Ludhiana News: ਲੁਧਿਆਣਾ `ਚ ਗਾਰਮੈਂਟਸ ਫੈਕਟਰੀ ਨੂੰ ਲੱਗੀ ਅੱਗ; ਲੱਖਾਂ ਦਾ ਨੁਕਸਾਨ
Ludhiana News: ਲੁਧਿਆਣਾ ਦੇ ਬਾਜਵਾ ਨਗਰ ਵਿੱਚ ਗਾਰਮੈਂਟਸ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਪਾਇਆ ਹੈ।
Ludhiana News: ਲੁਧਿਆਣਾ ਦੇ ਬਾਜਵਾ ਨਗਰ ਵਿੱਚ ਗਾਰਮੈਂਟਸ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਪਾਇਆ ਹੈ। ਪੂਰੀ ਫੈਕਟਰੀ ਵਿੱਚ ਕੱਚਾ ਮਾਲ ਅਤੇ ਤਿਆਰ ਗਾਰਮੈਂਟਸ ਪੂਰੀ ਤਰ੍ਹਾਂ ਨਾਲ ਸੁਆਹ ਹੋ ਗਿਆ। ਲੱਖ ਰੁਪਏ ਦੀ ਮਸ਼ੀਨਰੀ ਵੀ ਖਾਕ ਹੋ ਗਈ ਹੈ।
ਸਵੇਰੇ ਰਾਹਗੀਰਾਂ ਨੇ ਅੱਗ ਦੀ ਲਪਟਾਂ ਦੇਖ ਕੇ ਤੁਰੰਤ ਫੈਕਟਰੀ ਦੇ ਮਾਲਕ ਨੂੰ ਸੂਚਿਤ ਕੀਤਾ। ਜਿਨ੍ਹਾਂ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਫੋਨ ਕਰਕੇ ਸੂਚਿਤ ਕੀਤਾ। ਘਟਨਾ ਸਥਾਨ ਉਤੇ ਤੁਰੰਤ ਫਾਇਰ ਅਫਸਰ ਆਤਿਸ਼ ਆਪਣੀ ਟੀਮ ਦੇ ਨਾਲ ਪੁੱਜੇ। ਸੂਚਨਾ ਮਿਲਣ ਉਤੇ ਪੁਲਿਸ ਟੀਮ ਵੀ ਮੌਕੇ ਉਪਰ ਪੁੱਜ ਗਈ।
ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਵਿੱਚ ਕਾਫਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਜਿਸ ਜਗ੍ਹਾ ਉਤੇ ਫੈਕਟਰੀ ਬਣੀ ਹੈ ਉਥੇ ਦੀਆਂ ਗਲੀਆਂ ਬਹੁਤ ਤੰਗ ਹਨ। ਫੈਕਟਰੀ ਸੰਚਾਲਕ ਵੱਲੋਂ ਐਂਟਰੀ ਅਤੇ ਬਾਹਰ ਜਾਣ ਲਈ ਕੋਈ ਐਮਰਜੈਂਸੀ ਗੇਟ ਨਹੀਂ ਰੱਖਿਆ ਗਿਆ ਹੈ। 13 ਫਾਇਰ ਟੈਂਡਰਾਂ ਦੀ ਮਦਦ ਨਾਲ ਅੱਗ ਉਪਰ ਕਾਬੂ ਪਾਇਆ।
ਫਾਇਰ ਅਧਿਕਾਰੀ ਆਤਿਸ਼ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਉਹ ਟੀਮ ਦੇ ਨਾਲ ਬਾਜਵਾ ਨਗਰ ਦੀ ਗਲੀ ਨੰਬਰ 2 ਵਿੱਚ ਸਥਿਤ ਗਾਰਮੈਂਟਸ ਫੈਕਟਰੀ ਵਿੱਚ ਪੁੱਜੇ। ਕਰੀਬ 13 ਫਾਇਰ ਟੈਂਡਰਾਂ ਦੀ ਮਦਦ ਨਾਲ ਅੱਗ ਉਪਰ ਕਾਬੂ ਪਾਇਆ ਗਿਆ। ਇਹ ਫੈਕਟਰੀ ਦੋ ਹਿੱਸਿਆਂ ਵਿੱਚ ਬਣੀ ਹੈ। ਇੱਕ ਹਿੱਸੇ ਵਿੱਚ ਤਿੰਨ ਮੰਜ਼ਿਲਾਂ ਹਨ ਅਤੇ ਦੂਜੇ ਹਿੱਸੇ ਵਿੱਚ 5 ਮੰਜ਼ਿਲਾਂ ਬਣੀਆਂ ਹਨ।
ਇਹ ਵੀ ਪੜ੍ਹੋ : US Shooting News: ਅਮਰੀਕਾ ਦੇ ਮੇਨ ਸੂਬੇ 'ਚ ਇੱਕੋ ਸਮੇਂ ਕਈ ਥਾਵਾਂ 'ਤੇ ਗੋਲੀਬਾਰੀ, ਹੁਣ ਤੱਕ 22 ਮੌਤਾਂ, ਕਈ ਜ਼ਖ਼ਮੀ
ਫੈਕਟਰੀ ਵਿੱਚ ਸਕੂਲ ਡਰੈਸ ਤਿਆਰ ਹੁੰਦੀਆਂ ਹਨ। ਐਮਰਜੈਂਸੀ ਹਾਲਾਤ ਵਿੱਚ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਹੈ। ਗਲੀ ਵਿੱਚ ਬਿਜਲੀ ਦੀਆਂ ਤਾਰਾਂ ਲਟਕ ਰਹੀਆਂ ਹਨ। ਅੱਗ ਇੰਨੀ ਭਿਆਨਕ ਸੀ ਕਿ ਕਈ ਕਿਲੋਮੀਟਰ ਦੂਰੀ ਤੋਂ ਧੂੰਏਂ ਦੇ ਗੁਬਾਰ ਲੋਕਾਂ ਨੂੰ ਨਜ਼ਰ ਆ ਰਹੇ ਸਨ। ਅੱਗ ਲੱਗਣ ਦੇ ਕਾਰਨ ਆਸਪਾਸ ਦੀਆਂ ਇਮਾਰਤਾਂ ਵਿੱਚ ਰਹਿਣ ਵਾਲੇ ਲੋਕ ਵੀ ਬਾਹਰ ਆ ਗਏ। ਫੈਕਟਰੀ ਦੇ ਅੰਦਰ ਕੋਈ ਕਰਮਚਾਰੀ ਨਹੀਂ ਸਨ।
ਇਹ ਵੀ ਪੜ੍ਹੋ : Punjab Weather News: ਰਾਤ ਨੂੰ ਦਸੰਬਰ ਵਰਗੀ ਠੰਢ, ਡਿੱਗਿਆ ਤਾਪਮਾਨ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ