ਚੰਡੀਗੜ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੁਲਿਸ ਨੇ ਅਦਾਲਤ ਵਿਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਇਸ ਚਾਰਜਸ਼ੀਟ ਵਿਚ ਸਿੱਧੂ ਮੂਸੇਵਾਲਾ, ਗੈਂਗਸਟਰ ਗੋਲਡੀ ਬਰਾੜ, ਅਨਮੋਲ ਸਚਿਨ ਅਤੇ ਲਿਪਿਨ ਨਹਿਰਾ ਨੂੰ ਗੋਲੀ ਮਾਰਨ ਵਾਲੇ ਸ਼ੂਟਰਾਂ ਦੇ ਨਾਂ ਸ਼ਾਮਲ ਹਨ। ਇਸ ਦੇ ਨਾਲ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਾਸਟਰਮਾਈਂਡ ਦੱਸਿਆ ਗਿਆ ਹੈ। ਪੂਰੇ ਕਾਂਡ ਵਿਚ 36 ਮੁਲਜ਼ਮਾਂ ਦੇ ਨਾਂ ਸਾਹਮਣੇ ਆਏ ਸਨ, ਜਿਨ੍ਹਾਂ ਵਿਚੋਂ 24 ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

 


ਸਿੱਧੂ ਮੂਸੇਵਾਲਾ ਕਤਲ ਕੇਸ ਦੀ ਚਾਰਜਸ਼ੀਟ


ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਾਰਜਸ਼ੀਟ ਵਿਚ ਵਿਦੇਸ਼ ਬੈਠੇ 4 ਗੈਂਗਸਟਰਾਂ ਦੇ ਨਾਂ ਵੀ ਸ਼ਾਮਲ ਹਨ। ਪੁਲਿਸ ਵੱਲੋਂ ਇਸ ਚਾਰਜਸ਼ੀਟ ਵਿਚ ਕਈ ਗੈਂਗਸਟਰਾਂ ਅਤੇ ਸ਼ਾਰਪ ਸ਼ੂਟਰਾਂ ਦਾ ਜ਼ਿਕਰ ਕੀਤਾ ਗਿਆ ਹੈ। ਜਿਨ੍ਹਾਂ ਵਿਚੋਂ ਮਨਪ੍ਰੀਤ ਸਿੰਘ ਅਤੇ ਜਗਰੂਪ ਰੂਪਾ ਦਾ ਕੁਝ ਦਿਨ ਪਹਿਲਾਂ ਐਨਕਾਊਂਟਰ ਹੋਇਆ ਸੀ। ਇਸ ਦੇ ਨਾਲ ਹੀ ਸੰਦੀਪ ਸਿੰਘ ਉਰਫ ਕੇਕੜਾ, ਪ੍ਰਿਅਵਰਤ ਫੌਜੀ, ਸਚਿਨ ਭਵਾਨੀ, ਕੇਸ਼ਵ, ਕਸ਼ਿਸ਼, ਮਨਮੋਹਨ ਮੋਹਣਾ, ਦੀਪਕ ਟੀਨੂੰ, ਮਨਪ੍ਰੀਤ ਭਾਊ, ਗੈਂਗਸਟਰ ਲਾਰੈਂਸ ਬਿਸ਼ਨੋਈ, ਗੈਂਗਸਟਰ ਜੱਗੂ ਭਗਵਾਨਪੁਰੀਆ, ਅੰਕਿਤ ਸੇਰਸਾ ਅਤੇ ਦੀਪਕ ਮੁੰਡੀ ਨੂੰ ਸਜ਼ਾ ਮਿਲਣੀ ਹੈ। ਇਨ੍ਹਾਂ ਤੋਂ ਇਲਾਵਾ ਦੀਪਕ ਮੁੰਡੀ ਨਾਮ ਦਾ ਮੁਲਜ਼ਮ ਅਜੇ ਫਰਾਰ ਹੈ।


 


ਹੋਰ ਵੀ ਬਹੁਤ ਸਾਰੇ ਲੋਕ ਨਾਮਜ਼ਦ ਕੀਤੇ ਗਏ


ਸੂਤਰਾਂ ਅਨੁਸਾਰ ਪੁਲੀਸ ਵੱਲੋਂ ਅੱਜ ਅਦਾਲਤ ਵਿੱਚ ਦਾਖ਼ਲ ਚਾਰਜਸ਼ੀਟ ਵਿੱਚ ਮੂਸੇਵਾਲਾ ਕਤਲ ਕੇਸ ਵਿਚ 5 ਹੋਰ ਵਿਅਕਤੀਆਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਇਨ੍ਹਾਂ 'ਚੋਂ ਦੋ ਨੌਜਵਾਨ ਸਿੱਧੂ ਮੂਸੇਵਾਲਾ ਦੇ ਪਿੰਡ ਮੂਸੇ ਵਾਲੇ ਹਨ, ਉਹ ਉਸ ਦੇ ਗੁਆਂਢੀ ਹਨ, ਜਿਨ੍ਹਾਂ ਦੇ ਨਾਂ ਅਵਤਾਰ ਅਤੇ ਜਗਤਾਰ ਦੱਸੇ ਜਾ ਰਹੇ ਹਨ। ਉਨ੍ਹਾਂ ਤੋਂ ਇਲਾਵਾ ਜੋਤੀ, ਕੰਵਰਪਾਲ ਅਤੇ ਜੀਵਨ ਜੋਤ ਦਾ ਨਾਂ ਵੀ ਲਿਆ ਗਿਆ ਹੈ। ਇਨ੍ਹਾਂ ਵਿਅਕਤੀਆਂ ਬਾਰੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਡੀ. ਜੀ. ਪੀ. ਨੂੰ ਸੂਚਿਤ ਕੀਤਾ ਗਿਆ ਸੀ। ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਘਰ ਦੀ ਰੇਕੀ ਕਰਵਾਈ ਸੀ। ਚਾਰਜਸ਼ੀਟ ਵਿੱਚ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ 100 ਤੋਂ ਵੱਧ ਲੋਕਾਂ ਨੂੰ ਗਵਾਹ ਬਣਾਇਆ ਗਿਆ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰ ਅਤੇ ਪੁਲਿਸ ਅਧਿਕਾਰੀ ਹਨ।


 


ਇਨ੍ਹਾਂ ਸਬੂਤਾਂ ਦੇ ਆਧਾਰ 'ਤੇ ਪੇਸ਼ ਕੀਤਾ ਚਲਾਨ


 


* ਕਾਤਲਾਂ ਦੀ ਸੀ. ਸੀ. ਟੀ. ਵੀ. ਫੁਟੇਜ


* ਕਾਤਲਾਂ ਦੀਆਂ ਕਾਰਾਂ


* ਥਾਰ ਅਤੇ ਖੂਨ ਦੇ ਨਮੂਨੇ


* 40 ਤੋਂ ਵੱਧ ਲੋਕਾਂ ਦੇ ਬਿਆਨ


* ਕਾਤਲਾਂ ਕੋਲੋਂ ਬਰਾਮਦ ਹਥਿਆਰ


* ਫੋਰੈਂਸਿਕ ਅਤੇ ਪੋਸਟਮਾਰਟਮ ਰਿਪੋਰਟ


* ਦੋਵਾਂ ਦੀ ਦੋਸਤੀ ਦੀ ਗਵਾਹੀ ਥਾਰ ਵਿਚ ਮੌਜੂਦ