FIFA World Cup 2022: ਫੀਫਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੈਚ ਖਤਮ ਹੋ ਗਏ ਹਨ ਅਤੇ 4 ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਇਸ ਵਾਰ ਵੀ ਕਈ ਰੋਮਾਂਚਕ ਮੈਚ ਦੇਖਣ ਨੂੰ ਮਿਲੇ। ਸੁਪਰ 16 ਰਾਊਂਡ ਤੋਂ ਬਾਅਦ ਕੁਆਰਟਰ ਫਾਈਨਲ ਰਾਊਂਡ 'ਚ ਵੀ ਵੱਡਾ ਉਭਾਰ ਦੇਖਣ ਨੂੰ ਮਿਲਿਆ ਹੈ। ਖਾਸ ਕਰਕੇ ਇੰਗਲੈਂਡ ਅਤੇ ਪੁਰਤਗਾਲ ਦੇ ਵਿਸ਼ਵ ਕੱਪ ਤੋਂ ਬਾਹਰ ਹੋਣ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। 


COMMERCIAL BREAK
SCROLL TO CONTINUE READING

ਸੈਮੀਫਾਈਨਲ 'ਚ ਚਾਰ ਟੀਮਾਂ ਦਾ ਹੋਇਆ ਫੈਸਲਾ
ਹੁਣ ਫੀਫਾ ਵਿਸ਼ਵ ਕੱਪ 'ਚ ਸੈਮੀਫਾਈਨਲ (FIFA World Cup Semi Final) ਦੀ ਤਸਵੀਰ ਬਿਲਕੁਲ ਸਾਫ ਹੋ ਗਈ ਹੈ।  ਇਸ ਕੜੀ ਵਿੱਚ ਸੈਮੀਫਾਈਨਲ ਵਿੱਚ ਪਹੁੰਚਣ ਵਾਲੀਆਂ ਚਾਰ ਟੀਮਾਂ ਦਾ ਫੈਸਲਾ ਹੋ ਗਿਆ ਹੈ। ਅਰਜਨਟੀਨਾ, ਫਰਾਂਸ, ਕ੍ਰੋਏਸ਼ੀਆ ਅਤੇ ਮੋਰੋਕੋ ਸੈਮੀਫਾਈਨਲ ਵਿੱਚ ਪਹੁੰਚਣ ਵਾਲੀਆਂ ਚਾਰ ਟੀਮਾਂ ਹਨ। ਅਰਜਨਟੀਨਾ ਅਤੇ ਕ੍ਰੋਏਸ਼ੀਆ ਪਹਿਲੇ ਸੈਮੀਫਾਈਨਲ ਵਿੱਚ ਭਿੜਨਗੇ। ਇਸ ਦੇ ਨਾਲ ਹੀ ਦੂਜੇ ਸੈਮੀਫਾਈਨਲ 'ਚ ਮੌਜੂਦਾ ਚੈਂਪੀਅਨ ਫਰਾਂਸ ਅਤੇ ਮੋਰੋਕੋ ਵਿਚਾਲੇ ਮੁਕਾਬਲਾ ਹੋਣਾ ਹੈ। ਫਿਰ ਫੀਫਾ ਵਿਸ਼ਵ ਕੱਪ ਦਾ ਫਾਈਨਲ ਮੈਚ 18 ਦਸੰਬਰ ਨੂੰ ਖੇਡਿਆ ਜਾਵੇਗਾ।


ਜਾਣੋ ਸੈਮੀਫਾਈਨਲ ਕਦੋਂ ਅਤੇ ਕਿਸ ਦਿਨ ਹੋਵੇਗਾ?(FIFA World Cup Semi Final) 
ਅਰਜਨਟੀਨਾ ਅਤੇ ਕ੍ਰੋਏਸ਼ੀਆ ਵਿਚਾਲੇ ਹੋਣ ਵਾਲਾ ਪਹਿਲਾ ਸੈਮੀਫਾਈਨਲ ਮੈਚ 13 ਦਸੰਬਰ (ਮੰਗਲਵਾਰ) ਦੀ ਦੇਰ ਰਾਤ ਭਾਰਤੀ ਸਮੇਂ ਅਨੁਸਾਰ 12.30 ਵਜੇ ਖੇਡਿਆ ਗਿਆ ਦੂਜੇ ਪਾਸੇ ਫਰਾਂਸ ਅਤੇ ਮੋਰੱਕੋ ਵਿਚਾਲੇ ਦੂਜਾ ਸੈਮੀਫਾਈਨਲ ਮੈਚ 14 ਦਸੰਬਰ (ਬੁੱਧਵਾਰ) ਦੀ ਰਾਤ ਨੂੰ ਭਾਰਤੀ ਸਮੇਂ ਅਨੁਸਾਰ 12.30 ਵਜੇ ਹੋਵੇਗਾ।


ਫੀਫਾ ਵਿਸ਼ਵ ਕੱਪ 2022 ਵਿੱਚ ਤੀਜੇ ਸਥਾਨ ਲਈ ਮੈਚ ਕਦੋਂ ਹੋਵੇਗਾ?
ਫੀਫਾ ਵਿਸ਼ਵ ਕੱਪ 2022 ਵਿੱਚ ਤੀਜੇ ਸਥਾਨ ਲਈ ਮੈਚ 17 ਦਸੰਬਰ 2022 ਨੂੰ ਰਾਤ 8:30 ਵਜੇ, ਖਲੀਫਾ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਹੋਵੇਗਾ। ਇਹ ਮੈਚ ਸੈਮੀਫਾਈਨਲ 'ਚ ਹਾਰਨ ਵਾਲੀਆਂ ਦੋ ਟੀਮਾਂ ਵਿਚਾਲੇ ਤੀਜੇ ਸਥਾਨ ਲਈ ਹੈ।


ਹੋਰ ਪੜ੍ਹੋ: ਚਾਈਨਾ ਡੋਰ ਕਰਕੇ ਧਾਗਾ ਡੋਰ ਦਾ ਕਾਰੋਬਾਰ ਹੋਇਆ ਖ਼ਤਮ, ਸਰਕਾਰ ਰੋਕ ਲਗਾਉਣ ਦੇ ਨਾਲ ਚੁੱਕੇ ਸਖ਼ਤ ਕਦਮ


ਇੱਥੇ ਦੇਖ ਸਕਦੇ ਹੋ ਮੈਚ 
ਫੀਫਾ ਵਿਸ਼ਵ ਕੱਪ 2022 ਦੀ ਆਨਲਾਈਨ ਸਟ੍ਰੀਮਿੰਗ ਜੀਓ ਸਿਨੇਮਾ ਐਪ 'ਤੇ ਹੋਵੇਗੀ। ਇੱਥੇ ਤੁਸੀਂ ਮੈਚ ਦਾ ਮੁਫਤ ਆਨੰਦ ਲੈ ਸਕਦੇ ਹੋ।


ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਮੈਚ ਕਦੋਂ ਹੋਵੇਗਾ?
ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਮੁਕਾਬਲਾ 17 ਦਸੰਬਰ ਐਤਵਾਰ ਨੂੰ ਹੋਵੇਗਾ। ਸੈਮੀਫਾਈਨਲ 'ਚ ਜਿੱਤਣ ਵਾਲੀਆਂ ਦੋਵੇਂ ਟੀਮਾਂ ਫਾਈਨਲ 'ਚ ਖਿਤਾਬ ਲਈ ਇਕ-ਦੂਜੇ ਨਾਲ ਭਿੜਨਗੀਆਂ।