Ferozepur Murder News: ਫ਼ਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਵਿੱਚ ਮਾਮੇ ਨੇ ਆਪਣੇ ਭਤੀਜੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਪਿੰਡ ਸੈਦੇ ਦੀ ਹੈ ਅਤੇ ਮਾਮਲਾ ਜ਼ਮੀਨੀ ਵਿਵਾਦ ਦਾ ਹੈ। ਸ਼ਨੀਵਾਰ ਨੂੰ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਮਾਮੇ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ।


COMMERCIAL BREAK
SCROLL TO CONTINUE READING

ਆਸਪਾਸ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Punjab News: ਲੁਧਿਆਣਾ GRP ਨੂੰ ਮਿਲੀ ਵੱਡੀ ਸਫਲਤਾ-ਟਰੇਨ ਰਾਹੀਂ 2 ਕਿਲੋ ਸੋਨਾ ਲਿਆ ਰਹੇ ਵਪਾਰੀ ਕੀਤੇ ਕਾਬੂ


ਦੱਸ ਦਈਏ ਕਿ ਹਲਕਾ ਗੁਰੂ ਹਰਸਹਾਏ ਦੇ ਅਧੀਨ ਪੈਂਦੇ ਪਿੰਡ ਸੈਦੇਕੇ ਵਿਖੇ ਪੈਸਿਆਂ ਅਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਵਿਅਕਤੀ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਸਮੀਰ ਸਿੰਘ/ਜੋਗਿੰਦਰ ਸਿੰਘ ਪੁੱਤਰ ਫੌਜਾ ਸਿੰਘ ਦਾ ਆਪਸੀ ਪੈਸਿਆਂ ਦਾ ਲੈਣ-ਦੇਣ ਸੀ ਅਤੇ ਕੁਝ ਜ਼ਮੀਨੀ ਵਿਵਾਦ ਵੀ ਸੀ ਜਿਸ ਨੂੰ ਲੈ ਕੇ ਤਕਰੀਬਨ 2 ਵਜੇ ਆਪਸੀ ਝਗੜਾ ਹੋਇਆ। ਇਸ ਲੜਾਈ ਝਗੜੇ ਵਿੱਚ ਲੜਨ ਵਾਲਿਆਂ ਨੂੰ ਛੁਡਾਉਣ ਲਈ ਗਿਆ।


ਕੁਲਬੀਰ ਸਿੰਘ ਪੁੱਤਰ ਚਿਮਨ ਸਿੰਘ ਜਿਸਦੀ ਉਮਰ ਲਗਭਗ 30/32 ਸਾਲ ਹੈ ਜੋ ਰਿਸ਼ਤੇ ਵਿੱਚ ਮਾਰਨ ਵਾਲੇ ਦਾ ਭਾਣਜਾ ਲਗਦਾ ਸੀ ਉਧਰ ਜਦ ਇਸ ਘਟਣਾ ਦਾ ਪਤਾ ਲਗਦੇ ਹੀ ਗੁਰੂਹਰਸਹਾਏ ਦੀ ਪੁਲਿਸ ਮੌਕੇ ਉੱਤੇ ਪੁਜੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਭੇਜ ਦਿੱਤਾ ਗਿਆ ਹੈ। ਗੋਲੀ ਮਾਰਨ ਵਾਲਾ ਵਿਅਕਤੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ। 


ਇਹ ਵੀ ਪੜ੍ਹੋ: Manish Sisodia News: ਦੀਵਾਲੀ ਤੋਂ ਪਹਿਲਾਂ ਘਰ ਪਹੁੰਚੇ ਮਨੀਸ਼ ਸਿਸੋਦੀਆ, ਅਦਾਲਤ ਨੇ ਦਿੱਤੀ ਇਜਾਜ਼ਤ 

(ਰਾਜੇਸ਼ ਕਟਾਰੀਆ ਦੀ ਰਿਪੋਰਟ)