Ferozepur News: ਫਿਰੋਜ਼ਪੁਰ `ਚ ਨਸ਼ਾ ਤਸਕਰ ਵੱਲੋਂ ਨਸ਼ਾ ਵੇਚ ਕੇ 52 ਲੱਖ ਰੁਪਏ ਦੀ ਬਣਾਈ ਗਈ ਦੋ ਮੰਜ਼ਿਲਾਂ ਫਰੀਜ਼
Ferozepur News: ਇਸ ਮੌਕੇ ਜਾਣਕਾਰੀ ਦਿੰਦੇ ਹੋਏ ਹੋਏ ਡੀਐਸਪੀ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਮੁਖੀ ਦੀਪਕ ਹਿਲੋਰੀ ਦੇ ਅਗਵਾਈ ਵਿੱਚ ਜ਼ਿਲ੍ਹੇ ’ਚ 31 ਤੋਂ ਵੱਧ ਪ੍ਰੋਪਰਟੀਆਂ ਫਰੀਜ ਕੀਤੀਆਂ ਗਈਆਂ ਹਨ।
Ferozepur News: ਪੰਜਾਬ ਵਿੱਚ ਨਸ਼ਾ ਦਿਨੋ ਦਿਨ ਵਧਦਾ ਜਾ ਰਿਹਾ ਹੈ। ਇਸ ਦੇ ਚੱਲਦੇ ਅੱਜ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਵਿੱਚ ਨਸ਼ੇ (Drug) ਦੇ ਕਾਰੋਬਾਰ ਕਰਕੇ ਬਣਾਈਆਂ ਗਈਆਂ ਨਸ਼ੇ ਦੇ ਸੌਦਾਗਰਾਂ ਦੀਆਂ ਪ੍ਰੋਪਰਟੀਆਂ ਫਰੀਜ਼ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚਲਦਿਆਂ ਅੱਜ ਇੱਕ ਵਾਰ ਫਿਰ ਪਿੰਡ ਮੋਹਣ ਕੇ ਉਤਾੜ ਵਿਖੇ ਨਸ਼ੇ ਦੇ ਕਾਰੋਬਾਰ ਵਿੱਚ ਬਣਾਈ ਗਈ ਦੋ ਮੰਜ਼ਿਲਾ ਕੋਠੀ ਨੂੰ ਡੀਐਸਪੀ ਗੁਰੂ ਹਰਸਹਾਏ ਬਲਕਾਰ ਸਿੰਘ ਸੰਧੂ, ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਅਤੇ ਪੁਲਿਸ ਮੁਲਾਜਮਾਂ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਨਸ਼ੇ ਦੇ ਕਾਰੋਬਾਰ ਵਿੱਚ 52 ਲੱਖ ਰੁਪਏ ਦੀ ਬਣਾਈ ਗਈ ਦੋ ਮੰਜ਼ਲਾ ਪ੍ਰੋਪਰਟੀ ਨੂੰ ਫਰੀਜ਼ ਕਰ ਦਿੱਤਾ ਗਿਆ ਹੈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਹੋਏ ਡੀਐਸਪੀ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਮੁਖੀ ਦੀਪਕ ਹਿਲੋਰੀ ਦੇ ਅਗਵਾਈ ਵਿੱਚ ਜ਼ਿਲ੍ਹੇ ’ਚ 31 ਤੋਂ ਵੱਧ ਪ੍ਰੋਪਰਟੀਆਂ ਫਰੀਜ ਕੀਤੀਆਂ ਗਈਆਂ ਹਨ ਜਿਸ ਦੇ ਚਲਦਿਆਂ ਹਲਕਾ ਗੁਰੂ ਹਰ ਸਹਾਏ ਦੇ ਨਸ਼ੇ ਦੇ ਕਾਰੋਬਾਰ ਵਿੱਚ ਬਣਾਈ ਗਈ ਪਿੰਡ ਮੋਹਨ ਕੇ ਉਤਾੜ ਦੇ ਜੋਤਾ ਰਾਮ ਪੁੱਤਰ ਨਵਾਬ ਰਾਮ ਦੀ ਦੋ ਮੰਜਲਾਂ ਕੋਠੀ ਨੂੰ ਫਰੀਜ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਇੱਕ ਕਾਰ ਅਤੇ 52 ਲੱਖ ਰੁਪਏ ਦੀ ਕੀਮਤ ਨਾਲ ਬਣਾਈ ਗਈ ਇਸ ਕੋਠੀ ਨੂੰ ਫਰੀਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਨੌਜਵਾਨ ਜ਼ਖ਼ਮੀ
ਉਹਨਾਂ ਨੇ ਕਿਹਾ ਕਿ ਹੁਣ ਇਸ ਕੋਠੀ ਨੂੰ ਕੋਈ ਖਰੀਦ ਫਰੋਕ ਨਹੀਂ ਕਰ ਸਕਦਾ ਅਤੇ ਨਾ ਹੀ ਅੱਗੇ ਇਸ ਉੱਤੇ ਕੋਈ ਲੋਨ ਲੈ ਸਕਦਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਉੱਤੇ ਕਾਰਵਾਈ ਜਾਰੀ ਹੈ ਤਾਂ ਕਿਹੜਾ ਲੋਕ ਨਸ਼ਾ ਤਸਕਰੀ ਤੋਂ ਬਾਜ ਆ ਰਿਹਾ ਅਤੇ ਜਲਦ ਅਮੀਰ ਹੋਣ ਦੇ ਲਾਲਚ ਵਿੱਚ ਫਸੇ ਲੋਕ ਇਸ ਚਕਾਚੋਨ ਤੋਂ ਦੂਰ ਹੋਣ।
(ਰਾਜੇਸ਼ ਕਟਾਰੀਆ ਦੀ ਰਿਪੋਰਟ)