Fazilka News: ਚਿੱਟੇ ਦੇ ਦੈਂਤ ਨੇ ਇੱਕ ਹੋਰ ਘਰ ਦਾ ਚਿਰਾਗ ਬੁਝਾਇਆ; ਘਰ ਦੇ ਬਾਥਰੂਮ `ਚ ਜਾ ਕੇ ਲਗਾਇਆ ਟੀਕਾ
Fazilka News: ਪੰਜਾਬ ਵਿੱਚ ਚਿੱਟੇ ਦਾ ਨਸ਼ਾ ਨਸੂਰ ਬਣਿਆ ਹੋਇਆ ਹੈ। ਫਾਜ਼ਿਲਕਾ ਵਿੱਚ ਚਿੱਟੇ ਦੀ ਓਵਰਡੋਜ਼ ਕਾਰਨ ਘਰ ਦਾ ਚਿਰਾਗ ਬੁੱਝ ਗਿਆ ਹੈ।
Fazilka News (ਸੁਨੀਲ ਨਾਗਪਾਲ) : ਪੰਜਾਬ ਵਿੱਚ ਚਿੱਟੇ ਦਾ ਨਸ਼ਾ ਨਸੂਰ ਬਣਿਆ ਹੋਇਆ ਹੈ। ਸੂਬੇ ਵਿੱਚ ਰੋਜ਼ਾਨਾ ਚਿੱਟੇ ਕਾਰਨ ਸੱਥਰ ਵਿਛ ਰਹੇ ਹਨ। ਫਾਜ਼ਿਲਕਾ ਵਿੱਚ ਚਿੱਟੇ ਦੀ ਓਵਰਡੋਜ਼ ਕਾਰਨ ਘਰ ਦਾ ਚਿਰਾਗ ਬੁੱਝ ਗਿਆ ਹੈ। ਫਾਜ਼ਿਲਕਾ ਦੇ ਪਿੰਡ ਆਜ਼ਮਵਾਲਾ ਵਿੱਚ ਇੱਕ ਦੀ ਨਸ਼ੇ ਨਾਲ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।
ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਹੈ। ਪਰਿਵਾਰ ਦੇ ਜੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਬਾਥਰੂਮ ਗਿਆ ਸੀ ਜਦੋਂ ਕਾਫੀ ਸਮੇਂ ਤੱਕ ਬਾਹਰ ਨਹੀਂ ਆਇਆ ਤਾਂ ਉਨ੍ਹਾਂ ਨੇ ਬਾਥਰੂਮ ਵਿੱਚ ਦੇਖਿਆ। ਪਰਿਵਾਰ ਦੇ ਜੀਅ ਉਹ ਮੰਜ਼ਰ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਦੇਖਇਆ ਕਿ ਨੌਜਵਾਨ ਦੇ ਹੱਥ ਉਤੇ ਟੀਕਾ ਲੱਗਿਆ ਰਹਿ ਗਿਆ।
ਉਨ੍ਹਾਂ ਨੇ ਤੁਰੰਤ ਨੌਜਵਾਨ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਲਿਜਾਣ ਦਾ ਇੰਤਜ਼ਾਮ ਕੀਤਾ। ਰਸਤੇ ਵਿੱਚ ਨੌਜਵਾਨ ਨੇ ਦੱਸਿਆ ਕਿ ਕਿਨ੍ਹਾਂ ਲੋਕਾਂ ਤੋਂ ਉਹ ਨਸ਼ਾ ਲੈ ਕੇ ਆਇਆ ਸੀ ਪਰ ਇਸ ਦਰਮਿਆਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਉਤੇ ਪਰਚਾ ਦਰਜ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਮੰਗਲਵਾਰ ਨੂੰ ਬਠਿੰਡਾ ਦੀ ਲਾਲ ਸਿੰਘ ਬਸਤੀ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਨੌਜਵਾਨ ਸੁਸਾਇਟੀ ਦੇ ਹੈਲਪਲਾਈਨ ਨੰਬਰ 'ਤੇ ਸੂਚਨਾ ਮਿਲੀ ਕਿ ਲਾਲ ਸਿੰਘ ਬਸਤੀ ਨੇੜੇ ਖਾਲੀ ਥਾਂ 'ਤੇ ਇੱਕ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਬੇਹੋਸ਼ ਪਿਆ ਸੀ।
ਸੂਚਨਾ ਮਿਲਣ 'ਤੇ ਨੌਜਵਾਨ ਦੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚ ਗਏ ਅਤੇ ਸਮਾਜ ਸੇਵੀ ਸੰਸਥਾ ਯੂਥ ਵੈਲਫੇਅਰ ਸੁਸਾਇਟੀ ਦੀ ਟੀਮ ਵੀ ਐਂਬੂਲੈਂਸ ਲੈ ਕੇ ਮੌਕੇ 'ਤੇ ਪਹੁੰਚ ਗਈ ਸੀ। ਪਰਿਵਾਰਕ ਮੈਂਬਰਾਂ ਨੇ ਸੰਸਥਾ ਦੀ ਮਦਦ ਨਾਲ ਬੇਹੋਸ਼ ਨੌਜਵਾਨ ਨੂੰ ਸਿਵਲ ਹਸਪਤਾਲ ਪਹੁੰਚਾਇਆ ਸੀ। ਜਿੱਥੇ ਕੁਝ ਮਿੰਟਾਂ ਬਾਅਦ ਹੀ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪਰਿਵਾਰ ਵਾਲੇ ਨੌਜਵਾਨ ਨੂੰ ਹਸਪਤਾਲ ਲੈ ਗਏ ਤੇ ਆਪਣਾ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ ਸੀ। ਥਾਣਾ ਕੈਨਾਲ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ : Punjab News: ਸਰਕਾਰ ਵਪਾਰ ਮਿਲਣੀ ਦਾ ਵੱਡਾ ਅਸਰ- CM ਮਾਨ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਦਿੱਤਾ ਭਰੋਸਾ