Amritsar News: 7 ਜੁਲਾਈ ਦਾ ਗੁੰਮ ਹੋਇਆ ਬੱਚਾ ਅੰਮ੍ਰਿਤਸਰ ਤੋਂ ਮਿਲਿਆ
Amritsar News: 7 ਜੁਲਾਈ ਦਾ ਗੁੰਮ ਹੋਇਆ ਬੱਚਾ ਅੰਮ੍ਰਿਤਸਰ ਤੋਂ ਮਿਲਿਆ ਹੈ।
Fatehgarh Sahib News/ਜਗਮੀਤ ਸਿੰਘ: ਬੀਤੇ 7 ਜੁਲਾਈ ਦਿਨ ਐਤਵਾਰ ਤੋਂ ਲਾਪਤਾ ਚੱਲੇ ਆ ਰਹੇ ਜਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਅਲੀਪੁਰ ਸੰਦਲ ਦੇ 12 ਸਾਲ ਦਾ ਬੱਚਾ ਜਸਕੀਰਤ ਸਿੰਘ ਅਮਲੋਹ ਪੁਲਸ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਮਿਲਿਆ। ਪੁਲਸ ਅਨੁਸਾਰ ਇਹ ਬੱਚਾ ਘਰ ਬਿਨਾ ਦੱਸੇ ਅੰਮ੍ਰਿਤਸਰ ਮੱਥਾ ਟੇਕਣ ਲਈ ਚਲੇ ਗਿਆ ਸੀ।
ਇਸ ਮੌਕੇ ਗੱਲਬਾਤ ਕਰਦੇ ਹੋਏ ਥਾਣਾ ਮੁੱਖੀ ਅਮਲੋਹ ਸਬ- ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਬੀਤੀ 07 ਜੁਲਾਈ ਦਿਨ ਐਤਵਾਰ ਉਨਾਂ ਕੋਲ ਪਿੰਡ ਅਲੀਪੁਰ ਸੰਦਲ ਤੋਂ ਆਏ ਪਰਵਿੰਦਰ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ ਉਸਦਾ ਲੜਕਾ ਜਸਕੀਰਤ ਸਿੰਘ(12) 7 ਜੁਲਾਈ ਨੂੰ ਗਿਆ ਸੀ ਜੋ ਕਿ ਘਰ ਵਾਪਸ ਨਹੀਂ ਪਰਤਿਆ।
ਇਹ ਵੀ ਪੜ੍ਹੋ: Gurdaspur News: ਸਿਵਲ ਹਸਪਤਾਲ 'ਚ ਅਪਰੇਸ਼ਨ ਥੀਏਟਰ ਵਿੱਚ ਸੈਂਟਰਲ AC ਖ਼ਰਾਬ, ਡਾਕਟਰਾਂ ਨੇ ਅਪਰੇਸ਼ਨ ਕਰਨੇ ਕੀਤੇ ਬੰਦ
ਸਬ- ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਬੱਚੇ ਦੀਆਂ ਫੋਟੋਆਂ ਨੂੰ ਸ਼ੇਅਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੀ ਚੌਂਕੀ ਦੇ ਵੱਲੋਂ ਉਹਨਾਂ ਨੂੰ ਸੂਚਿਤ ਕੀਤਾ ਗਿਆ ਕਿ ਇਹ ਬੱਚਾ ਹਰਮੰਦਰ ਸਾਹਿਬ ਵਿਖੇ ਲੰਗਰ ਘਰ ਦੇ ਵਿੱਚ ਸੇਵਾ ਕਰਦਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਬੱਚੇ ਦੇ ਮਾਪਿਆਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਇਸ ਦੀ ਫੋਟੋ ਦਿਖਾਈ ਇਸ ਤੋਂ ਬਾਅਦ ਅਮਲੋ ਪੁਲਿਸ ਵੱਲੋਂ ਬੱਚਾ ਅੰਮ੍ਰਿਤਸਰ ਤੋਂ ਲਿਆ ਕੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਹੈ।
ਉੱਥੇ ਹੀ ਗੱਲਬਾਤ ਕਰਦੇ ਹੋਏ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਸੱਤ ਜੁਲਾਈ ਨੂੰ ਪਹਿਲਾਂ ਦੱਸੇ ਘਰ ਤੋਂ ਚਲੇ ਗਿਆ ਹੈ ਪੁਲਿਸ ਦੀ ਮਦਦ ਦੇ ਨਾਲ ਉਹਨੂੰ ਸੱਤ ਦਿਨਾਂ ਬਾਅਦ ਲੱਭ ਲਿਆ ਗਿਆ ਹੈ।
ਇਹ ਵੀ ਪੜ੍ਹੋ: Karan Aujla Accident: ਪੰਜਾਬੀ ਗਾਇਕ ਕਰਨ ਔਜਲਾ ਦਾ ਐਕਸੀਡੈਂਟ! ਪਲਟ ਗਈ ਗੱਡੀ, ਵੀਡੀਓ ਸ਼ੇਅਰ ਕਰ ਕਹੀ ਇਹ ਗੱਲ