Tarn Taran News: ਨਹਿਰ `ਚ ਨਹਾਉਣ ਗਏ ਪਿਓ-ਪੁੱਤਰ ਪਾਣੀ ਦੇ ਤੇਜ਼ ਵਹਾਅ `ਚ ਰੁੜ੍ਹੇ
Tarn Taran News: ਤਰਤਾਰਨ ਵਿੱਚ ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ਵਿੱਚ ਨਹਾਉਣ ਗਏ ਪਿਓ-ਪੁੱਤਰ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਏ। ਗੋਤਾਖੋਰਾਂ ਵੱਲੋਂ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ।
Tarn Taran News: ਪੰਜਾਬ ਵਿੱਚ ਨੌਜਵਾਨਾਂ ਦੀ ਨਹਿਰ 'ਚ ਡੁੱਬਣ ਦੀਆਂ ਆਏ ਦਿਨ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਲਾਪਰਵਾਹੀ ਤੇ ਅਣਗਹਿਲੀ ਕਰਕੇ ਦੁਖਦਾਈ ਘਰੇ ਦਾ ਚਿਰਾਗ ਬੁੱਝ ਰਹੇ ਹਨ। ਇਸ ਦੇ ਨਾਲ ਹੀ ਇਸ ਤਰ੍ਹਾਂ ਦਾ ਮਾਮਲਾ ਤਰਨਤਾਰਨ-ਪੱਟੀ ਮਾਰਗ 'ਤੇ ਪੈਂਦੇ ਪਿੰਡ ਜੋੜਾ ਦੀ ਘਰਾਟ ਤੋਂ ਸਾਹਮਣੇ ਆਇਆ ਹੈ। ਜਿਸ ਵਿੱਚ ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ਵਿੱਚ ਵੜੇ ਪਿਓ-ਪੁੱਤ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਏ।
ਪਿੰਡ ਵਾਸੀਆਂ ਨੂੰ ਜਦੋਂ ਪਤਾ ਲੱਗਾ ਤਾਂ ਉਹ ਨਹਿਰ 'ਤੇ ਪਹੁੰਚ ਗਏ ਅਤੇ ਗੋਤਾਖੋਰਾਂ ਨੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਘਰਾਟ ਵਿੱਚ ਰੁੜ੍ਹੇ ਤੇਜਿੰਦਰ ਸਿੰਘ ਦੇ ਭਰਾ ਭੁਪਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਜੋੜਾ ਵਾਸੀ ਤੇਜਿੰਦਰ ਸਿੰਘ ਦੇ ਘਰ ਮਿਸਤਰੀ ਲੱਗੇ ਹੋਏ ਸਨ। ਮਿਸਤਰੀਆਂ ਦੇ ਜਾਣ ਮਗਰੋਂ ਤੇਜਿੰਦਰ ਸਿੰਘ ਆਪਣੇ 16 ਸਾਲਾਂ ਪੁੱਤਰ ਗੁਰਦਿੱਤ ਸਿੰਘ ਸਮੇਤ ਪਿੰਡ ਕੋਲੋਂ ਲੰਘਦੀ ਕਸੂਰ ਬ੍ਰਾਂਚ ਲੋਅਰ 'ਕੇਬੀਐੱਲ' 'ਚ ਨਹਾਉਣ ਲਈ ਚਲਾ ਗਿਆ।
ਦੋਵੇਂ ਪਿਓ ਪੁੱਤ ਨਹਿਰ ਵਿਚ ਉੱਤਰੇ ਅਤੇ ਪਾਣੀ ਦਾ ਤੇਜ਼ ਵਹਾਅ ਹੋਣ ਕਰਕੇ ਰੁੜ੍ਹ ਗਏ। ਇਹ ਵੀ ਪਤਾ ਲੱਗਾ ਹੈ ਕਿ ਉਸ ਨਹਿਰ ਵਿੱਚ ਦੋ ਦਿਨ ਪਹਿਲਾਂ ਹੀ ਪਾਣੀ ਆਇਆ ਸੀ ਅਤੇ ਗਰਮੀ ਤੋਂ ਰਾਹਤ ਪਾਉਣ ਲਈ ਇਹ ਨਹਿਰ 'ਚ ਨਹਾਉਣ ਲਈ ਚਲੇ ਗਏ। ਜਦ ਦੋਵੇਂ ਕਾਫੀ ਦੇਰ ਤੱਕ ਨਹੀਂ ਆਏ ਤਾਂ ਉਹ ਪਿੰਡ ਵਾਲਿਆਂ ਦੇ ਨਾਲ ਦੋਹਾਂ ਦੀ ਭਾਲ ਲਈ ਨਿਕਲ ਪਏ।
ਇਸ ਦੌਰਾਨ ਨਹਿਰ ਦੇ ਕੰਢੇ ਦੋਹਾਂ ਦੇ ਕੱਪੜੇ ਤੇ ਚੱਪਲਾਂ ਵੇਖੀਆਂ ਜਿਸ ਤੋਂ ਬਾਅਦ ਗੋਤਾਖੋਰ ਬੁਲਾ ਕੇ ਦੋਹਾਂ ਦੀ ਭਾਲ ਸ਼ੁਰੂ ਕੀਤੀ ਗਈ। ਤੁਹਾਨੂੰ ਦੱਸ ਦਈਏ ਕੇ ਦੋਵਾਂ ਪਿਓ-ਪੁੱਤਰ ਦੀ ਭਾਲ ਅਜੇ ਤੱਕ ਜਾਰੀ ਹੈ।
ਮੌਕੇ 'ਤੇ ਵੱਡੀ ਗਿਣਤੀ 'ਚ ਇਕੱਤਰ ਹੋਏ ਪਿੰਡ ਵਾਸੀ ਵੀ ਲਾਪਤਾ ਹੋਏ ਪਿਓ-ਪੁੱਤ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ।
ਇਹ ਵੀ ਪੜ੍ਹੋ : Chit Fund Scam news: ਪੰਜਾਬ ਦੇ ਮੁੱਖ ਮੰਤਰੀ ਨੇ ਪਰਲ ਗਰੁੱਪ ਦੀ ਜ਼ਮੀਨਾਂ ਕਬਜ਼ੇ 'ਚ ਲੈਕੇ ਲੋਕਾਂ ਦੇ ਪੈਸੇ ਮੋੜਨ ਦੇ ਦਿੱਤੇ ਨਿਰਦੇਸ਼!
ਤਜਿੰਦਰ ਸਿੰਘ ਦੇ ਵੱਡੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਮਜ਼ਦੂਰੀ ਦਾ ਕੰਮ ਕਰਦਾ ਸੀ। ਛੋਟਾ ਭਰਾ ਗੁਰਦਿੱਤ 10ਵੀਂ ਜਮਾਤ ਵਿੱਚ ਪੜ੍ਹਦਾ ਸੀ। ਗੁਰਪ੍ਰੀਤ ਸਿੰਘ ਦਾ ਵਿਆਹ 2 ਜੁਲਾਈ ਨੂੰ ਹੈ। ਸਾਰੇ ਰਿਸ਼ਤੇਦਾਰ ਵਿਆਹ ਦੀਆਂ ਤਿਆਰੀਆਂ 'ਚ ਲੱਗੇ ਹੋਏ ਸਨ ਪਰ ਇਸ ਹਾਦਸੇ ਨੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਮਾਤਮ 'ਚ ਬਦਲ ਦਿੱਤਾ।
ਇਹ ਵੀ ਪੜ੍ਹੋ : Punjab News: ਉੱਚ ਯੋਗਤਾ ਦੇ ਬਾਵਜੂਦ ਨੌਜਵਾਨ ਮੁੰਡੇ ਤੇ ਕੁੜੀਆਂ ਕਰ ਰਹੇ ਹਨ ਝੋਨੇ ਦੀ ਲੁਆਈ, ਜਾਣੋ ਵਜ੍ਹਾ