Farmers Protest: ਕਿਸਾਨੀ ਮੰਗਾਂ ਨੂੰ ਲੈ ਕੇ ਹੁਣ ਕਿਸਾਨ ਬੀਬੀਆਂ ਵੀ ਹੋਈਆਂ ਐਕਟਿਵ! ਬੱਸਾਂ ਰਾਹੀਂ ਖਨੌਰੀ ਬਾਰਡਰ ਲਈ ਹੋਈਆਂ ਰਵਾਨਾ
Farmers Protest: ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਜਗਜੀਤ ਸਿੰਘ ਡੱਲੇਵਾਲਾ ਨੂੰ ਕੁਝ ਹੋਇਆ ਤਾਂ ਰਾਜਨੀਤਿਕ ਲੀਡਰ ਭੁਲ ਜਾਣ ਪਿੰਡਾਂ ਵਿਚ ਵੜਨਾ।
Farmers Protest/ ਨਰੇਸ਼ ਸੇਠੀ: ਕਿਸਾਨੀ ਮੰਗਾਂ ਨੂੰ ਲੈ ਕੇ ਫਰਵਰੀ 2024 ਤੋਂ ਸ਼ੁਰੂ ਹੋਏ ਕਿਸਾਨ ਮੋਰਚੇ ਉੱਤੇ ਪਿਛਲੇ 20 ਦਿਨਾਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਮਰਨ ਵਰਤ ਤੇ ਬੈਠੇ ਹਨ। ਡੱਲੇਵਾਲਾ ਦੀ ਸਿਹਤ ਇੰਨ੍ਹੀ ਦਿਨੀਂ ਕਾਫੀ ਨਾਜ਼ੁਕ ਬਣੀ ਹੋਈ ਹੈ ਪਰ ਕੇਂਦਰ ਸਰਕਾਰ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂਂ ਦੀ ਗੱਲਬਾਤ ਨਹੀਂ ਕੀਤੀ ਜਾ ਰਹੀ। ਇਸੇ ਨੂੰ ਲੈ ਕੇ ਹੁਣ ਮਰਦ ਕਿਸਾਨਾਂ ਦੇ ਨਾਲ- ਨਾਲ ਕਿਸਾਨ ਬੀਬੀਆਂ ਵੀ ਆਪਣੇ ਹੱਕਾਂ ਲਈ ਅੱਗੇ ਆਉਣ ਲੱਗੀਆਂ ਹਨ।
ਇਸੇ ਲੜੀ ਦੇ ਚਲਦੇ ਅੱਜ ਫਰੀਦਕੋਟ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਬੱਸਾਂ ਰਾਹੀਂ ਖਨੌਰੀ ਬਾਰਡਰ ਲਈ ਰਵਾਨਾ ਹੋਈਆਂ ਹਨ। ਫਰੀਦਕੋਟ ਵਿਚੋਂ ਲੰਘਦੇ ਨੈਸ਼ਨਲ ਹਾਈਵੇ 54 ਦੇ ਟਹਿਣਾ ਟੀ ਪੁਆਇੰਟ ਤੋਂ ਰਵਾਨਾ ਹੋਣ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਬੀਬੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਉਹਨਾਂ ਕਿਹਾ ਕਿ ਸਾਡਾ ਆਗੂ ਸਾਡੇ ਲਈ ਅੱਜ ਮਰਨ ਵਰਤ ਤੇ ਬੈਠਾ ਹੈ ਇਸੇ ਲਈ ਅਸੀਂ ਉਹਨਾਂ ਦਾ ਹੌਂਸਲਾ ਵਧਾਉਣ, ਉਹਨਾਂ ਦਾ ਸਾਥ ਦੇਣ ਅਤੇ ਉਹਨਾਂ ਦਾ ਹਾਲ ਜਾਨਣ ਲਈ ਖਨੌਰੀ ਧਰਨੇ ਤੇ ਜਾ ਰਹੇ ਹਾਂ।
ਇਹ ਵੀ ਪੜ੍ਹੋ: Gurmeet Singh Khudian: ਮਰਨ ਵਰਤ 'ਤੇ ਬੈਠੇ ਡੱਲੇਵਾਲ ਨੂੰ ਲੈ ਕੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦਾ ਬਿਆਨ
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਤੇਜਾ ਸਿੰਘ ਨੇ ਕਿਹਾ ਕਿ ਮਰੀਆਂ ਜ਼ਮੀਰਾਂ ਵਾਲੇ ਲੋਕ ਘਰਾਂ ਵਿਚ ਬੈਠੇ ਹਨ ਪਰ ਸਾਡੀਆਂ ਬੀਬੀਆਂ ਅੱਜ ਸਾਡੇ ਆਗੂ ਦਾ ਸਾਥ ਦੇਣ ਲਈ ਧਰਨੇ ਤੇ ਚਲੀਆਂ ਹਨ। ਉਹਨਾਂ ਕਿਹਾ ਕਿ ਫਰੀਦਕੋਟ ਜਿਲ੍ਹੇ ਅੰਦਰੋਂ ਵੱਖ ਵੱਖ ਥਾਵਾਂ ਤੋਂ 20 ਦੇ ਕਰੀਬ ਬੱਸਾਂ ਰਾਹੀਂ ਵੱਡੀ ਗਿਣਤੀ ਕਿਸਾਨ ਬੀਬੀਆਂ ਧਰਨੇ ਵਿਚ ਸ਼ਾਮਲ ਹੋਣ ਗਈਆਂ ਹਨ। ਉਹਨਾ ਕਿਹਾ ਕਿ ਰੱਬ ਨਾ ਕਰੇ ਡੱਲੇਵਾਲਾ ਸਾਹਿਬ ਨੂੰ ਕੋਈ ਗੱਲਬਾਤ ਹੁੰਦੀ ਹੈ ਤਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਜੋ ਚੁਪ ਵੱਟੀ ਬੈਠੇ ਹਨ ਉਹ ਇਹ ਯਾਦ ਰੱਖਣ ਕਿ ਪਿੰਡਾਂ ਵਿਚ ਉਹਨਾਂ ਨੂੰ ਵੜਨ ਨਹੀਂ ਦੇਵਾਂਗੇ ਅਤੇ BJP ਨਾਲੋਂ ਵੀ ਮਾੜਾ ਹਾਲ ਇਹਨਾਂ ਦਾ ਕਰਾਂਗੇ।