Fazilka Fire News: ਫਾਜ਼ਿਲਕਾ `ਚ OIL ਮਿੱਲ `ਚ ਲੱਗੀ ਅੱਗ, ਅੰਦਰ ਫਸੇ ਵਿਅਕਤੀ ਨੂੰ ਬਚਾ ਕੇ ਕੱਢਿਆ ਬਾਹਰ
Fazilka News: ਫਾਜ਼ਿਲਕਾ `ਚ ਤੇਲ ਮਿੱਲ `ਚ ਲੱਗੀ ਅੱਗ: ਅੰਦਰ ਫਸੇ ਵਿਅਕਤੀ ਨੂੰ ਬਾਹਰ ਕੱਢਿਆ, ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੇ ਅੱਗ `ਤੇ ਕਾਬੂ ਪਾਇਆ, ਟਰਾਂਸਫਾਰਮਰ `ਚੋਂ ਚੰਗਿਆੜੀ ਕਾਰਨ ਅੱਗ ਲੱਗ ਗਈ।
Fazilka News/ਸੁਨੀਲ ਨਾਗਪਾਲ: ਫਾਜ਼ਿਲਕਾ ਦੇ ਫਿਰਨੀ ਰੋਡ 'ਤੇ ਸਥਿਤ ਬਿਦਾਨੀ ਆਇਲ ਐਂਡ ਗਿਨਿੰਗ ਇੰਡਸਟਰੀ 'ਚ ਅੱਗ ਲੱਗੀ। ਅੱਗ ਇੰਨੀ ਭਿਆਨਕ ਸੀ ਕਿ ਮਿੱਲ ਦੇ ਅੰਦਰ ਪਿਆ ਕਰੀਬ 50 ਕੁਇੰਟਲ ਕਾਟਨ ਸੀਡ ਆਇਲ ਅਤੇ ਗਿੰਨਿੰਗ ਮਸ਼ੀਨ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦਾ ਕਾਰਨ ਮਿੱਲ ਦੇ ਬਾਹਰ ਲੱਗੇ ਟਰਾਂਸਫਾਰਮਰ 'ਚੋਂ ਨਿਕਲੀ ਚੰਗਿਆੜੀ ਦੱਸੀ ਜਾ ਰਹੀ ਹੈ, ਜਿਸ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਦੀਆਂ ਕਈ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਜਾਣਕਾਰੀ ਦਿੰਦੇ ਹੋਏ ਬਿਦਾਨੀ ਆਇਲ ਐਂਡ ਗਿਨਿੰਗ ਇੰਡਸਟਰੀ ਦੇ ਮਾਲਕ ਮੋਹਨ ਸਰੂਪ ਬਿਦਾਨੀ ਨੇ ਦੱਸਿਆ ਕਿ ਅੱਜ ਤੜਕੇ 3 ਵਜੇ ਕਿਸੇ ਨੇ ਉਨ੍ਹਾਂ ਦੇ ਘਰ ਆ ਕੇ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਮਿੱਲ ਨੂੰ ਅੱਗ ਲੱਗ ਗਈ ਹੈ।
ਇਹ ਵੀ ਪੜ੍ਹੋ: Vegetable Prices Hike: ਵਧਦੀ ਮਹਿੰਗਾਈ ਨੇ ਵਿਗਾੜਿਆ ਲੋਕਾਂ ਦਾ ਘਰੇਲੂ ਬਜਟ! ਸਬਜ਼ੀਆਂ ਦੀਆਂ ਕੀਮਤਾਂ ਵਧੀਆ
ਦੂਜੇ ਪਾਸੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਕਾਂਸ਼ੀਰਾਮ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪਹੁੰਚੇ ਤਾਂ ਪਤਾ ਲੱਗਾ ਕਿ ਅੱਗ ਕਾਫੀ ਭਿਆਨਕ ਸੀ ਮੌਕੇ 'ਤੇ ਪੁੱਜੀ ਅਤੇ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੂੰ ਬੁਲਾਇਆ ਗਿਆ, ਜਿਸ ਤੋਂ ਬਾਅਦ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਇਹ ਵੀ ਪੜ੍ਹੋ: Amarnath Yatra: ਅਮਰਨਾਥ ਜਾ ਰਹੇ ਯਾਤਰੀਆਂ ਦੀ ਬੱਸ ਦੀ ਹੋਈ ਬ੍ਰੇਕ ਫੇਲ, 8 ਜ਼ਖ਼ਮੀ