FIFA World Cup 2022 final, France vs Argentina: ਜਿਸ ਪਲ ਦਾ ਦੁਨੀਆਂ ਭਰ ਦੇ ਫੁੱਟਬਾਲ ਸਮਰਥਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਉਹ ਪਲ ਆ ਗਿਆ ਹੈ।  ਅੱਜ (December 18) ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਮੁਕਾਬਲਾ ਫਰਾਂਸ ਅਤੇ ਅਰਜਨਟੀਨਾ ਵਿਚਾਲੇ ਖੇਡਿਆ ਜਾਵੇਗਾ। ਦੁਨੀਆਂ ਭਰ ਦੇ ਫੁੱਟਬਾਲ ਸਮਰਥਕਾਂ ਦੀਆਂ ਨਜ਼ਰ ਇਸ ਮੈਚ 'ਤੇ ਬਣੀ ਹੋਈ ਹੈ। ਇਸ ਦੌਰਾਨ ਫਰਾਂਸੀਸੀ ਸੈਕਸ ਵਰਕਰਾਂ ਵੱਲੋਂ ਇਸ ਫਾਈਨਲ ਮੁਕਾਬਲੇ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ।  


COMMERCIAL BREAK
SCROLL TO CONTINUE READING

ਫਰਾਂਸੀਸੀ ਸੈਕਸ ਵਰਕਰਾਂ ਵੱਲੋਂ ਐਤਵਾਰ ਨੂੰ ਸਰਬਸੰਮਤੀ ਨਾਲ ਐਲਾਨ ਕੀਤਾ ਗਿਆ ਕਿ ਜੇਕਰ ਫਰਾਂਸ ਕਤਰ 'ਚ ਹੋਣ ਵਾਲੇ ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ਵਿੱਚ ਅਰਜਨਟੀਨਾ ਨੂੰ ਹਰਾਉਂਦੀ ਹੈ ਤਾਂ ਉਨ੍ਹਾਂ ਵੱਲੋਂ ਫ੍ਰੀ ਸੈਕਸ ਦੀ ਸਰਵਿਸ ਦਿੱਤੀ ਜਾਵੇਗੀ।  


ਦੱਸ ਦਈਏ ਕਿ ਫਰਾਂਸੀਸੀ ਸੈਕਸ ਵਰਕਰਾਂ ਵੱਲੋਂ ਇਹ ਐਲਾਨ France vs Argentina ਦੇ FIFA World Cup 2022 final ਮੈਚ ਤੋਂ ਦੋ ਦਿਨ ਪਹਿਲਾਂ ਕੀਤਾ ਗਿਆ। ਦੱਸਣਯੋਗ ਹੈ ਕਿ ਫਰਾਂਸ ਨੇ ਬੁੱਧਵਾਰ 14 ਦਸੰਬਰ ਨੂੰ ਮੋਰੱਕੋ ਦੇ ਖ਼ਿਲਾਫ਼ 2-0 ਨਾਲ ਜਿੱਤ ਹਾਸਲ ਕਰਕੇ ਵਿਸ਼ਵ ਕੱਪ ਦੇ ਫਾਈਨਲ 'ਚ ਆਪਣੀ ਜਗ੍ਹਾ ਬਣਾਈ। 


ਗੌਰਤਲਬ ਹੈ ਕਿ ਫਰਾਂਸ ਫੀਫਾ ਵਿਸ਼ਵ ਕੱਪ 2018 ਦਾ ਜੇਤੂ ਹੈ ਅਤੇ ਹੁਣ ਜੇਕਰ ਉਹ ਜਿੱਤਦਾ ਹੈ ਤਾਂ ਇਹ ਇਤਿਹਾਸ ਬਣ ਜਾਵੇਗਾ। ਫਰਾਂਸ ਇੱਕ ਬਲਾਕਬਸਟਰ ਮੁਕਾਬਲੇ ਲਈ ਤਿਆਰ ਹੈ ਅਤੇ ਕਿਲੀਅਨ ਐਮਬਾਪੇ ਦੀ ਟੀਮ ਲਿਓਨਲ ਮੇਸੀ ਦੀ ਅਰਜਨਟੀਨਾ ਦੇ ਖਿਲਾਫ਼ ਵਿਸ਼ਵ ਕੱਪ 2022 ਦੇ ਫਾਈਨਲ 'ਚ ਭਿੜੇਗੀ। 


ਹੋਰ ਪੜ੍ਹੋ: Chandigarh public holidays list 2022: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਲ 2023 ਦੀਆਂ ਛੁੱਟੀਆਂ ਦਾ ਐਲਾਨ


ਫਾਈਨਲ ਮੁਕਾਬਲੇ ਤੋਂ ਪਹਿਲਾਂ ਦੁਨੀਆਂ ਭਰ ਦੇ ਫੁੱਟਬਾਲ ਸਮਰਥਕ ਖੁਸ਼ ਦਿਖਾਈ ਦੇ ਰਹੇ ਹਨ। ਫਰਾਂਸੀਸੀ ਸੈਕਸ ਵਰਕਰਾਂ ਵੱਲੋਂ ਐਤਵਾਰ ਨੂੰ ਮੁਫਤ ਸੈਕਸ ਦੀ ਪੇਸ਼ਕਸ਼ ਕੀਤੀ ਗਈ। ਜੇਕਰ ਫਰਾਂਸ ਕਤਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਅਰਜਨਟੀਨਾ ਨੂੰ ਹਰਾਉਂਦੀ ਹੈ ਤਾਂ ਫਰਾਂਸੀਸੀ ਸੈਕਸ ਵਰਕਰਾਂ ਵੱਲੋਂ ਫ੍ਰੀ ਸੈਕਸ ਦੇ ਸਰਵਿਸ ਦਿੱਤੀ ਜਾਵੇਗੀ। 


ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫੀਫਾ ਵਿਸ਼ਵ ਕੱਪ 2022 ਦਾ ਇਹ ਫਾਈਨਲ ਮੁਕਾਬਲਾ ਅਰਜਨਟੀਨਾ ਦੇ ਲਿਓਨਲ ਮੇਸੀ ਦਾ ਆਖਰੀ ਮੁਕਾਬਲਾ ਹੈ ਕਿਉਂਕਿ ਉਨ੍ਹਾਂ ਵੱਲੋਂ ਹਾਲ ਹੀ ਵਿੱਚ ਸਨਿਆਸ ਦਾ ਐਲਾਨ ਕੀਤਾ ਗਿਆ ਸੀ।


ਹੋਰ ਪੜ੍ਹੋ: FIFA World Cup 2022: Lionel Messi ਵੱਲੋਂ ਸੰਨਿਆਸ ਦਾ ਐਲਾਨ, ਕਿਹਾ ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਹੋਵੇਗਾ ਆਖ਼ਰੀ ਮੁਕਾਬਲਾ