Film city in Punjab: ਪੰਜਾਬ ਵਿੱਚ ਜਲਦ ਹੀ ਬਣੇਗੀ ਫਿਲਮ ਸਿਟੀ! ਨਵੇਂ ਫਿਲਮ ਐਕਟਰਾਂ ਨੂੰ ਮਿਲੇਗਾ ਕੰਮ
Bathinda News: ਸਰਦਾਰ ਸੋਹੀ ਨੇ ਕਿਹਾ ਕਿ ਬਾਲੀਵੁੱਡ ਦੇ ਐਕਟਰ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਲਈ ਸਿਫਾਰਿਸ਼ਾਂ ਕਰਾਉਂਦੇ ਹਨ।
Film city in Punjab: ਬਠਿੰਡਾ ਵਿੱਚ ਹੋਇਆ ਚੌਥਾ ਬਠਿੰਡਾ ਫਿਲਮ ਫੈਸਟੀਵਲ ਜਿਸ ਵਿੱਚ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਫਿਲਮ ਮੇਕਰਾਂ ਵੱਲੋਂ ਵੱਖ- ਵੱਖ ਭਾਸ਼ਾਵਾਂ ਅਤੇ ਵੱਖ-ਵੱਖ ਵਿਸ਼ਿਆਂ ਦੇ ਉੱਪਰ ਸ਼ਾਰਟ ਫਿਲਮਾਂ ਅਤੇ ਫੀਚਰ ਫਿਲਮਾਂ ਦਿਖਾਈਆਂ ਗਈਆਂ ਜਿੰਨਾ ਵਿੱਚੋਂ ਫਸਟ, ਸੈਕਿੰਡ ਤੇ ਥਰਡ ਕੈਟਾਗਰੀਆਂ ਕੱਢੀਆਂ ਗਈਆਂ। ਇਹ ਫੈਸਟੀਵਲ ਬਠਿੰਡਾ ਫਿਲਮ ਫੈਸਟੀਵਲ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਫਿਲਮਾਂ ਦੇ ਮਸ਼ਹੂਰ ਚਿਹਰੇ ਸਰਦਾਰ ਸੋਹੀ, ਮਹਾਵੀਰ ਭੁੱਲਰ, ਡਾਕਟਰ ਸੁਨੀਤਾ ਧੀਰ ਅਤੇ ਰੁਪਿੰਦਰ ਕੌਰ ਰੂਪੀ ਮੁੱਖ ਤੌਰ ਤੇ ਆਏ ਇਸ ਪ੍ਰੋਗਰਾਮ ਦੇ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਪਹੁੰਚੇl
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਬਹੁਤ ਵਧੀਆ ਅਤੇ ਬਹੁਤ ਵੱਡਾ ਉਪਰਾਲਾ ਹੈ ਜਿਸ ਦੇ ਨਾਲ ਪੰਜਾਬ ਵਿੱਚ ਨਵੇਂ ਫਿਲਮ ਮੇਕਰ ਨਵੇਂ ਐਕਟਰਾਂ ਨੂੰ ਕੰਮ ਮਿਲੇਗਾ ਪੰਜਾਬ ਸਰਕਾਰ ਜਲਦ ਹੀ ਮੁਹਾਲੀ ਦੇ ਵਿੱਚ ਫਿਲਮ ਸਿਟੀ ਬਣਾ ਰਹੀ ਹੈ। ਜਿਸ ਦੇ ਨਾਲ ਪੰਜਾਬੀ ਫਿਲਮਾਂ ਨੂੰ ਹੋਰ ਉਤਸਾਹ ਮਿਲੇਗਾ ਅਤੇ ਲੋਕਾਂ ਨੂੰ ਕੰਮ ਵੀ ਮਿਲੇਗਾ।
ਇਹ ਵੀ ਪੜ੍ਹੋ: Amit Shah News: ਸੁਰੱਖਿਆ ਲਈ ਵੱਡੀ ਪਹਿਲਕਦਮੀ, ਭਾਰਤ ਜਲਦੀ ਹੀ ਬਣਾਏਗਾ ਐਟੀ ਡਰੋਨ ਯੂਨਿਟ
ਸਰਦਾਰ ਸੋਹੀ ਨੇ ਕਿਹਾ ਕਿ ਸਿਨੇਮਾ ਬਹੁਤ ਬਦਲ ਰਿਹਾ ਹੈ ਕਦੇ 4 ਲੱਖ ਦੇ ਵਿੱਚ ਫਿਲਮ ਬਣ ਜਾਂਦੀ ਸੀ ਤੇ ਅੱਜ ਪੰਜਾਬੀ ਫਿਲਮਾਂ 100 ਕਰੋੜ ਤੋਂ ਵੱਧ ਦੀ ਕਮਾਈ ਕਰ ਰਹੀਆਂ ਹਨ ਨਵੇਂ ਮੁੰਡੇ ਬਹੁਤ ਹੀ ਮਿਹਨਤੀ ਤੇ ਟੈਕਨੀਕਲ ਹਨ ਮੈਂ ਬਠਿੰਡਾ ਵਾਲਿਆਂ ਨੂੰ ਵਧਾਈ ਦਿੰਦਾ ਹਾਂ ਜਿਨਾਂ ਨੇ ਐਡਾ ਵੱਡਾ ਬਲਵੰਤ ਗਾਰਗੀ ਐਡੀਟੋਰੀਅਮ ਬਣਾਇਆ ਹੈ ਜੋ ਪੰਜਾਬ ਵਿੱਚ ਹੋਰ ਕਿਤੇ ਨਹੀਂ ਹੈ
ਫਿਲਮ ਐਕਟਰਸ ਡਾਕਟਰ ਸਨੀਤਾ ਧੀਰ ਨੇ ਜਿੱਥੇ ਇਸ ਪ੍ਰੋਗਰਾਮ ਦੇ ਆਰਗਨਾਈਜ਼ਰਾ ਨੂੰ ਵਧਾਈ ਦਿੱਤੀ ਉੱਥੇ ਹੀ ਉਹਨਾਂ ਨੇ ਕਿਹਾ ਕਿ ਇਸ ਫੈਸਟੀਵਲ ਵਿੱਚ ਬਹੁਤ ਵਧੀਆ ਫਿਲਮਾਂ ਆਈਆਂ ਹਨ ਜੋ ਹਟ ਕੇ ਵਿਸ਼ਿਆਂ ਦੇ ਉੱਪਰ ਹਨ ਪਤਾ ਲੱਗ ਰਿਹਾ ਹੈ ਕਿ ਸਾਡੇ ਮੇਕਰ ਬਹੁਤ ਮਿਹਨਤ ਕਰ ਰਹੇ ਹਨ ਜਿਸ ਦਾ ਰਿਜਲਟ ਆਉਣ ਵਾਲੇ ਸਮੇਂ ਵਿੱਚ ਬਹੁਤ ਵਧੀਆ ਮਿਲੇਗਾ। ਫਿਲਮ ਪੂਰਨ ਮਾਸ਼ੀ ਨੂੰ ਸਭ ਤੋਂ ਵਧੀਆ ਫਿਲਮ ਐਲਾਨੇ ਜਾਣ ਤੋਂ ਬਾਅਦ ਫਿਲਮ ਦੀ ਐਕਟਰਸ ਪੂਨਮ ਸੂਦ ਨੇ ਜਿੱਥੇ ਅਵਾਰਡ ਜਿੱਤਣ ਦੀ ਖੁਸ਼ੀ ਜਾਹਿਰ ਕੀਤੀ ਉੱਥੇ ਹੀ ਚੰਗੇ ਕੰਮ ਦੀ ਤਾਰੀਫ ਵੀ ਕੀਤੀ।
ਇਹ ਵੀ ਪੜ੍ਹੋ: Diljit Dosanjh Concert: ਦਿਲਜੀਤ ਦੋਸਾਂਝ ਨੇ ਇੰਦੌਰ 'ਚ ਜਿੱਤਿਆ ਲੋਕਾਂ ਦਾ ਦਿਲ, ਰਾਹਤ ਇੰਦੌਰੀ ਨੂੰ ਸਮਰਪਿਤ ਕੀਤਾ ਸ਼ੋਅ