Ludhiana News(ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਵਿੱਚ ਇੱਕ ਨਾਈਟ ਕਲੱਬ ਵਿੱਚ ਦੋ ਧਿਰਾਂ ਵਿੱਚ ਖੂਨੀ ਝੜਪ ਹੋਣ ਦਾ ਮਾਮਲਾ ਸਹਾਮਣੇ ਆਇਆ ਹੈ। ਮਾਮਲਾ ਐਨਾ ਜ਼ਿਆਦਾ ਵੱਧ ਗਿਆ ਕਿ ਕਲੱਬ ਦੇ ਨਿੱਜੀ ਸੁਰੱਖਿਆ ਗਾਰਡ ਨੂੰ ਦਖਲ ਦੇਣਾ ਪਿਆ। ਇਸ ਝਗੜੇ ਦੀ ਵੀਡੀਓ ਵੀ ਸਹਾਮਣੇ ਆਈ ਹੈ। ਜਾਣਕਾਰੀ ਮੁਤਾਬਿਕ ਦੋਵੇਂ ਧਿਰਾਂ ਡਾਂਸ ਫਲੋਰ 'ਤੇ ਡਾਂਸ ਕਰ ਰਹੀਆਂ ਸਨ। ਅਚਾਨਕ ਇੱਕ ਲੜਕੇ ਦਾ ਮੋਢਾ ਇੱਕ ਕੁੜੀ ਦੇ ਨਾਲ ਟਕਰਾ ਗਿਆ। ਇਸ ਤੋਂ ਬਾਅਦ ਦੋਵੇਂ ਧਿਰਾਂ ਵਿਚਾਲੇ ਡਾਂਸ ਫਲੋਰ 'ਤੇ ਹੀ ਹੰਗਾਮਾ ਸ਼ੁਰੂ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਝਗੜੇ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿੱਚੋਂ ਇੱਕ ਜਖਮੀ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। 


COMMERCIAL BREAK
SCROLL TO CONTINUE READING

 ਦੋਵੇਂ ਧਿਰਾਂ ਇਕੱਠੇ ਕਲੱਬ 'ਚ ਆਈਆਂ ਸਨ। ਉਹ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਡਾਂਸ ਕਰਦੇ ਸਮੇਂ ਅਚਾਨਕ ਉਸ ਦਾ ਹੱਥ ਲੜਕੀ ਦੇ ਨੂੰ ਛੂਹ ਗਿਆ, ਜਿਸ ਤੋਂ ਬਾਅਦ ਆਪਸੀ ਗਾਲੀ ਗਲੋਚ ਸ਼ੁਰੂ ਹੋ ਗਈ ਸਟਾਫ਼ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਕਲੱਬ ਅੰਦਰ ਨੌਜਵਾਨਾਂ ਵੱਲੋਂ ਬੋਤਲਾਂ ਇੱਕ ਦੂਜੇ 'ਤੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ । ਤਿੰਨ ਨੌਜਵਾਨਾਂ ਨੂੰ ਬੋਤਲਾਂ ਦੇ ਸ਼ੀਸ਼ੇ ਲੱਗੇ ਜਿਸ ਕਰਕੇ ਉਹ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਬਾਅਦ ਵਿੱਚ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। 


ਇਹ ਵੀ ਪੜ੍ਹੋ: India New Criminal Laws: 1 ਜੁਲਾਈ ਤੋਂ ਲਾਗੂ ਹੋ ਜਾਣਗੇ ਨਵੇਂ ਅਪਰਾਧਿਕ ਕਾਨੂੰਨ, ਵਿਰੋਧੀ ਧਿਰਾਂ ਨੇ ਜਤਾਇਆ ਇਤਰਾਜ਼


 


ਐਸਐਚਓ ਪਰਮਵੀਰ ਸਿੰਘ ਨੇ ਥਾਣਾ ਸਰਾਭਾ ਨਗਰ ਦੇ ਐੱਸ ਐੱਚ ਓ ਨੇ ਕਿਹਾ ਕਿ ਕਿਚਲੂ ਨਗਰ ਚੌਂਕੀ ਦੇ ਇੰਚਾਰਜ ਵੱਲੋ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕਲੱਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਹੈ। ਪੁਲਿਸ ਨੇ ਦੋਵਾਂ ਪਾਸਿਆਂ ਦੇ ਲੋਕਾਂ ਦੇ ਨਾਮ ਨੋਟ ਕਰ ਲਏ ਹਨ। ਨੌਜਵਾਨਾਂ ਦਾ ਆਪਸੀ ਝਗੜਾ ਸੀ। ਪਰ ਉਹਨਾਂ ਨੂੰ ਕੋਈ ਵੀ ਸਿਕਾਇਤ ਨਹੀਂ ਮਿਲੀ ਹਾਲੇ ਤੱਕ ਪਰ ਫਿਰ ਵੀ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।


ਇਹ ਵੀ ਪੜ੍ਹੋ:  Fazilka News: ਮੋਟਰਸਾਈਕਲ ਦੇ ਅੱਗੇ ਆਇਆ ਆਵਾਰਾ ਕੁੱਤਾ, ਕਮਾਂਡੋ ਜਵਾਨ ਹੋਇਆ ਗੰਭੀਰ ਜ਼ਖ਼ਮੀ