Sheller Owners Strike: ਸ਼ੈਲਰ ਮਾਲਕਾਂ ਦੀ ਹੜਤਾਲ ਤੋਂ ਬਾਅਦ ਪੰਜਾਬ ਭਰ ਦੀ ਅਨਾਜ ਮੰਡੀਆਂ ਵਿੱਚ ਲਿਫਟਿੰਗ ਨਾ ਹੋਣ ਉਤੇ ਘਮਾਸਾਨ ਮਚਿਆ ਹੋਇਆ ਹੈ। ਇਸ ਵਿਚਾਲੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦ ਐਸਡੀਐਮ ਨੇ ਹੜਤਾਲ ਦੇ ਵਿਚਕਾਰ ਟਰੱਕਾਂ ਵਿੱਚ ਮਾਲ ਲੋਡ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ।


COMMERCIAL BREAK
SCROLL TO CONTINUE READING

ਇਸ ਦੇ ਵਿਰੋਧ ਵਿੱਚ ਸ਼ੈਲਰ ਮਾਲਕਾਂ ਨੇ ਐਲਾਨ ਕੀਤਾ ਹੈ ਕਿ ਇੱਕ ਦਾਣਾ ਵੀ ਨਹੀਂ ਸ਼ੈਲਰਾਂ ਵਿੱਚ ਉਤਾਰਨਗੇ। ਹਾਲਾਂਕਿ ਐਸਡੀਐਮ ਸਵਾਤੀ ਟਿਵਾਣਾ ਨੇ ਖੰਨਾ ਮੰਡੀ ਵਿੱਚ ਆਪਣੀ ਨਿਗਰਾਨੀ ਵਿੱਚ ਲਿਫਟਿੰਗ ਸ਼ੁਰੂ ਕਰ ਦਿੱਤੀ। ਕੁਝ ਦੁਕਾਨਾਂ ਤੋਂ ਟਰੱਕ ਲੋਡ ਹੋਣ ਲੱਗੇ। ਇਸ ਵਿਚਾਲੇ ਸ਼ੈਲਰ ਮਾਲਕ ਮਾਰਕੀਟ ਕਮੇਟੀ ਆਫਿਸ ਵਿੱਚ ਪੁੱਜੇ। ਉਥੇ ਵਿਰੋਧ ਸ਼ੁਰੂ ਕਰ ਦਿੱਤਾ ਗਿਆ।


ਰਾਈਸ ਮਿਲਰਸ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਗੁਰਦਿਆਲ ਸਿੰਘ ਦਿਆਲੀ ਨੇ ਕਿਹਾ ਕਿ ਪੰਜਾਬ ਪੱਧਰ ਉਤੇ ਹੜਤਾਲ ਉਪਰ ਚੱਲ਼ ਰਹੀ ਹੈ। ਐਫਸੀਆਈ ਦੀ ਮਨਮਰਜ਼ੀਆਂ ਦੇ ਵਿਰੋਧ ਵਿੱਚ ਇਹ ਹੜਤਾਲ ਕੀਤੀ ਜਾ ਰਹੀ ਹੈ। ਜਦ ਤੱਕ ਐਫਆਰ ਕੇ ਦਾ ਮਸਲਾ ਹੱਲ ਨਹੀਂ ਹੁੰਦਾ ਤਾਂ ਉਹ ਇੱਕ ਵੀ ਦਾਣਾ ਸ਼ੈਲਰ ਵਿੱਚ ਨਹੀਂ ਲੱਗਣ ਦੇਣਗੇ। ਅੱਜ ਪ੍ਰਸ਼ਾਸਨ ਨੇ ਲਿਫਟਿੰਗ ਜ਼ਬਰਦਸਤੀ ਸ਼ੁਰੂ ਕਰਵਾਈ ਹੈ। ਪ੍ਰਸ਼ਾਸਨ ਚਾਹੇ ਜਿਥੇ ਮਰਜ਼ੀ ਮਾਲ ਰੱਖੇ ਪਰ ਉਨ੍ਹਾਂ ਦੇ ਸ਼ੈਲਰਾਂ ਵਿੱਚ ਇਹ ਫਸਲ ਨਹੀਂ ਉਤਰੇਗੀ।
 
ਐਸਡੀਐਮ ਸਵਾਤੀ ਟਿਵਾਣਾ ਨੇ ਖੰਨਾ ਮੰਡੀ ਦੇ ਮਾਰਕੀਟ ਕਮੇਟੀ ਹਾਲ ਵਿੱਚ ਸ਼ੈਲਰ ਮਾਲਕਾਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਪ੍ਰਸ਼ਾਸਨ ਨੇ ਕਿਹਾ ਕਿ 5 ਟਰੱਕ ਲੋਡ ਕਰਕੇ ਭੇਜੇ ਜਾਣੇ ਹਨ। ਕੋਈ ਲਿਫਟਿੰਗ ਬਾਕੀ ਨਹੀਂ ਰਹੇਗੀ।


ਇਸ ’ਤੇ ਸ਼ੈਲਰ ਮਾਲਕਾਂ ਨੇ ਕਿਹਾ ਕਿ ਉਹ ਟਰੱਕਾਂ ਵਿੱਚ ਲੱਦੇ ਮਾਲ ਦਾ ਕਿਰਾਇਆ ਅਦਾ ਕਰਨਗੇ ਪਰ ਫਸਲ ਨੂੰ ਸ਼ੈਲਰ ਵਿੱਚ ਉਤਾਰਨ ਨਹੀਂ ਦੇਣਗੇ। ਮੀਟਿੰਗ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ। ਇਸ ਤੋਂ ਬਾਅਦ ਐਸਡੀਐਮ ਉਥੋਂ ਚਲੇ ਗਏ। ਮੀਟਿੰਗ ਤੋਂ ਪਹਿਲਾਂ ਐਸਡੀਐਮ ਨੇ ਲਿਫਟਿੰਗ ਸ਼ੁਰੂ ਹੋਣ ਦਾ ਦਾਅਵਾ ਕੀਤਾ ਸੀ।


ਦੂਜੇ ਪਾਸੇ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਅੰਮ੍ਰਿਤ ਸਿੰਘ ਬੈਨੀਪਾਲ ਨੇ ਕਿਹਾ ਕਿ ਕਿਸਾਨਾਂ ’ਤੇ ਤੀਹਰੀ ਮਾਰ ਪੈ ਰਹੀ ਹੈ। ਸ਼ੈਲਰ ਮਾਲਕ ਹੜਤਾਲ 'ਤੇ ਹਨ। ਆੜ੍ਹਤੀਆਂ ਨੇ ਕੰਢੇ ਬੰਦ ਕਰ ਦਿੱਤੇ ਹਨ।


ਏਜੰਸੀਆਂ ਨੇ ਫਸਲ ਦੀ ਬੋਲੀ ਬੰਦ ਕਰ ਦਿੱਤੀ ਹੈ। 65 ਫ਼ੀਸਦੀ ਫ਼ਸਲ ਅਜੇ ਵੀ ਖੇਤਾਂ ਵਿੱਚ ਪਈ ਹੈ। ਇਸ ਨਾਲ ਕਿਸਾਨ ਪ੍ਰਭਾਵਿਤ ਹੋਏ ਹਨ। ਜੇਕਰ ਸਰਕਾਰ ਨੇ ਇਸ ਦਾ ਕੋਈ ਹੱਲ ਨਾ ਕੱਢਿਆ ਤਾਂ ਕਿਸਾਨ ਦਿਖਾਉਣਗੇ ਕਿ ਮੰਡੀਆਂ ਕਿਵੇਂ ਬੰਦ ਹੁੰਦੀਆਂ ਹਨ।


ਇਹ ਵੀ ਪੜ੍ਹੋ : Punjab News: ਸ੍ਰੀ ਦਰਬਾਰ ਸਾਹਿਬ ਵਿਖੇ CM ਮਾਨ ਨੇ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਦਿਵਾਇਆ ਅਹਿਦ, ਨਸ਼ਿਆਂ ਖ਼ਿਲਾਫ਼ ਲੋਕਾਂ ਦਾ ਮੰਗਿਆ ਸਾਥ