FIFA World Cup 2022: ਕਤਰ `ਚ ਬਿਕਨੀ ਤੋਂ ਲੈ ਕੇ ਬੀਅਰ ਤੱਕ ਲਗਾਈਆਂ ਗਈਆਂ ਕਈ ਪਾਬੰਦੀਆਂ
ਫੀਫਾ ਵਿਸ਼ਵ ਕੱਪ 2022 ਐਤਵਾਰ (20 ਨਵੰਬਰ) ਨੂੰ ਕਤਰ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀ ਸਾਰੀਆਂ 32 ਟੀਮਾਂ ਕਤਰ ਪਹੁੰਚ ਗਈਆਂ ਹਨ।
Qatar Alchohol, Bikini Ban News Ahead of FIFA World Cup 2022: ਸਮਾਜ ਵਿੱਚ ਕਈ ਅਜਿਹੇ ਮੁੱਦੇ ਹੁੰਦੇ ਹਨ ਜਿਨ੍ਹਾਂ 'ਤੇ ਅਕਸਰ ਚਰਚਾ ਜਾਂ ਬਹਿਸ ਹੁੰਦੀ ਰਹਿੰਦੀ ਹੈ। ਲੋਕਤੰਤਰ ਦੇਸ਼ਾਂ ਵਿੱਚ ਆਮਤੌਰ 'ਤੇ ਲੋਕ ਖੁੱਲ੍ਹ ਕੇ ਆਪਣੀ ਰਾਏ ਪ੍ਰਗਟ ਕਰਦੇ ਹਨ ਪਰ ਜਦੋਂ ਗੱਲ ਔਰਤਾਂ ਦੇ ਮੁੱਦੇ ਦੀ ਹੁੰਦੀ ਹੈ ਤਾਂ ਲੋਕ ਸੰਵੇਦਨਸ਼ੀਲ ਹੋ ਜਾਂਦੇ ਹਨ। ਇਸ ਦੌਰਾਨ ਫੀਫਾ ਵਿਸ਼ਵ ਕੱਪ 2022 'ਚ ਔਰਤਾਂ ਦੇ ਪਹਿਰਾਵੇ 'ਤੇ ਚਰਚਾਵਾਂ ਦਾ ਪਾਰਾ ਸਿਖ਼ਰਾਂ 'ਤੇ ਹੈ।
ਸਮਾਜ ਵਿੱਚ ਜ਼ਿਆਦਾਤਰ ਲੋਕ ਅਜਿਹੇ ਹਨ ਜਿਹੜੇ ਔਰਤਾਂ ਦੇ ਵਿਸ਼ੇਸ਼ ਪਹਿਰਾਵੇ ਦਾ ਵਿਰੋਧ ਵੀ ਕਰਦੇ ਹਨ, ਜਦਕਿ ਕੁੱਝ ਇਸ ਦੀ ਵਕਾਲਤ ਵੀ ਕਰਦੇ ਹਨ। ਇਹ ਹੀ ਨਹੀਂ ਸਗੋਂ ਕੁੱਝ ਲੋਕ ਔਰਤਾਂ ਨੂੰ ਦਿੱਤੀ ਗਈ ਆਜ਼ਾਦੀ 'ਤੇ ਵੀ ਸਵਾਲ ਚੁੱਕਦੇ ਹਨ। ਇਸ ਦੌਰਾਨ ਫੀਫਾ ਵਿਸ਼ਵ ਕੱਪ 2022 ਦੇ ਮੱਦੇਨਜ਼ਰ ਨਵੇਂ ਨਿਯਮ ਜਾਰੀ ਕੀਤੇ ਗਏ ਹਨ, ਜਿਸ ਦੇ ਮੁਤਾਬਕ ਔਰਤਾਂ ਦੇ ਕੱਪੜਿਆਂ ਤੋਂ ਲੈ ਕੇ ਸ਼ਰਾਬ ਤੱਕ ਦਾ ਜ਼ਿਕਰ ਕੀਤਾ ਗਿਆ ਹੈ।
ਦੱਸ ਦਈਏ ਕਿ ਕਤਰ ਇੱਕ ਇਸਲਾਮੀ ਦੇਸ਼ ਹੈ ਅਤੇ ਇੱਥੇ ਸਾਰੇ ਫ਼ੈਸਲੇ ਇਸਲਾਮੀ ਕਾਨੂੰਨ ਦੇ ਮੁਤਾਬਕ ਹੀ ਲਏ ਜਾਂਦੇ ਹਨ। ਇਸ ਦੌਰਾਨ news reports ਆ ਰਹੀਆਂ ਹਨ ਕਿ ਆਉਣ ਵਾਲੇ FIFA World Cup 2022 ਨੂੰ ਧਿਆਨ 'ਚ ਰੱਖਦੇ ਹੋਏ Qatar ਵਿੱਚ Alchohol ਅਤੇ Bikini ਨੂੰ ban ਕਰ ਦਿੱਤਾ ਗਿਆ ਹੈ।
ਇਸ ਸਾਲ ਫੀਫਾ ਕੱਪ ਦੇ ਅਨੰਦ ਲੈਣ ਆਉਣ ਵਾਲੇ ਪ੍ਰਸ਼ੰਸਕਾਂ ਨੂੰ ਸ਼ਰਾਬ, ਨਸ਼ੇ ਅਤੇ ਸੈਕਸ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਅਤੇ ਨਾਲ ਹੀ ਔਰਤਾਂ ਲਈ ਛੋਟੇ ਕੱਪੜੇ ਪਾ ਕੇ ਸਟੇਡੀਅਮ ਵਿੱਚ ਨਾ ਆਉਣ ਦੀ ਵਿਸ਼ੇਸ਼ ਹਦਾਇਤ ਜਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹੋਰ ਪੜ੍ਹੋ: ਜਹਾਜ਼ ਅਤੇ ਟਰੱਕ ਵਿਚਾਲੇ ਹੋਈ ਟੱਕਰ ਤੋਂ ਬਾਅਦ ਸਕਿੰਟਾਂ 'ਚ ਲੱਗੀ ਭਿਆਨਕ ਅੱਗ, 102 ਯਾਤਰੀ ਸਨ ਸਵਾਰ
ਮਿਲੀ ਜਾਣਕਾਰੀ ਮੁਤਾਬਕ ਪ੍ਰਸ਼ੰਸਕਾਂ ਨੂੰ ਅਪਮਾਨਜਨਕ ਨਾਅਰਿਆਂ ਵਾਲਾ ਪਹਿਰਾਵਾ ਪਹਿਨਣ 'ਤੇ ਵੀ ਸਟੇਡੀਅਮ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਫੀਫਾ ਵਿਸ਼ਵ ਕੱਪ ਨੂੰ ਧਿਆਨ 'ਚ ਰੱਖਦਿਆਂ ਕਤਰ ਸਰਕਾਰ ਨੇ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਹੈ ਕਿ ਸਟੇਡੀਅਮ 'ਚ ਆਉਣ ਵਾਲੇ ਪੁਰਸ਼ ਅਤੇ ਔਰਤਾਂ ਨੂੰ ਧਿਆਨ ਰੱਖਣਾ ਹੋਵੇਗਾ ਕਿ ਉਹ ਪਾਰਦਰਸ਼ੀ ਕੱਪੜੇ ਪਹਿਨਣ ਤੋਂ ਬਚਣ।
ਦੱਸ ਦਈਏ ਕਿ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਗੌਰਤਲਬ ਹੈ ਕਿ FIFA World Cup 2022 ਦੀ ਸ਼ੁਰੂਆਤ 20 ਨਵੰਬਰ 2022 ਤੋਂ ਹੋਣ ਜਾ ਰਹੀ ਹੈ।
ਹੋਰ ਪੜ੍ਹੋ: ਲੁਧਿਆਣਾ 'ਚ ਵਾਪਰਿਆ ਭਿਆਨਕ ਹਾਦਸਾ- ਦੋ ਵਾਹਨਾਂ ਦੀ ਹੋਈ ਜ਼ਬਰਦਸਤ ਟੱਕਰ