Ferozepur News: ਬੀਕਾਨੇਰ ਨਹਿਰ `ਚ ਪਾੜ ਪੈਣ ਕਾਰਨ ਕਈ ਏਕੜ ਵਿੱਚ ਭਰਿਆ ਪਾਣੀ
Ferozepur News: ਫਿਰੋਜ਼ਪੁਰ ਦੇ ਪਿੰਡ ਹਸਤੇ ਕੇ ਵਾਲਾ ਦੇ ਕੋਲ ਸਤਲੁਜ ਦਰਿਆ ਵਿੱਚੋਂ ਨਿਕਲਣ ਵਾਲੀ ਬੀਕਾਨੇਰ ਨਹਿਰ ਦੇ ਕੰਢਿਆਂ ਵਿੱਚ ਪਾੜ ਪੈਣ ਕਾਰਨ ਆਸਪਾਸ ਦੇ ਖੇਤਾਂ ਵਿੱਚ ਪਾਣੀ ਵੜ੍ਹਨ ਲੱਗਾ ਹੈ।
Ferozepur News: ਫਿਰੋਜ਼ਪੁਰ ਦੇ ਪਿੰਡ ਹਸਤੇ ਕੇ ਵਾਲਾ ਦੇ ਕੋਲ ਸਤਲੁਜ ਦਰਿਆ ਵਿੱਚੋਂ ਨਿਕਲਣ ਵਾਲੀ ਬੀਕਾਨੇਰ ਨਹਿਰ ਦੇ ਕੰਢਿਆਂ ਵਿੱਚ ਪਾੜ ਪੈਣ ਕਾਰਨ ਆਸਪਾਸ ਦੇ ਖੇਤਾਂ ਵਿੱਚ ਪਾਣੀ ਵੜ੍ਹਨ ਲੱਗਾ ਹੈ। ਫਿਰੋਜ਼ਪੁਰ ਸਤਲੁਜ ਦਰਿਆ ਨਾਲ ਜੁੜੀ ਬੀਕਾਨੇਰ ਨਹਿਰ ਵਿੱਚ ਅੱਜ ਸਵੇਰੇ ਕੰਢਾ ਟੁੱਟਣ ਕਾਰਨ ਕਈ ਏਕੜ ਖੇਤਾਂ ਵਿੱਚ ਪਾਣੀ ਭਰ ਗਿਆ ਅਤੇ ਕਿਸਾਨ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕਿਨਾਰੇ ਨੂੰ ਬੰਨ੍ਹਣ ਵਿੱਚ ਕਾਫੀ ਮੁਸ਼ਕਲ ਆ ਰਹੀ ਹੈ।
ਇਹ ਵੀ ਪੜ੍ਹੋ : Pathankot News: ਪਠਾਨਕੋਟ ਵਾਈਲਡਲਾਈਫ ਸੈਂਚੂਰੀ ਦਾ ਐਕਸ਼ਨ; ਮਾਈਨਿੰਗ ਕਰ ਰਹੇ 13 ਕਰੱਸ਼ਰਾਂ ਨੂੰ ਨੋਟਿਸ ਜਾਰੀ
ਉਥੇ ਨਹਿਰੀ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਨਹਿਰ ਵਿਚਲਾ ਪਾੜ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਸਡੀਓ ਸਿੰਚਾਈ ਰਜਿੰਦਰ ਗੋਇਲ ਨੇ ਦੱਸਿਆ ਕਿ ਨਹਿਰੀ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਨਹਿਰ ਵਿੱਚ ਪਏ ਪਾੜ ਨੂੰ ਭਰਿਆ ਜਾ ਰਿਹਾ ਹੈ, ਜਿਸ ਕਾਰਨ ਨਹਿਰ ਵਿੱਚ ਪਾਣੀ ਪਿੱਛਿਓਂ ਬੰਦ ਕਰ ਦਿੱਤਾ ਗਿਆ ਸੀ ਅਤੇ ਸ਼ਾਮ ਤੱਕ ਇਸ ਨੂੰ ਠੀਕ ਕਰਕੇ ਨਹਿਰ ਨੂੰ ਭਰ ਦਿੱਤਾ ਜਾਵੇਗਾ।
ਕਾਬਿਲੇਗੌਰ ਹੈ ਕਿ ਪਿਛਲੇ ਮਹੀਨੇ ਮਾਨਸਾ ਵਿੱਚ ਪਿੰਡ ਰੱਲਾ ਨੇੜੇ ਨਹਿਰ ’ਚ 40-50 ਫੁੱਟ ਚੌੜਾ ਪਾੜ ਕਾਰਨ ਸਵਾ ਸੌ ਏਕੜ ਰਕਬੇ ’ਚ ਖੜ੍ਹੀ ਫ਼ਸਲ ਪਾਣੀ ਵਿੱਚ ਡੁੱਬ ਗਈ ਸੀ। ਕਿਸਾਨਾਂ ਨੂੰ ਪਾਣੀ ’ਚ ਡੁੱਬੀ ਫ਼ਸਲ ਨੁਕਸਾਨੇ ਜਾਣ ਦਾ ਖ਼ਦਸ਼ਾ ਸੀ। ਇਸ ਪਾਣੀ ਕਾਰਨ ਨਰਮਾ, ਝੋਨੇ ਲਈ ਬੀਜੀ ਪਨੀਰੀ, ਮੂੰਗੀ, ਮੱਕੀ, ਹਰਾ-ਚਾਰਾ ਤੇ ਸਬਜ਼ੀਆਂ ਮਰ ਗਈਆਂ ਦੱਸੀਆਂ ਗਈਆਂ ਹਨ। ਇਸ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਦਾ ਡਰ ਬਣ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਆਗੂ ਕੁਲਵੰਤ ਸਿੰਘ ਨੇ ਦੱਸਿਆ ਸੀ ਕਿ ਪਿੰਡ ਰੱਲਾ ਦੇ ਨਜ਼ਦੀਕ ਭੈਣੀ ਡਿਸਟ੍ਰੀਬਿਊਟਰੀ ਵਿੱਚ ਪਾੜ ਪੈ ਗਿਆ। ਇਸ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ’ਚ ਲੋਕ ਪਹੁੰਚ ਗਏ ਅਤੇ ਇਹ ਪਾੜ ਨੂੰ ਪੂਰਨਾ ਸ਼ੁਰੂ ਕਰ ਦਿੱਤਾ ਸੀ ਪਰ ਇਸ ਦੌਰਾਨ ਆਸ-ਪਾਸ ਖੇਤਾਂ ’ਚ ਨਰਮੇ, ਝੋਨੇ ਲਈ ਲਗਾਈ ਪਨੀਰੀ, ਮੱਕੀ, ਮੂੰਗੀ ਅਤੇ ਸਬਜ਼ੀਆਂ ਦੀ ਫ਼ਸਲ ਖ਼ਰਾਬ ਹੋ ਗਈ ਸੀ। ਉਨ੍ਹਾਂ ਦੱਸਿਆ ਸੀ ਕਿ 20 ਏਕੜ ਦੇ ਕਰੀਬ ਮੱਕੀ, 50 ਏਕੜ ਮੂੰਗੀ ਤੇ 2 ਏਕੜ ’ਚ ਲਗਾਈਆਂ ਸਬਜ਼ੀਆਂ ਖ਼ਰਾਬ ਹੋ ਗਈਆਂ।
ਇਹ ਵੀ ਪੜ੍ਹੋ : Jalalabad Accident: ਜਲਾਲਾਬਾਦ 'ਚ ਸੜਕਾਂ 'ਤੇ ਮੌਤ ਨੂੰ ਮਖੋਲਾ ਕਰਦਾ ਦਿਖਿਆ ਨੌਜਵਾਨ, ਵੀਡੀਓ ਹੋਈ ਵਾਇਰਲ