Ferozepur News: ਫ਼ਿਰੋਜ਼ਪੁਰ ਸ਼ਹਿਰ ਦੇ ਅਗਰਸੇਨ ਚੌਂਕ ਦੇ ਕੋਲ ਇੱਕ ਬਜ਼ੁਰਗ ਔਰਤ ਜਾ ਰਹੀ ਸੀ ਕਿ ਇੱਕ ਔਰਤ ਨੇ ਆ ਕੇ ਉਸ ਨੂੰ ਮੰਦਰ ਬਾਰੇ ਦੱਸਿਆ, ਜਿਸ ਕਾਰਨ ਬਦਮਾਸ਼ ਔਰਤ ਨੇ ਉਸ ਨੂੰ ਫਸਾ ਲਿਆ ਅਤੇ ਉਸ ਨੂੰ ਬਾਬੇ ਬਾਰੇ ਦੱਸਿਆ ਅਤੇ ਪਿੱਛੇ ਤੋਂ ਇੱਕ ਪਾਖੰਡੀ ਬਾਬਾ ਕੁੜਤਾ ਅਤੇ ਥੈਲਾ ਲੈ ਕੇ ਆਉਂਦਾ ਹੈ, ਜਿਸ ਕਾਰਨ ਉਹ ਪਾਖੰਡੀ ਔਰਤ ਉਸ ਦੇ ਪੈਰੀਂ ਪੈ ਜਾਂਦੀ ਹੈ ਅਤੇ ਬਜ਼ੁਰਗ ਔਰਤ ਵੀ ਉਸ ਦੇ ਪੈਰੀਂ ਪੈ ਜਾਂਦੀ ਹੈ।


COMMERCIAL BREAK
SCROLL TO CONTINUE READING

ਪਾਖੰਡੀ ਬਾਬਾ ਬਜ਼ੁਰਗ ਔਰਤ ਦੇ ਸਿਰ 'ਤੇ ਹੱਥ ਰੱਖ ਕੇ ਪੁੱਛਦਾ ਹੈ। ਧੋਖੇਬਾਜ਼ ਬਾਬਾ ਬਜ਼ੁਰਗ ਔਰਤ ਨੂੰ ਆਪਣੇ ਗਹਿਣੇ ਉਤਾਰਨ ਲਈ ਕਹਿੰਦਾ ਹੈ ਅਤੇ ਇਸ ਤੋਂ ਬਾਅਦ ਜਦੋਂ ਔਰਤ ਗਹਿਣੇ ਉਤਾਰ ਕੇ ਆਪਣੀ ਚੁੰਨੀ ਵਿੱਚ ਪਾ ਦਿੰਦੀ ਹੈ। ਔਰਤ ਦੀ ਦੋਸਤ ਅਤੇ ਇਕ ਹੋਰ ਵਿਅਕਤੀ ਸੋਨੇ ਦੇ ਗਹਿਣੇ ਲੈ ਕੇ ਭੱਜ ਗਿਆ, ਜਿਸ ਕਾਰਨ ਬਜ਼ੁਰਗ ਔਰਤ ਨੇ ਚੀਕ-ਚਿਹਾੜਾ ਪਾਇਆ ਪਰ ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਨੂੰ ਲੈ ਕੇ ਬਜ਼ੁਰਗ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਰਵਾਈ ਹੈ।


ਇਹ ਵੀ ਪੜ੍ਹੋ: ED Raid: ਅਮਾਨਤੁੱਲਾ ਖਾਨ ਦੇ ਘਰ ਰੇਡ ਦਾ ਦਾਅਵਾ, 'ਆਪ' ਵਿਧਾਇਕ ਨੇ ਕਿਹਾ-'ਈਡੀ ਮੈਨੂੰ ਗ੍ਰਿਫਤਾਰ ਕਰਨ ਆਈ ਹੈ'

ਉਕਤ ਪੀੜਤ ਬਜ਼ੁਰਗ ਔਰਤ ਰਾਜਕੁਮਾਰੀ ਗਰੋਵਰ ਨੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੂੰ ਅਪੀਲ ਕੀਤੀ ਕਿ ਉਸ ਨੂੰ ਗਿ੍ਫ਼ਤਾਰ ਕਰਕੇ ਸੋਨੇ ਦੇ ਗਹਿਣੇ ਵਾਪਸ ਦਿਵਾ ਕੇ ਇਨਸਾਫ਼ ਦਿਵਾਇਆ ਜਾਵੇ। ਆਸ-ਪਾਸ ਦੇ ਲੋਕਾਂ ਨੇ ਸਾਰੀ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਇਹ ਗਰੋਹ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ਅਤੇ ਲੋਕਾਂ ਨੂੰ ਇਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ।