, ਟਰੈਕਟਰ-ਟਰਾਲੀ ਦਾ ਕਾਫਲਾ ਕਿਉਂ ਲੈ ਕੇ ਜਾ ਰਹੇ ਹੋ।
ਟਰੈਕਟਰ-ਟਰਾਲੀ ਨੂੰ ਮੋਟਰ ਵ੍ਹੀਕਲ ਐਕਟ ਤਹਿਤ ਹਾਈਵੇ ਉਪਰ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਉਤੇ ਭੀੜ ਲੱਗ ਚੁੱਕੀ ਹੈ। ਇਸ ਨੂੰ ਘੱਟ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਨੂੰ ਛੋਟੀਆਂ-ਛੋਟੀਆਂ ਟੁਕੜੀਆਂ ਵਿੱਚ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਜਾਵੇ।
ਇਹ ਵੀ ਪੜ੍ਹੋ : Kisan Andolan Today Updates Live: ਕਿਸਾਨ ਕਰਨਗੇ ਦਿੱਲੀ ਵੱਲ ਕੂਚ? 50-50 ਕਿਲੋਮੀਟਰ ਤੱਕ ਹਰਿਆਣਾ ਸਰਕਾਰ ਨੇ ਇਲਾਕਾ ਸੀਲ
ਐਤਵਾਰ ਨੂੰ ਕੇਂਦਰ ਦੇ ਮੰਤਰੀਆਂ ਅਤੇ ਕਿਸਾਨ ਨੇਤਾਵਾਂ ਦੇ ਵਿਚਾਲੇ ਹੋਈ ਗੱਲਬਾਤ ਦਾ ਕੀ ਹੱਲ ਨਿਕਲਿਆ। ਉਸ ਦਾ ਵੇਰਵਾ ਹਾਈ ਕੋਰਟ ਨੇ ਕੇਂਦਰ ਸਰਕਾਰ ਤੋਂ ਮੰਗ ਲਿਆ ਹੈ। ਕੇਂਦਰ ਇਹ ਜਾਣਕਾਰੀ ਅਗਲੀ ਸੁਣਵਾਈ ਉਪਰ ਦਵੇਗਾ।
ਇਹ ਵੀ ਪੜ੍ਹੋ : Kisan Andolan Photos: ਵਰ੍ਹਦੇ ਗੋਲਿਆਂ ਦਰਮਿਆਨ ਕਿਸਾਨ ਉਗਾ ਰਹੇ ਫ਼ਸਲਾਂ, ਦੇਖੋ ਕਿਸਾਨਾਂ ਦੀਆਂ ਅਣਦੇਖੀਆਂ ਤਸਵੀਰਾਂ