Ferozepur News: ਕੁੜਤੇ-ਪਜ਼ਾਮੇ ਪਾਉਣ ਵਾਲਿਆਂ ਨੂੰ ਇਹ ਗਿਰੋਹ ਬਣਾਉਂਦੈ ਸ਼ਿਕਾਰ; ਜੇਬ ਪਾੜ ਕੇ ਪਰਸ ਲੈ ਕੇ ਫ਼ਰਾਰ
ਫਿਰੋਜ਼ਪੁਰ ਅੰਦਰ ਬਜ਼ੁਰਗਾਂ ਦੇ ਕੁੜਤਿਆ ਦੀਆਂ ਜੇਬਾਂ ਪਾੜ ਲੁੱਟਾਂ-ਖੋਹਾਂ ਕਰਨ ਵਾਲਾ ਇੱਕ ਗਿਰੋਹ ਮੁੜ ਸਰਗਰਮ ਹੋ ਗਿਆ ਹੈ। ਇਹ ਗਿਰੋਹ ਕੁੜਤਾ ਪਜ਼ਾਮਾ ਪਾ ਵਾਹਨ ਉਤੇ ਸਵਾਰ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ। ਤਾਜਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਜਿਥੇ ਇਸ ਗਿਰੋਹ ਨੇ ਇੱਕ ਬਜ਼ੁਰਗ ਸੁਨਿਆਰੇ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਜਿਸਦੇ
Ferozepur News: ਫਿਰੋਜ਼ਪੁਰ ਅੰਦਰ ਬਜ਼ੁਰਗਾਂ ਦੇ ਕੁੜਤਿਆ ਦੀਆਂ ਜੇਬਾਂ ਪਾੜ ਲੁੱਟਾਂ-ਖੋਹਾਂ ਕਰਨ ਵਾਲਾ ਇੱਕ ਗਿਰੋਹ ਮੁੜ ਸਰਗਰਮ ਹੋ ਗਿਆ ਹੈ। ਇਹ ਗਿਰੋਹ ਕੁੜਤਾ ਪਜ਼ਾਮਾ ਪਾ ਵਾਹਨ ਉਤੇ ਸਵਾਰ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ।
ਤਾਜਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਜਿਥੇ ਇਸ ਗਿਰੋਹ ਨੇ ਇੱਕ ਬਜ਼ੁਰਗ ਸੁਨਿਆਰੇ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਜਿਸਦੇ ਕੁੜਤੇ ਦੀ ਜੇਬ ਪਾੜ ਇਹ ਲੁਟੇਰੇ ਫ਼ਰਾਰ ਹੋ ਗਏ ਹਨ। ਜਿਸਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ।
ਫਿਰੋਜ਼ਪੁਰ ਅੰਦਰ ਕੁੜਤਿਆ ਦੀਆਂ ਜੇਬਾਂ ਪਾੜਨ ਵਾਲੇ ਗਿਰੋਹ ਨੇ ਮੁੜ ਇੱਕ ਬਜ਼ੁਰਗ ਸੁਨਿਆਰੇ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਐਕਟਿਵਾ ਉਤੇ ਸਵਾਰ ਹੋ ਕਿਸੇ ਕੰਮ ਲਈ ਜ਼ੀਰਾ ਗੇਟ ਜਾ ਰਿਹਾ ਸੀ ਕਿ ਰਸਤੇ ਵਿੱਚ ਪਿਛੋਂ ਦੋ ਲੁਟੇਰੇ ਆਏ ਜਿਨ੍ਹਾਂ ਨੇ ਉਸਦੇ ਕੁੜਤੇ ਦੀ ਜੇਬ ਪਾੜਕੇ ਉਸਨੂੰ ਧੱਕਾ ਦੇ ਥੱਲੇ ਸੁੱਟ ਫ਼ਰਾਰ ਹੋ ਗਏ।
ਇਸ ਦੌਰਾਨ ਉਸਦੀ ਬਾਂਹ ਉਤੇ ਸੱਟ ਵੀ ਲੱਗ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੁੜਤੇ ਦੀ ਜੇਬ ਵਿੱਚ ਪਰਸ ਪਾਇਆ ਹੋਇਆ ਸੀ। ਇਸ ਵਿੱਚ ਕਰੀਬ 12 ਹਜ਼ਾਰ ਰੁਪਏ ਸਨ। ਜੋ ਉਹ ਲੁਟੇਰੇ ਲੈਕੇ ਫ਼ਰਾਰ ਹੋ ਗਏ। ਉਨ੍ਹਾਂ ਨੇ ਕਿਹਾ ਅਜਿਹੀਆਂ ਘਟਨਾਵਾਂ ਲਗਾਤਾਰ ਸ਼ਹਿਰ ਵਿੱਚ ਵਾਪਰ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਹੈ। ਕਿ ਇਨ੍ਹਾਂ ਲੁਟੇਰਿਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂਕਿ ਜੋ ਉਨ੍ਹਾਂ ਨਾਲ ਹੋਇਆ ਹੈ। ਉਹ ਕਿਸੇ ਹੋਰ ਨਾਲ ਨਾ ਹੋਵੇ।
ਉਥੇ ਹੀ ਗੱਲਬਾਤ ਦੌਰਾਨ ਦੁਕਾਨਦਾਰਾਂ ਨੇ ਕਿਹਾ ਕਿ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਸ਼ਹਿਰ ਵਿੱਚ ਵਾਪਰ ਰਹੀਆਂ ਹਨ। ਜਿਨ੍ਹਂ ਉਤੇ ਪੁਲਿਸ ਵੱਲੋਂ ਕੋਈ ਰੋਕ ਨਹੀਂ ਲਗਾਈ ਜਾ ਰਹੀ। ਉਨ੍ਹਾਂ ਨੇ ਕਿਹਾ ਜੇਕਰ ਪੁਲਿਸ ਨੇ ਜਲਦ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਪੂਰਾ ਬਾਜ਼ਾਰ ਬੰਦ ਕੀਤਾ ਜਾਵੇਗਾ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।