Amritsar Fire: ਅੰਮ੍ਰਿਤਸਰ `ਚ ਕੂੜੇ ਦੇ ਡੰਪ `ਤੇ ਲੱਗੀ ਅੱਗ, ਧੂੰਏ ਕਰਕੇ ਘਰ `ਚ ਸਾਹ ਲੈਣਾ ਹੋਇਆ ਮੁਸ਼ਿਕਲ
Amritsar Fire: ਅੱਗ ਬੁਝਾਉਣ ਦੇ ਲਈ ਪੁੱਜੀਆਂ ਦਮਕਲ ਵਿਭਾਗ ਦੀਆਂ ਗੱਡੀਆਂ ਦਮਕਲ ਵਿਭਾਗ ਵੱਲੋਂ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Amritsar Fire/ਭਰਤਸ਼ਰਮਾ: ਅੰਮ੍ਰਿਤਸਰ ਦੇ ਭਗਤਾਂ ਵਾਲਾ ਦਾਣਾ ਮੰਡੀ ਦੇ ਕੋਲ ਬਣੇ ਕੂੜੇ ਦੇ ਡੰਪ ਵਿੱਚ ਅੱਜ ਦੇਰ ਰਾਤ ਅੱਗ ਲੱਗ ਗਈ। ਅੱਗ ਇੰਨੀ ਕੁ ਭਿਆਨਕ ਸੀ ਕੂੜੇ ਦੇ ਪਹਾੜੀਆਂ ਦੇ ਰੂਪ ਧਾਰਨ ਕੀਤੇ ਹੋਏ ਕੂੜੇ ਦੇ ਡੰਪ ਵਿੱਚ ਕਾਫੀ ਅੱਗ ਦੀਆਂ ਲਪਟਾਂ ਦੂਰ ਤੱਕ ਦਿਖਾਈ ਦੇਣ ਲੱਗ ਪਈਆਂ ਜਿਸਦੇ ਚਲਦੇ ਲੋਕਾਂ ਨੇ ਦਮਕਲ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਦਮਕਲ ਵੀ ਵਿਭਾਗ ਦੇ ਅਧਿਕਾਰੀ ਵੀ ਮੌਕੇ ਉੱਤੇ ਪੁੱਜੇ ਉਹਨਾਂ ਵੱਲੋਂ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਅਸੀਂ ਕਈ ਵਾਰ ਸਰਕਾਰਾਂ ਦੇ ਕੰਨਾਂ ਵਿੱਚ ਇਹ ਗੱਲਾਂ ਪਾ ਚੁੱਕੇ ਹਾਂ ਕਿ ਇੱਥੇ ਊੜੇ ਦੇ ਢੇਰ ਨਾ ਲਗਾਏ ਜਾਣ ਇਸ ਨਾਲ ਬਿਮਾਰੀਆਂ ਫੈਲਦੀਆਂ ਹਨ ਜਿਸ ਦੇ ਚਲਦੇ ਅੱਜ ਵੀ ਇੱਥੇ ਅੱਗ ਲੱਗ ਗਈ ਹੈ ਅੱਗ ਲੱਗਣ ਦੇ ਕਾਰਨ ਇਹ ਧੂਆਂ ਇੰਨਾ ਖਤਰਨਾਕ ਹੈ ਜਿਸਦਾ ਧੂਏ ਦੇ ਘਰ ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ। ਇਹ ਧੂਆਂ ਲੋਕਾਂ ਦੇ ਘਰਾਂ ਵਿੱਚ ਜਾ ਰਿਹਾ ਹੈ। ਲੋਕਾਂ ਕੋਲ ਸਾਹ ਨਹੀਂ ਲਿਆ ਜਾ ਰਿਹਾ ਇਸ ਨਾਲ ਬਿਮਾਰੀਆਂ ਫੈਲਣ ਦਾ ਵੀ ਡਰ ਹੈ ਪਰ ਨਗਰ ਨਿਗਮ ਅਧਿਕਾਰੀਆਂ ਦੇ ਕੰਨਾਂ ਤੇ ਜੂਨ ਤੱਕ ਨਹੀਂ ਸਰਕ ਰਹੀ।
ਇਹ ਵੀ ਪੜ੍ਹੋ: Arvind Kejiwal: ਕੇਜਰੀਵਾਲ ਨੂੰ ਜ਼ਮਾਨਤ ਮਿਲਣ 'ਤੇ ਜੌੜਾਮਾਜਰਾ ਅਤੇ ਡਾ ਬਲਬੀਰ ਸਿੰਘ ਨੇ ਕੋਰਟ ਦਾ ਕੀਤਾ ਧੰਨਵਾਦ
ਉਹਨਾਂ ਵੱਲੋਂ ਇਹ ਕੂੜੇ ਦੇ ਡਿੰਪ ਨਹੀਂ ਹਟਾਈ ਜਾ ਰਹੇ ਜਿਸ ਦੇ ਚਲਦੇ ਇਲਾਕੇ ਦੇ ਲੋਕ ਕਾਫੀ ਪਰੇਸ਼ਾਨ ਹਨ ਅੱਜ ਅੱਗ ਲੱਗਣ ਦੇ ਕਾਰਨ ਹੋਰ ਪਰੇਸ਼ਾਨੀ ਵੱਧ ਗਈ ਹੈ। ਹਰ ਵਾਰੀ ਕਿਹਾ ਜਾਂਦਾ ਹੈ ਕਿ ਜਦੋਂ ਨਵੀਂ ਸਰਕਾਰ ਆਏਗੀ ਤੁਹਾਡੀ ਸੁਣਵਾਈ ਹੋਵੇਗੀ ਪਰ ਜਦੋਂ ਵੀ ਕੋਈ ਨਵੀਂ ਸਰਕਾਰ ਆਉਂਦੀ ਹੈ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਉਲਟਾ ਇਥੇ ਕੂੜੇ ਦੇ ਢੇਰ ਹੋਰ ਵਧਾਈ ਜਾਂਦੇ ਹਨ। ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ ਕਿ ਇਹ ਕੂੜੇ ਦੇ ਢੇਰ ਜਲ ਤੋਂ ਜਲਦ ਹਟਾਏ ਜਾਣ ਉਹਨੂੰ ਵੀ ਦੰਕਲ ਵਿਭਾਗ ਦੀਆਂ ਗੱਡੀਆਂ ਅੱਗ ਬੁਝਾਉਣ ਦੇ ਲਈ ਪੁੱਜੀਆਂ ਹਨ ਪਰ ਅੱਗ ਦੂਰ ਦੂਰ ਤੱਕ ਫੈਲ ਗਈ ਹੈ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਕੂੜੇ ਦੇ ਢੇਰ ਤੇ ਫੈਲੀ ਜਾ ਰਹੀ ਹੈ।
ਇਹ ਵੀ ਪੜ੍ਹੋ: Sanjay Tandon: ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਰੋਡ ਸ਼ੋਅ ਕੱਢਿਆ