Sultanpur Lodhi News: ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਪਿੰਡ  ਮਹੀਵਾਲ ਤੋਂ ਉਸ ਵੇਲੇ ਇੱਕ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਜਦੋਂ ਪਤਾ ਚੱਲਦਾ ਹੈ ਕਿ ਇੱਕ 32 ਸਾਲਾਂ ਨੌਜਵਾਨ ਗੁਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਪਿੰਡ ਮਹੀਵਾਲ ਦੀ ਟਰੈਕਟਰ ਪਲਟਣ ਕਾਰਨ ਮੌਤ ਹੋ ਗਈ ਹੈ।


COMMERCIAL BREAK
SCROLL TO CONTINUE READING

ਜਾਣਕਾਰੀ ਅਨੁਸਾਰ ਮ੍ਰਿਤਕ ਗੁਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਬਹੁਤ ਹੀ ਮਿਹਨਤੀ ਤੇ ਅਣਥੱਕ ਨੌਜਵਾਨ ਸੀ ਅਤੇ ਆਪਣੇ ਭਰਾ ਦੇ ਵਿਦੇਸ਼ ਜਾਣ ਮਗਰੋਂ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਉੱਪਰ ਹੀ ਸੀ। ਕਈ ਸਾਲਾਂ ਦੀ ਮਿਹਨਤ ਮਗਰੋਂ ਨਵੇਂ ਘਰ ਦੀ ਉਸਾਰੀ ਦੇ ਲਈ ਉਹ ਕਿਸੇ ਕੰਮ ਨੂੰ ਟਰੈਕਟਰ ਉਤੇ ਬੰਨ੍ਹ ਦੇ ਉਪਰੋਂ ਦੀ ਲੰਘ ਰਿਹਾ ਸੀ ਤਾਂ ਕਿਸੇ ਕਾਰਨਾਂ ਕਰਕੇ ਟਰੈਕਟਰ ਬੇਕਾਬੂ ਹੋ ਕੇ ਬੰਨ੍ਹ ਤੋਂ ਥੱਲੇ ਜਾ ਡਿੱਗਾ।


ਇਹ ਵੀ ਪੜ੍ਹੋ : Phagwara News: ਫਗਵਾੜਾ 'ਚ ਰੇਸ ਦੌਰਾਨ ਪਲਟਿਆ ਟਰੈਕਟਰ, 3 ਬੱਚੇ ਜ਼ਖ਼ਮੀ


ਰੈਕਟਰ ਦੇ ਪਲਟਣ ਕਾਰਨ ਗੁਰਵਿੰਦਰ ਸਿੰਘ ਦੀ ਮੌਕੇ ਉਤੇ ਮੌਤ ਹੋ ਗਈ। ਗੁਰਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਗੁਰਵਿੰਦਰ ਸਿੰਘ ਦੀ ਪਤਨੀ ਅਤੇ ਦੋ ਬੱਚੇ ਜਿਨ੍ਹਾਂ ਵਿੱਚੋਂ ਲੜਕਾ 10 ਸਾਲ ਅਤੇ ਲੜਕੀ ਦੀ ਉਮਰ 7 ਸਾਲ ਹੈ, ਜਿਨ੍ਹਾਂ ਨੂੰ ਉਹ ਆਪਣੀ ਮੌਤ ਮਗਰੋਂ ਹੱਸਦਿਆਂ ਵੱਸਦਿਆਂ ਪਿੱਛੇ ਛੱਡ ਗਿਆ।


ਇਹ ਵੀ ਪੜ੍ਹੋ : Toll Tax Free: ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਅਣਮਿੱਥੇ ਸਮੇਂ ਲਈ ਫ੍ਰੀ ਕੀਤਾ