Fazilka News: ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸਰਕਾਰੀ ਦਫਤਰਾਂ ਵਿੱਚ ਜ਼ਰੂਰੀ ਦਸਤਾਵੇਜ਼ ਲੈਣ ਲਈ ਉਮੀਦਵਾਰਾਂ ਦੀ ਭੀੜ ਲੱਗੀ ਹੋਈ। ਕਈ ਇਲਾਕਿਆਂ ਵਿੱਚ ਪੰਚਾਇਤੀ ਚੋਣਾਂ ਲਈ ਜ਼ਰੂਰੀ ਐਨਓਸੀ ਮੁਹੱਈਆ ਨਹੀਂ ਕਰਵਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ।


COMMERCIAL BREAK
SCROLL TO CONTINUE READING

ਉਮੀਦਵਾਰ ਵੱਲੋਂ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਹਨ। ਉਥੇ ਦੂਜੇ ਪਾਸੇ ਫਾਜ਼ਿਲਕਾ ਤੋਂ ਅਨੋਖੀ ਤਸਵੀਰ ਸਾਹਮਣੇ ਆਈ ਹੈ ਕਿ ਬੀਡੀਪੀਓ ਦਫਤਰ ਵਿੱਚ ਅਧਿਕਾਰੀ ਉੱਚ-ਉੱਚੀ ਆਵਾਜ਼ ਲਗਾ ਕੇ ਐਨਓਸੀ ਦੇ ਰਹੇ ਹਨ। ਫਾਜ਼ਿਲਕਾ ਦੇ ਪਿੰਡਾਂ ਵਿੱਚ 95 ਪਿੰਡਾਂ ਨੂੰ 2200 ਐਨਓਸੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਜਦਕਿ ਸੁਰੱਖਿਆ ਦੇ ਮੱਦੇਨਜ਼ਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।


ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ ਬੀਡੀਪੀਓ ਨਿਰਮਲ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਬਲਾਕ ਦੇ ਅਧੀਨ ਕਰੀਬ 95 ਪਿੰਡ ਪੈਂਦੇ ਹਨ, ਜਿਥੇ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਦਫਤਰ ਪਹੁੰਚੇ ਹਨ। ਜਿਨ੍ਹਾਂ ਨੇ ਪੰਚਾਇਤੀ ਚੋਣ ਲਈ ਐਨਓਸੀ ਦੀ ਜ਼ਰੂਰਤ ਹੈ ਅਤੇ ਅਜਿਹੇ ਵਿਚ ਉਨ੍ਹਾਂ ਵੱਲੋਂ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।


ਡਿਊਟੀ ਤੋਂ ਜ਼ਿਆਦਾ ਸਮਾਂ ਅਧਿਕਾਰੀ ਦੇ ਰਹੇ ਹਨ ਅਤੇ ਇਹੀ ਵਜ੍ਹਾ ਹੈ ਕਿ ਸਭ ਨੂੰ ਐਨਓਸੀ ਸਮੇਂ ਉਤੇ ਉਪਲਬੱਧ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 95 ਪਿੰਡਾਂ ਨੂੰ ਕਰੀਬ 2200 ਐਨਓਸੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ।


ਇਹ ਵੀ ਪੜ੍ਹੋ : Haryana Assembly Elections 2024: ਹਰਿਆਣਾ ਵਿਧਾਨ ਸਭਾ ਚੋਣ ਲਈ ਪ੍ਰਚਾਰ ਦਾ ਅੱਜ ਆਖਰੀ ਦਿਨ, ਸਿਆਸੀ ਪਾਰਟੀਆਂ ਨੇ ਲਾਇਆ ਪੂਰਾ ਜ਼ੋਰ


ਹਾਲਾਂਕਿ ਦਫਤਰ ਦੇ ਅੰਦਰ ਦਾਖਲ ਹੁੰਦੇ ਹੀ ਵੱਡੀ ਗਿਣਤੀ ਵਿੱਚ ਮੌਜੂਦ ਦੇ ਲੋਕਾਂ ਨੂੰ ਅਧਿਕਾਰੀਆਂ ਨੂੰ ਉੱਚੀ-ਉੱਚੀ ਆਵਾਜ਼ ਲਗਾ ਕੇ ਉਨ੍ਹਾਂ ਦੀ ਐਨਓਸੀ ਉਨ੍ਹਾਂ ਉਪਲਬੱਧ ਕਰਵਾ ਰਹੇ ਹਨ ਤਾਂਕਿ ਪੰਚਾਇਤੀ ਚੋਣ ਦੌਰਾਨ ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਧਰੇ ਮੌਕੇ ਉਤੇ ਮੌਜੂਦ ਫਾਜ਼ਿਲਕਾ ਦੇ ਡੀਐਸਪੀ ਤਰਸੇਮ ਮਸੀਹ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ।


ਇਹ ਵੀ ਪੜ੍ਹੋ : Sunil Jakhar: ਜਾਖੜ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੂੰ ਪੰਜਾਬ ਪ੍ਰਤੀ ਆਪਣਾ ਰਵੱਈਆ ਬਦਲਣ ਲਈ ਆਖਿਆ!