Ferozepur News: ਪੰਜਾਬ ਪੁਲਿਸ ਨੇ ਨਸ਼ਾ ਸਮੱਗਲਰਾਂ ਵਿਰੁੱਧ ਵੱਡੀ ਕਾਰਵਾਈ ਵਿੱਢੀ ਹੋਈ ਹੈ। ਇਸ ਕਾਰਵਾਈ ਤਹਿਤ ਨਸ਼ਾ ਤਸਕਰਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਖ਼ਰੀਦੋ-ਫਰੋਖ਼ਤ ਨਾਲ ਬਣਾਈ ਹੋਈ ਜਾਇਦਾਦ ਸੀਲ ਕੀਤੀ ਜਾ ਰਹੀ ਹੈ। ਇਸ ਤਹਿਤ ਫਿਰੋਜ਼ਪੁਰ ਵੱਲੋਂ ਇੱਕ ਹੋਰ ਨਸ਼ਾ ਤਸਕਰ ਦੀ ਪ੍ਰਾਪਰਟੀ ਫ੍ਰੀਜ਼ ਕਰਨ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ।


COMMERCIAL BREAK
SCROLL TO CONTINUE READING

ਸਮੱਗਲਰ ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਆਤਮਾ ਸਿੰਘ ਵਾਸੀ ਨਿਜਾਮ ਵਾਲਾ ਥਾਣਾ ਆਰਿਫ ਕੇ ਜ਼ਿਲ੍ਹਾ ਫਿਰੋਜ਼ਪੁਰ ਦੀ ਪ੍ਰਾਪਰਟੀ ਨੂੰ ਸੀਲ ਕਰਨ ਸਬੰਧੀ ਪੁਲਿਸ ਪਾਰਟੀ ਨੇ ਨੋਟਿਸ ਲਗਾ ਦਿੱਤਾ ਹੈ। ਗੁਰਭੇਜ ਸਿੰਘ ਦੀ ਲਗਭਗ 81,73,843/- ਰੁਪਏ ਦੀ ਬਣਾਈ ਗਈ ਗੈਰ ਕਾਨੂੰਨੀ ਜਾਇਦਾਦ ਅ/ਧ 68-ਐਫ(2) ਐਨ.ਡੀ.ਪੀ.ਐਸ. ਐਕਟ 1985 ਤਹਿਤ ਫ੍ਰੀਜ਼ ਕੀਤੀ ਗਈ ਹੈ।


ਪੁਲਿਸ ਕਪਤਾਨ ਰਣਧੀਰ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਨਸ਼ਾ ਤਸਕਰ ਗੁਰਭੇਜ ਸਿੰਘ ਉਰਫ ਬੇਜਾ ਵੱਲੋਂ ਪਿੰਡ ਨਿਜਾਮ ਵਾਲੇ ਵਿੱਚ ਨਸ਼ਾ ਕੇ ਬਣਾਈ ਗਈ ਲਗਭਗ 82 ਲੱਖ ਰੁਪਏ ਦੀ ਪ੍ਰਾਪਰਟੀ ਨੂੰ ਐਕਟ 1985 ਤਹਿਤ ਫ੍ਰੀਜ ਕੀਤਾ ਗਿਆ ਹੈ। ਉਸ ਦੀ ਪ੍ਰਾਪਰਟੀ ਉਪਰ ਨੋਟਿਸ ਚਪਕਾ ਦਿੱਤਾ ਗਿਆ ਹੈ ਤਾਂ ਕਿ ਘਰ ਅਤੇ ਜ਼ਮੀਨ ਅੱਗੇ ਕਿਸੇ ਨੂੰ ਵੇਚ ਨਾ ਸਕਣ ਜਾਂ ਜਾਇਦਾਦ ਉਪਰ ਕਰਜ਼ਾ ਨਾ ਲੈ ਸਕੇ।


ਕਾਬਿਲੇਗੌਰ ਹੈ ਪਿਛਲੇ ਹਫਤੇ ਪੁਲਿਸ ਨੇ ਫਿਰੋਜ਼ਪੁਰ ਵਿੱਚ ਹੀ ਨਸ਼ਾ ਤਸਕਰ ਹਰਨਾਮ ਸਿੰਘ ਨੇ ਪੱਲਾ ਮੇਘਾ ਵਿੱਚ 49 ਮਰਲੇ ਵਿੱਚ ਬਣਾਏ ਹੋਏ ਮਕਾਨ ਜਿਸ ਦੀ ਕੁਲ ਕੀਮਤ 28 ਲੱਖ 12 ਹਜ਼ਾਰ ਰੁਪਏ ਹਨ। ਇੱਕ ਕ੍ਰਿਏਟਾ ਕਾਰ ਜਿਸ ਦੀ ਕੀਮਤ 10 ਲੱਖ 94 ਹਜ਼ਾਰ 2140 ਰੁਪਏ ਅਤੇ ਫਿਰੋਜ਼ਪੁਰ ਸਿਟੀ ਵਿੱਚ ਯੂਕੋ ਬੈਂਕ ਸੇਵਿੰਗ ਖਾਤਾ ਜਿਸ ਵਿੱਚ 2 ਲੱਖ ਹਜ਼ਾਰ 258 ਰੁਪਏ ਨੂੰ ਸੀਜ਼ ਕਰ ਦਿੱਤਾ ਗਿਆ ਸੀ।


ਇਹ ਵੀ ਪੜ੍ਹੋ : Mohali News: ਹਾਈ ਕੋਰਟ ਵੱਲੋਂ ਜ਼ਮੀਨ ਦੇ ਮਾਲਕਾਨਾ ਹੱਕ 'ਚ ਸੀਬੀਆਈ ਜਾਂਚ ਦੇ ਹੁਕਮ; ਸਿਵਲ ਜੱਜ ਤੇ ਪੁਲਿਸ ਦੀ ਭੂਮਿਕਾ 'ਤੇ ਖੜ੍ਹੇ ਹੋਏ ਸਵਾਲ


ਇਸ ਦੀ ਕੁਲ ਕੀਮਤ  41 ਲੱਖ 66 ਹਜ਼ਾਰ 4720 ਰੁਪਏ ਬਣਦੀ ਹੈ। ਹਰਨਾਮ ਸਿੰਘ ਤੋਂ 2015 ਵਿੱਚ 260 ਗ੍ਰਾਮ ਹੈਰੋਇਨ ਫੜ੍ਹੀ ਗਈ ਸੀ, ਜਿਸ ਵਿੱਚ ਇਸ ਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਹੋਇਆ ਸੀ ਅਤੇ ਇਸ ਸਮੇਂ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।


ਇਹ ਵੀ ਪੜ੍ਹੋ : 1984 Anti-Sikh Riots News: ਹਾਈ ਕੋਰਟ ਵੱਲੋਂ 12 ਮੁਲਜ਼ਮਾਂ ਨੂੰ ਬਰੀ ਕਰਨ 'ਤੇ ਉਪ ਰਾਜਪਾਲ ਨੇ ਸੁਪਰੀਮ ਕੋਰਟ 'ਚ ਅਪੀਲ ਦੀ ਦਿੱਤੀ ਮਨਜ਼ੂਰੀ