Fazilka Accident News: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਮਲੋਟ ਰੋਡ ਉੱਤੇ ਮੋਟਰਸਾਇਕਲ ਅਤੇ ਬੱਸ ਵਿਚਕਾਰ ਟੱਕਰ ਹੋ ਗਈ ਹੈ। ਇਸ ਦੌਰਾਨ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਦੱਸ ਦਈਏ ਕਿ ਇਹ ਹਾਦਸਾ ਅਬੋਹਰ ਮਲੋਟ ਰੋਡ 'ਤੇ ਗੋਵਿੰਦਗੜ੍ਹ ਟੀ ਪੁਆਇੰਟ ਤੋਂ ਕੁਝ ਦੂਰੀ 'ਤੇ ਮਲੋਟ ਰੋਡ ਵਾਲੇ ਪਾਸੇ ਵਾਪਰਿਆ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਲੀਲੂ ਰਾਮ ਵਾਸੀ ਬਹਾਦੁਰ ਖੇੜਾ ਰੁੜਿਆਵਾਲੀ ਵਿਖੇ ਆਪਣੀ ਧੀ ਨੂੰ ਮਿਲਣ ਤੋਂ ਬਾਅਦ ਵਾਪਸ ਆ ਰਿਹਾ ਸੀ। ਜਦੋਂ ਉਹ ਮਲੋਟ ਰੋਡ ਗੋਵਿੰਦਗੜ੍ਹ ਟੀ ਪੁਆਇੰਟ ਤੋਂ ਕੁਝ ਦੂਰੀ 'ਤੇ ਮਲੋਟ ਵਾਲੇ ਪਾਸੇ ਪਹੁੰਚਿਆ ਤਾਂ ਉਸ ਨੂੰ ਇਕ ਨਿੱਜੀ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਬਹਾਦਰ ਖੇੜਾ ਵਾਸੀ ਦੀ ਦਰਦਨਾਕ ਮੌਤ ਹੋ ਗਈ। ਮੌਕੇ 'ਤੇ ਪੁਲਿਸ ਦੀ ਮੌਜੂਦਗੀ 'ਚ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਜਾ ਰਿਹਾ ਹੈ।