Ferozepur News: ਭਾਬੀ ਦੇ ਸਨ ਬਾਹਰ ਨਜਾਇਜ਼ ਸਬੰਧ, ਕਤਰ ਤੋਂ ਆਸ਼ਿਕ ਨੂੰ ਬੁਲਾ ਦਿਉਰ ਦਾ ਕਰਵਾ ਦਿੱਤਾ ਕਤਲ
Ferozepur News: ਭਾਬੀ ਦੇ ਬਾਹਰ ਨਜਾਇਜ਼ ਸਬੰਧ ਸਨ। ਇਸ ਤੋਂ ਬਾਅਦ ਕਤਰ ਤੋਂ ਆਸ਼ਿਕ ਨੂੰ ਬੁਲਾ ਦਿਉਰ ਦਾ ਕਤਲ ਕਰਵਾ ਦਿੱਤਾ। ਇਸ ਤੋਂ ਬਾਅਦ ਲਾਸ਼ ਬੋਰੀ ਚ੍ਹ ਬੰਨ ਨਹਿਰ ਵਿੱਚ ਸੁੱਟ ਦਿੱਤੀ ਗਈ ਸੀ।
Ferozepur News: ਪੰਜਾਬ ਦੇ ਫਿਰੋਜ਼ਪੁਰ ਵਿੱਚ ਭਾਬੀ ਦੇ ਬਾਹਰ ਨਜਾਇਜ਼ ਸਬੰਧ ਹੋਣ ਤੋਂ ਬਾਅਦ ਉਸਨੇ ਕਤਰ ਤੋਂ ਆਸ਼ਿਕ ਨੂੰ ਬੁਲਾ ਦਿਉਰ ਦਾ ਕਤਲ ਕਰਵਾ ਦਿੱਤਾ। ਇਸ ਤੋਂ ਬਾਅਦ ਲਾਸ਼ ਬੋਰੀ ਚ੍ਹ ਬੰਨ ਨਹਿਰ ਵਿੱਚ ਸੁੱਟ ਦਿੱਤੀ ਗਈ ਸੀ। ਦਰਅਸਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ।
ਦਰਅਸਲ ਇਹ ਮਾਮਲਾ ਬੀਤੇ ਦਿਨੀਂ ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਦੇ ਪਿੰਡ ਕੋਹਾਲਾ ਦਾ ਹੈ ਜਿੱਥੇ ਇੱਕ ਇਤਲਾਹ ਪੁਲਿਸ ਨੂੰ ਮਿਲੀ ਜਿਸ ਵਿੱਚ ਪੂਜਾ ਨਾਮਕ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਦਿਓਰ ਇੰਦਰਜੀਤ ਸਿੰਘ ਗੁੰਮ ਹੋ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਜਦੋਂ ਆਪਣੀ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਤਾਂ ਪੁਲਿਸ ਨੂੰ ਇਹ ਮਾਮਲਾ ਸ਼ੱਕੀ ਨਜ਼ਰ ਆਇਆ। ਜਦ ਪੂਜਾ ਕੋਲੋਂ ਪੁਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਪੂਜਾ ਦਾ ਪਤੀ ਮੱਧ ਪ੍ਰਦੇਸ਼ ਸੀਜਨ ਲਗਾਉਣ ਲਈ ਗਿਆ ਹੋਇਆ ਹੈ।
ਇਹ ਵੀ ਪੜ੍ਹੋ: Gurmeet Singh Bookanwala: ਡਿਬਰੂਗੜ੍ਹ ਜੇਲ੍ਹ 'ਚ ਬੰਦ ਗੁਰਮੀਤ ਬੁੱਕਣਵਾਲਾ ਨੇ NSA ਨੂੰ ਮੁੜ ਦਿੱਤੀ ਚੁਣੌਤੀ! ਹਾਈ ਕੋਰਟ 'ਚ ਪਾਈ ਪਟੀਸ਼ਨ
ਪੂਜਾ ਦੇ ਰਾਮ ਸਿੰਘ ਪੁੱਤਰ ਸ਼ਿੰਦਾ ਸਿੰਘ ਨਾਲ ਨਜਾਇਜ਼ ਸਬੰਧ ਸਨ ਜੋ ਕਤਰ ਵਿੱਚ ਰਹਿੰਦਾ ਹੈਂ ਅਤੇ ਉਸਦਾ ਦਿਓਰ ਉਸਦੇ ਨਜਾਇਜ਼ ਸਬੰਧਾਂ ਦਾ ਵਿਰੋਧ ਕਰਦਾ ਸੀ ਜਿਸ ਤੋਂ ਬਾਅਦ ਪੂਜਾ ਨੇ ਰਾਮ ਸਿੰਘ ਨੂੰ ਕਤਰ ਤੋਂ ਬੁਲਾਇਆ ਅਤੇ ਰਾਮ ਸਿੰਘ ਨੇ ਇੰਦਰਜੀਤ ਦੇ ਸਿਰ ਵਿੱਚ ਘੋਟਣਾ ਮਾਰ ਕਤਲ ਕਰ ਦਿੱਤਾ। ਇਸ ਤੋਂ ਬਾਅਦ ਵਿੱਚ ਉਸਦੀ ਲਾਸ਼ ਨੂੰ ਗੱਟੇ ਵਿੱਚ ਪਾ ਕੇ ਰੱਖ ਦਿੱਤਾ ਅਤੇ ਅਗਲੇ ਦਿਨ ਰਾਮ ਸਿੰਘ ਨੇ ਭਰਾ ਨੂੰ ਬੁਲਾ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਰਾਮ ਸਿੰਘ ਨੂੰ ਕਤਰ ਤੋਂ ਬੁਲਾ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।