Ferozepur Lok Sabha Election Result Live:  ਪੰਜਾਬ ਦਾ ਲੋਕ ਸਭਾ ਹਲਕਾ ਫਿਰੋਜ਼ਪੁਰ (Lok Sabha Chunav Ferozepur Result 2024) ਦੇ ਨਤੀਜੇ ਆ ਗਏ ਹਨ। ਫਿਰੋਜ਼ਪੁਰ ਤੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ 3242 ਵੋਟਾਂ ਨਾਲ ਜੇਤੂ ਰਹੇ ਹਨ। ਘੁਬਾਇਆ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ  ਜਗਦੀਪ ਸਿੰਘ ਕਾਕਾ ਬਰਾੜ ਨੂੰ 3242 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਸ਼ੇਰ ਸਿੰਘ ਘੁਬਾਇਆ ਨੂੰ 266626 ਹਾਸਲ ਹੋਈਆਂ ਸਨ ਜਦਕਿ ਕਾਕਾ ਬਰਾੜ ਨੂੰ 263384 ਵੋਟਾਂ ਹਾਸਲ ਹੋਈਆਂ ਹਨ।


COMMERCIAL BREAK
SCROLL TO CONTINUE READING

ਇਹ ਉਮੀਦਵਾਰ ਚੋਣ ਮੈਦਾਨ ਵਿੱਚ ਸਨ
ਇਹ ਸੂਬੇ ਦੀਆਂ ਮਹੱਤਵਪੂਰਨ ਲੋਕ ਸਭਾ ਸੀਟਾਂ (Ferozepur Lok sabha seat) ਵਿੱਚੋਂ ਇੱਕ ਹੈ। ਫਿਰੋਜ਼ਪੁਰ ਲੋਕ ਸਭਾ ਸੀਟ ਤੋਂ 'ਆਪ' ਵੱਲੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ। ਸ਼੍ਰੋਮਣੀ ਅਕਾਲੀ ਦਲ ਨਰਦੇਵ ਸਿੰਘ ਬੌਬੀ ਮਾਨ 'ਤੇ ਦਾਅ ਖੇਡਿਆ ਸੀ। ਉਥੇ ਹੀ ਕਾਂਗਰਸ ਵੱਲੋਂ ਸ਼ੇਰ ਸਿੰਘ ਘੁਬਾਇਆ ਨੂੰ ਟਿਕਟ ਦਿੱਤੀ ਗਈ ਹੈ, ਜਦਕਿ ਭਾਜਪਾ ਵੱਲੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਇਥੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ। ਇਸ ਦੇ ਇਲਾਵਾ ਬਸਪਾ ਨੇ ਸੁਰਿੰਦਰ ਸਿੰਘ ਕੰਬੋਜ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ।


ਉਮੀਦਵਾਰ ਸਿਆਸੀ ਪਾਰਟੀ ਵੋਟਾਂ
ਸ਼ੇਰ ਸਿੰਘ ਘੁਬਾਇਆ ਕਾਂਗਰਸ 266626
ਜਗਦੀਪ ਸਿੰਘ ਕਾਕਾ ਬਰਾੜ 'ਆਪ' 263384
ਗੁਰਮੀਤ ਸਿੰਘ ਸੋਢੀ ਭਾਜਪਾ 255097
ਨਰਦੇਵ ਸਿੰਘ ਬੌਬੀ ਮਾਨ ਸ਼੍ਰੋਮਣੀ ਅਕਾਲੀ ਦਲ 253645
ਗੁਰਚਰਨ ਸਿੰਘ ਭੁੱਲਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 15941
ਸੁਰਿੰਦਰ ਕੰਬੋਜ ਬਹੁਜਨ ਸਮਾਜ ਪਾਰਟੀ 8433

ਕਦੋਂ ਅਤੇ ਕਿੰਨੀ ਵੋਟਿੰਗ ਹੋਈ (Ferozepur Lok Sabha Election 2024 Voting)


ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿਚ 67.02 ਪ੍ਰਤੀਸ਼ਤ ਵੋਟ ਪੋਲ ਹੋਈ ਹੈ। ਦੱਸ ਦਈਏ ਕਿ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਸਭ ਤੋਂ ਵੱਧ 71.83 ਫ਼ੀਸਦੀ ਵੋਟ ਫ਼ਾਜ਼ਿਲਕਾ ਵਿਧਾਨ ਸਭਾ ਹਲਕਾ ਵਿੱਚ ਪੋਲ ਹੋਈ ਹੈ। ਇਥੇ 129947 ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਦੂਜੇ ਨੰਬਰ ਤੇ ਵਿਧਾਨਸਭਾ ਹਲਕਾ ਗੁਰੂ ਹਰਸਹਾਏ ਆਉਂਦਾ ਹੈ। ਇਥੇ 71.30 ਫ਼ੀਸਦੀ ਵੋਟ ਪੋਲ ਹੋਈ ਹੈ। ਤੀਜਾ ਨੰਬਰ ਜਲਾਲਾਬਾਦ ਦਾ ਆਉਂਦਾ ਹੈ। ਇਥੇ 69.82 ਫ਼ੀਸਦੀ ਮਤਦਾਨ ਹੋਇਆ ਹੈ।


ਕੁੱਲ ਵੋਟਾਂ 149348 ਪੋਲ ਹੋਈਆਂ ਹਨ, ਜਿਨ੍ਹਾਂ ਵਿਚ 79585 ਮਰਦ ਅਤੇ 69760 ਔਰਤਾਂ ਤੋਂ ਇਲਾਵਾ 3 ਹੋਰ ਵੋਟਰ ਸ਼ਾਮਲ ਹਨ। ਚੌਥੇ ਨੰਬਰ ’ਤੇ ਬੱਲੂਆਣਾ ਹਲਕੇ ਵਿਚ 67.59 ਪ੍ਰਤੀਸ਼ਤ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਹੈ। 67.42 ਫ਼ੀਸਦੀ ਵੋਟਾਂ ਦੇ ਅਨੁਪਾਤ ਨਾਲ ਮਲੋਟ ਪੰਜਵੇਂ ਸਥਾਨ ’ਤੇ ਆਇਆ ਹੈ। ਇਥੇ 118700 ਵੋਟਾਂ ਪੋਲ ਹੋਈਆਂ ਹਨ ਜਿੰਨ੍ਹਾਂ ਵਿਚ 64811 ਮਰਦ ਅਤੇ 53884 ਔਰਤਾਂ ਸਮੇਤ ਪੰਜ ਹੋਰ ਵੋਟਰ ਸ਼ਾਮਲ ਹਨ।


ਛੇਵਾਂ ਸਥਾਨ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਨੂੰ ਮਿਲਿਆ ਹੈ। ਇਥੇ 66.27 ਫ਼ੀਸਦੀ ਦੇ ਹਿਸਾਬ ਨਾਲ 123994 ਵੋਟਾਂ ਪੋਲ ਹੋਈਆਂ ਹਨ। ਸੱਤਵੇਂ ਨੰਬਰ ’ਤੇ ਫ਼ਿਰੋਜ਼ਪੁਰ ਦਾ ਦਿਹਾਤੀ ਹਲਕਾ ਆਉਂਦਾ ਹੈ। ਇਸ ਹਲਕੇ ਅੰਦਰ 65.72 ਫ਼ੀਸਦੀ ਵੋਟਾਂ ਦੇ ਹਿਸਾਬ ਨਾਲ 128535 ਵੋਟਾਂ ਪੋਲ ਹੋਈਆਂ ਹਨ।  ਅਬੋਹਰ ਨੇ ਵੋਟਾਂ ਪਾਉਣ ਦੇ ਮਾਮਲੇ ਵਿਚ ਅੱਠਵਾਂ ਸਥਾਨ ਹਾਸਲ ਕੀਤਾ ਹੈ। ਇਥੇ 61.98 ਫ਼ੀਸਦੀ ਵੋਟਾਂ ਹੀ ਪੋਲ ਹੋਈਆਂ ਹਨ। ਸਭ ਤੋਂ ਹੇਠਲਾ ਨੰਬਰ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦਾ ਦਰਜ ਕੀਤਾ ਗਿਆ ਹੈ। ਇਥੇ ਸਭ ਤੋਂ ਘੱਟ 60.92 ਫ਼ੀਸਦੀ ਵੋਟਰਾਂ ਨੇ ਹੀ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਇਥੇ ਕੁੱਲ ਵੋਟਰਾਂ ਦੀ ਗਿਣਤੀ 175981 ਦਰਜ ਕੀਤੀ ਗਈ ਸੀ ਜਿਸ ਵਿਚੋਂ 107212 ਵੋਟਰਾਂ ਨੇ ਹੀ ਆਪਣੀ ਵੋਟ ਪੋਲ ਕੀਤੀ ਹੈ। ਵੋਟਾਂ ਪਾਉਣ ਵਾਲੇ ਵੋਟਰਾਂ ਵਿਚ 58911 ਮਰਦ ਵੋਟਰ ਅਤੇ 48301 ਮਹਿਲਾ ਵੋਟਰ ਸ਼ਾਮਲ ਹਨ।



ਪਿਛਲੇ ਲੋਕ ਸਭਾ ਨਤੀਜੇ 2019 (Lok Sabha Election 2019 Results)
ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀ ਫ਼ਿਰੋਜ਼ਪੁਰ ਲੋਕ ਸਭਾ ਸੀਟ ਜਿੱਤੀ ਸੀ। ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ ਹਰਾ ਕੇ 1,98,850 ਵੋਟਾਂ ਹਾਸਲ ਕੀਤੀਆਂ ਸਨ।


2019 ਦੀਆਂ ਲੋਕ ਸਭਾ ਚੋਣਾਂ ਵਿਚ ਸੁਖਬੀਰ ਬਾਦਲ ਨੇ ਆਪਣੇ ਪੁਰਾਣੇ ਸਾਥੀ ਤੇ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ ਕਰੀਬ 2 ਲੱਖ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਸੁਖਬੀਰ ਬਾਦਲ ਨੂੰ 54.05% ਜਦਕਿ ਸ਼ੇਰ ਸਿੰਘ ਘੁਬਾਇਆ ਨੂੰ 37.08% ਵੋਟਾਂ ਮਿਲੀਆਂ ਹਨ। ਸਾਲ 2014 ਦੀਆਂ ਦੀਆਂ ਚੋਣਾਂ ਵਿਚ ਅਕਾਲੀ ਦਲ ਦੀ ਟਿਕਟ ਉਤੇ ਚੋਣ ਲੜੇ ਸ਼ੇਰ ਸਿੰਘ ਘੁਬਾਇਆ ਨੇ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ 31,420 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।



ਜਾਣੋ ਇਸ ਸੀਟ ਦਾ ਸਿਆਸੀ ਇਤਿਹਾਸ (Ferozepur Lok Sabha Seat History)
ਪ੍ਰਾਚੀਨ ਸ਼ਹਿਰ ਫਿਰੋਜ਼ਪੁਰ ਭਾਰਤ-ਪਾਕਿਸਤਾਨ ਦੇ ਸਰਹੱਦ ਦੇ ਨਜ਼ਦੀਕ ਸਥਿਤ ਹੈ। ਸਿਆਸਤ ਪੱਖੋਂ ਫਿਰੋਜ਼ਪੁਰ ਵੱਖਰੀ ਅਹਿਮੀਅਤ ਰੱਖਦਾ ਹੈ। ਸਰਹੱਦੀ ਜ਼ਿਲ੍ਹਾ ਹੋਣ ਕਾਰਨ ਇਸ ਦੇ ਮੁੱਦੇ ਪੰਜਾਬ ਦੇ ਬਾਕੀ ਹਲਕਿਆਂ ਨਾਲ ਹਮੇਸ਼ਾ ਵੱਖਰੇ ਰਹੇ ਹਨ। ਇਥੋਂ ਦੀ ਸਿਆਸਤ ਦੀ ਹਮੇਸ਼ਾ ਵੱਖਰੀ ਰਹੀ ਹੈ।  ਫਿਰੋਜ਼ਪੁਰ ਲੋਕ ਸਭਾ ਸੀਟ ਉਪਰ ਪਹਿਲੀ ਵਾਰ 1952 ਨੂੰ ਆਮ ਚੋਣਾਂ ਹੋਈਆਂ ਸਨ।


ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਹੁਣ ਤੱਕ ਜ਼ਿਆਦਾਤਰ ਅਕਾਲੀ ਦਲ ਦਾ ਦਬਦਬਾ ਰਿਹਾ ਹੈ। ਇਸ ਹਲਕੇ ਨੂੰ 1998 ਤੋਂ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ। ਪਿਛਲੀਆਂ ਤਿੰਨ ਲੋਕ ਸਭਾ ਚੋਣਾਂ ਵਿੱਚ ਇਸ ਹਲਕੇ ਵਿਚ ਅਕਾਲੀ ਦਲ ਦੇ ਉਮੀਦਵਾਰ ਹੀ ਜਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਹਨ।


ਫਿਰੋਜ਼ਪੁਰ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ
ਫ਼ਿਰੋਜ਼ਪੁਰ ਲੋਕ ਸਭਾ ਸੀਟ ਅਧੀਨ ਕੁੱਲ 9 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਵਿੱਚੋਂ ਤਿੰਨ ਸੀਟਾਂ ਐਸਸੀ ਭਾਈਚਾਰੇ ਦੇ ਲੋਕਾਂ ਲਈ ਰਾਖਵੀਆਂ ਹਨ। ਫ਼ਿਰੋਜ਼ਪੁਰ ਅਧੀਨ 6 ਆਮ ਵਿਧਾਨ ਸਭਾ ਸੀਟਾਂ ਹਨ- ਫ਼ਿਰੋਜ਼ਪੁਰ ਸ਼ਹਿਰ, ਗੁਰੂਹਰਸਹਾਏ, ਜਲਾਲਾਬਾਦ, ਫ਼ਾਜ਼ਿਲਕਾ, ਅਬੋਹਰ ਤੇ ਮੁਕਤਸਰ। ਇਸ ਦੇ ਨਾਲ ਹੀ ਫ਼ਿਰੋਜ਼ਪੁਰ ਅਧੀਨ ਤਿੰਨ ਰਾਖਵੀਆਂ ਵਿਧਾਨ ਸਭਾ ਸੀਟਾਂ ਫ਼ਿਰੋਜ਼ਪੁਰ ਦਿਹਾਤੀ, ਬੱਲੂਆਣਾ ਅਤੇ ਮਲੋਟ ਹਨ।