Ferozepur Bandh: 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਅੰਮ੍ਰਿਤਸਰ ਵਿੱਚ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਦੇ ਬੁੱਤ ਨਾਲ ਛੇੜਛਾੜ ਦੇ ਰੋਸ ਵਜੋਂ ਅਨੁਸੂਚਿਤ ਜਾਰੀ ਭਾਈਚਾਰੇ ਵੱਲੋਂ ਫਿਰੋਜ਼ਪੁਰ ਮੁਕੰਮਲ ਰੂਪ ਨਾਲ ਬੰਦ ਕਰਵਾਇਆ ਗਿਆ। ਦਲਿਤ ਭਾਈਚਾਰੇ ਵੱਲੋਂ ਬਾਜ਼ਾਰ ਬੰਦ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਫਿਰੋਜ਼ਪੁਰ ਵਿੱਚ ਖੁੱਲ੍ਹੇ ਬੈਂਕਾਂ ਅਤੇ ਦੁਕਾਨਾਂ ਨੂੰ ਮੁਕੰਮਲ ਰੂਪ ਨਾਲ ਬੰਦ ਰੱਖਿਆ ਗਿਆ।


COMMERCIAL BREAK
SCROLL TO CONTINUE READING

ਕੁਝ ਦਿਨ ਪਹਿਲਾਂ ਅੰਮ੍ਰਿਤਸਰ 'ਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਕੀਤੀ ਗਈ ਬੇਅਦਬੀ ਨੂੰ ਲੈ ਕੇ ਦਲਿਤ ਭਾਈਚਾਰੇ 'ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਇਸ ਗੁੱਸੇ ਦੇ ਚੱਲਦਿਆਂ ਅੱਜ ਫਿਰੋਜ਼ਪੁਰ 'ਚ ਦਲਿਤ ਭਾਈਚਾਰੇ ਵੱਲੋਂ ਬੰਦ ਦੀ ਅਪੀਲ ਕੀਤੀ ਗਈ ਸੀ।


ਮੁਕੰਮਲ ਰੂਪ ਨਾਲ ਬੰਦ ਕਰਨ ਲਈ ਭਾਈਚਾਰਾ ਵੱਲੋਂ ਸੜਕਾਂ 'ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਖੁੱਲ੍ਹੇ ਬੈਂਕਾਂ ਅਤੇ ਦੁਕਾਨਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ। ਸਮਾਜ ਦੇ ਹਰ ਵਰਗ ਵਿੱਚ ਰੋਸ ਹੈ ਅਤੇ ਅੱਜ ਬੰਦ ਦੌਰਾਨ ਪੂਰੇ ਫਿਰੋਜ਼ਪੁਰ ਦੇ ਹਰ ਵਰਗ ਨੇ ਸਾਡਾ ਸਾਥ ਦਿੱਤਾ ਹੈ।


ਕਾਬਿਲੇਗੌਰ ਹੈ ਕਿ ਬੀਤੇ ਦਿਨ ਨਿਗਮ ਦੀਆਂ ਸਮੂਹ ਸ਼ਾਖਾਵਾਂ ਵੱਲੋਂ ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ ਦੇ ਰੋਸ ਵਜੋਂ ਪਠਾਨਕੋਟ ਦੇ ਵਾਲਮੀਕਿ ਚੌਕ ਵਿਖੇ ਦੋ ਘੰਟੇ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਵਿਰੋਧ ਪ੍ਰਦਰਸ਼ਨ ਕਾਰਨ ਸ਼ਹਿਰ ਪੂਰੀ ਤਰ੍ਹਾਂ ਜਾਮ ਹੋ ਗਿਆ ਸੀ। ਹੜਤਾਲ ‘ਤੇ ਬੈਠੇ ਕਰਮਚਾਰੀਆਂ ਕਾਰਨ ਸ਼ਹਿਰ ਵਿੱਚ ਅਚਾਨਕ ਟ੍ਰੈਫਿਕ ਜਾਮ ਹੋ ਗਿਆ ਸੀ। ਸਿਹਤ ਸ਼ਾਖਾ ਇੰਚਾਰਜ ਪੰਕਜ ਹੰਸ, ਸਹਾਇਕ ਸਿਹਤ ਅਧਿਕਾਰੀ ਜਾਨੂ ਚਲੋਤਰਾ, ਮੁੱਖ ਸੈਨੇਟਰੀ ਇੰਸਪੈਕਟਰ ਵਿਕਰਮਜੀਤ, ਵਿਕਰਮ ਸਿੰਘ, ਦੀਪਕ ਕੁਮਾਰ, ਸੈਨੇਟਰੀ ਇੰਸਪੈਕਟਰ ਅਜੈ ਬੈਂਸ, ਦੀਪਕ ਮੌਜੂਦ ਸਨ।


ਦੁਪਹਿਰ 2 ਵਜੇ ਧਰਨਾ ਖਤਮ ਹੋਣ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ। ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਫਾਈ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਰਮੇਸ਼ ਕਾਟੋ, ਜਨਰਲ ਸਕੱਤਰ ਰਮੇਸ਼ ਦਰੋਗਾ, ਭਾਜਪਾ ਆਗੂ ਰਜਿੰਦਰ ਲਾਡੀ, ਨਰਿੰਦਰਪਾਲ ਸਿੰਘ ਲਵਲੀ ਆਦਿ ਨੇ ਕਿਹਾ ਸੀ ਕਿ ਗਣਤੰਤਰ ਦਿਵਸ ‘ਤੇ ਇੱਕ ਵਿਅਕਤੀ ਨੇ ਡਾ. ਅੰਬੇਦਕਰ ਦੀ ਬੇਅਦਬੀ ਕੀਤੀ, ਜਿਸ ਕਾਰਨ ਨਾ ਸਿਰਫ਼ ਸੂਬੇ ਵਿੱਚ ਸਗੋਂ ਦਲਿਤ ਸੰਗਠਨਾਂ ਅਤੇ ਦੇਸ਼ ਦੇ ਨਾਗਰਿਕਾਂ ਵਿੱਚ ਵੀ ਰਾਸ਼ਟਰੀ ਪੱਧਰ ‘ਤੇ ਗੁੱਸਾ ਹੈ।