Ferozepur Accident News: ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਜਿਸ ਕਾਰਨ ਸੜਕ 'ਤੇ ਧੂੰਆਂ ਹੋ ਰਿਹਾ ਹੈ ਅਤੇ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਫ਼ਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਧੂੰਏਂ ਕਾਰਨ ਬਾਈਕ ਸਵਾਰ ਮਾਂ-ਪੁੱਤਰ ਪਰਾਲੀ ਦੇ ਖੇਤ ਵਿੱਚ ਜਾ ਡਿੱਗੇ ਅਤੇ ਦੋਵੇਂ ਝੁਲਸ ਗਏ।  ਦੋਵਾਂ ਨੂੰ ਜ਼ਖਮੀ ਹਾਲਤ 'ਚ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 


COMMERCIAL BREAK
SCROLL TO CONTINUE READING

ਦੱਸ ਦਈਏ ਕਿ ਫ਼ਿਰੋਜ਼ਪੁਰ ਕਸਬਾ ਗੁਰੂਹਰਸਹਾਏ ਦੇ ਪਿੰਡ ਸਵਾਈਆਂ ਰਾਏ ਉਤਾੜ ਨੇੜੇ ਖੇਤਾਂ ਵਿੱਚ ਪਰਾਲੀ ਸਾੜਨ ਕਾਰਨ ਸੜਕ 'ਤੇ ਧੂੰਆਂ ਹੀ ਧੂੰਆਂ ਹੋ ਗਿਆ। ਧੂੰਏਂ ਕਾਰਨ ਬਾਈਕ ਸਵਾਰ ਮਾਂ-ਪੁੱਤਰ ਪਰਾਲੀ ਦੇ ਖੇਤ ਵਿੱਚ ਜਾ ਡਿੱਗੇ ਅਤੇ ਦੋਵੇਂ ਝੁਲਸ ਗਏ। ਦੋਵਾਂ ਨੂੰ ਜ਼ਖਮੀ ਹਾਲਤ 'ਚ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ 'ਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ, ਇਸ ਤੋਂ ਪਹਿਲਾਂ ਫ਼ਿਰੋਜ਼ਪੁਰ ਦੇ ਪਿੰਡ ਹਬੀਬਵਾਲਾ 'ਚ ਇਕ ਅਧਿਆਪਕ ਦੀ ਪਰਾਲੀ ਦੇ ਖੇਤ 'ਚ ਡਿੱਗਣ ਕਾਰਨ ਮੌਤ ਹੋ ਗਈ ਸੀ।


ਇਹ ਵੀ ਪੜ੍ਹੋ: Moga Accident News: ਮੋਗਾ 'ਚ ਗੱਡੀ ਤੇ ਟਰੱਕ ਦੀ ਜਬਰਦਸਤ ਟੱਕਰ, 5 ਨੌਜਵਾਨਾਂ ਦੀ ਮੌਕੇ 'ਤੇ ਹੋਈ ਮੌਤ

ਪੀੜਤ ਔਰਤ ਨੇ ਦੱਸਿਆ ਕਿ ਕੰਮ ਕਰਨ ਤੋਂ ਬਾਅਦ ਉਹ ਆਪਣੇ ਬੇਟੇ ਨਾਲ ਬਾਈਕ 'ਤੇ ਘਰ ਪਰਤ ਰਹੀ ਸੀ। ਉਹ ਇਲਾਕੇ ਵਿੱਚ ਪੈਂਦੀ ਲਕਸ਼ਮਣ ਨਹਿਰ ਦੇ ਨਾਲ ਆ ਰਹੇ ਸਨ। ਪਿੰਡ ਸਵਾਈਆਂ ਰਾਏ ਉਤਾੜ ਵਿੱਚ ਇੱਕ ਕਿਸਾਨ ਨੇ ਖੇਤ ਵਿੱਚ ਪਏ ਪਰਾਲੀ ਨੂੰ ਅੱਗ ਲਗਾ ਦਿੱਤੀ। ਧੂੰਏਂ ਕਾਰਨ ਸੜਕ 'ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਉਸ ਦੀ ਬਾਈਕ ਬੇਕਾਬੂ ਹੋ ਕੇ ਪਰਾਲੀ ਦੇ ਖੇਤ ਵਿਚ ਜਾ ਡਿੱਗੀ।


ਇਸ ਹਾਦਸੇ 'ਚ ਮਾਂ-ਪੁੱਤ ਦੋਵੇਂ ਝੁਲਸ ਗਏ। ਪਿੰਡ ਦੇ ਲੋਕਾਂ ਨੇ ਦੋਵਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਲਗਾਉਣ 'ਤੇ ਪਾਬੰਦੀ ਲਗਾਈ ਹੋਈ ਹੈ, ਇਸ ਦੇ ਬਾਵਜੂਦ ਕਿਸਾਨ ਖੇਤਾਂ 'ਚ ਪਰਾਲੀ ਨੂੰ ਖੁੱਲ੍ਹੇਆਮ ਅੱਗ ਲਗਾ ਰਹੇ ਹਨ। ਇਸ ਕਾਰਨ ਸੜਕ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ।


(ਰਾਜੇਸ਼ ਕਟਾਰੀਆ ਦੀ ਰਿਪੋਰਟ)