Longowal Farmers Protest: ਕਿਸਾਨ ਦੀ ਮੌਤ ਮਗਰੋਂ ਲੌਂਗੋਵਾਲ ਵਿੱਚ ਕਿਸਾਨਾਂ ਦੇ ਲੱਗਿਆ ਧਰਨਾ ਅੱਜ ਸਮਾਪਤ ਕਰ ਦਿੱਤਾ ਗਿਆ ਹੈ। ਲੌਂਗੋਵਾਲ ਵਿੱਚ ਕਿਸਾਨ ਦੀ ਮੌਤ ਨੂੰ ਲੈ ਕੇ ਸੰਗਰੂਰ ਦੇ ਰੈਸਟ ਹਾਊਸ ਵਿਖੇ ਪ੍ਰਸ਼ਾਸਨ ਅਤੇ ਕਿਸਾਨਾਂ ਦਰਮਿਆਨ ਮੀਟਿੰਗ ਹੋਈ। ਮੀਟਿੰਗ ਵਿੱਚ ਪ੍ਰਸ਼ਾਸਨ ਵੱਲੋਂ ਭਰੋਸਾ ਦੇਣ ਉਤੇ ਕਿਸਾਨ ਜਥੇਬੰਦੀਆਂ ਨੇ ਧਰਨਾ ਸਮਾਪਤ ਕਰਨ ਦਾ ਫੈਸਲਾ ਲਿਆ।


COMMERCIAL BREAK
SCROLL TO CONTINUE READING

ਸੰਗਰੂਰ ਵਿੱਚ ਪੁਲਿਸ ਤੇ ਕਿਸਾਨਾਂ ਦੇ ਵਿਚਕਾਰ ਹੋ ਰਹੀ ਮੀਟਿੰਗ ਸਮਾਪਤ ਹੋ ਗਈ ਹੈ। ਖੁਦ ਆਈਜੀ ਮੁਖਵਿੰਦਰ ਛੀਨਾ ਤੇ ਆਈਜੀ ਇੰਟੈਲੀਜੈਂਸ ਜਸਕਰਣ ਸਿੰਘ ਤੇ ਉਨ੍ਹਾਂ ਦੇ ਨਾਲ ਕਈ ਵੱਡੇ ਪੁਲਿਸ ਅਧਿਕਾਰੀਆਂ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ। ਪੁਲਿਸ ਵੱਲੋਂ  ਲਗਭਗ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਕਿਸਾਨਾਂ ਨੇ ਕਿਹਾ ਕਿ ਲਿਖਤੀ ਵਿੱਚ ਮਿਲਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਜਾਵੇਗਾ।


ਕਿਸਾਨਾਂ ਨੇ ਮੰਗ ਕੀਤੀ ਕਿ  ਪੂਰੇ ਪੰਡਾਬ ਵਿੱਚ ਜੋ 150 ਤੋਂ 200 ਕਿਸਾਨ ਹਿਰਾਸਤ ਵਿੱਚ ਲਏ ਗਏ ਹਨ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਮ੍ਰਿਤਕ ਕਿਸਾਨ ਪ੍ਰੀਤਮ ਸਿੰਘ ਦੇ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ, ਸਾਰਾ ਕਰਜ਼ਾ ਮਾਫ ਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਰੱਖੀ ਸੀ। ਲੌਂਗੋਵਾਲ ਹਿੰਸਾ ਮਾਮਲੇ ਵਿੱਚ 54 ਕਿਸਾਨਾਂ ਉਤੇ ਕੀਤਾ ਗਿਆ ਪਰਚਾ ਰੱਦ ਕੀਤਾ ਜਾਵੇ। ਲੌਂਗੋਵਾਲ ਹਿੰਸਾ ਮਾਮਲੇ ਵਿੱਚ ਕਿਸਾਨਾਂ ਦੇ ਟੁੱਟ ਟਰੈਕਟਰ ਤੇ ਬੱਸ ਜਿਨ੍ਹਾਂ ਦਾ ਨੁਕਸਾਨ ਹੋਇਆ, ਉਸ ਦੀ ਭਰਪਾਈ ਕੀਤੀ ਜਾਵੇ।


ਇਹ ਵੀ ਪੜ੍ਹੋ : Chandrayaan-3 Moon Landing: ਅੱਜ ਵਿਦਿਆਰਥੀ ਸਕੂਲਾਂ ਵਿੱਚ ਦੇਖਣਗੇ ਚੰਦਰਯਾਨ-3 ਦੀ ਲੈਂਡਿੰਗ ਦਾ ਲਾਈਵ ਟੈਲੀਕਾਸਟ


ਉਨ੍ਹਾਂ ਨੇ ਦੱਸਿਆ ਕਿ ਸਾਰੀਆਂ ਮੰਗਾਂ ਪੂਰੀਆਂ ਕਰ ਲਈਆਂ ਗਈਆਂ ਹਨ। ਆਈਜੀ ਇੰਟੈਲੀਜੈਂਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਜਿਸ ਕਿਸਾਨ ਦੀ ਲੌਂਗੋਵਾਲ ਵਿੱਚ ਮੌਤ ਹੋਈ ਸੀ, ਉਸ ਨੂੰ ਮੁਆਵਜ਼ਾ ਦੇ ਰੂਪ ਵਿੱਚ 10 ਲੱਖ ਰੁਪਏ ਤੇ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਕਿਸਾਨਾਂ ਦੇ ਉਥੇ ਖਰਾਬ ਹੋਏ ਵਾਹਨਾਂ ਨੂੰ ਠੀਕ ਕਰਵਾਇਆ ਜਾਵੇਗਾ ਤੇ ਜਿਨ੍ਹਾਂ ਕਿਸਾਨਾਂ ਉਪਰ ਐਫਆਈਆਰ ਦਰਜ ਕੀਤੀ ਗਈ ਸੀ, ਉਸ ਦੀ ਜਾਂਚ ਕਰਕੇ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਲਗਭਗ ਸਾਰੀਆਂ ਮੰਗਾਂ ਮੰਨ ਲਈਆਂ ਹਨ।


ਇਹ ਵੀ ਪੜ੍ਹੋ : Punjab News: ਤਰਨਤਾਰਨ 'ਚ ਪਾਕਿਸਤਾਨੀ ਡਰੋਨ ਅਤੇ ਦੋ ਕਿੱਲੋ ਹੈਰੋਇਨ ਨਾਲ ਇੱਕ ਸਮੱਗਲਰ ਕਾਬੂ