Car Fire News: ਚੇਤਰ ਨਰਾਤਿਆਂ ਦੇ ਪਹਿਲੇ ਦਿਨ ਬਿਲਾਸਪੁਰ ਦੇ ਸ਼ਕਤੀਪੀਠ ਸ਼੍ਰੀ ਨੈਣਾ ਦੇਵੀ ਵਿਖੇ ਪੰਜਾਬ ਤੋਂ ਆਏ ਸ਼ਰਧਾਲੂਆਂ ਦੀ ਗੱਡੀ ਨੂੰ ਅੱਗ ਲੱਗ ਗਈ। ਇਸ ਦੌਰਾਨ ਸ਼ਰਧਾਲੂ ਵਾਲ-ਵਾਲ ਬਚ ਗਏ। ਇਹ ਘਟਨਾ ਪਿੰਡ ਮੰਡਿਆਲੀ ਨੇੜੇ ਵਾਪਰੀ।


COMMERCIAL BREAK
SCROLL TO CONTINUE READING

ਬਿਲਾਸਪੁਰ ਦੇ ਸ਼ਕਤੀਪੀਠ ਸ਼੍ਰੀ ਨੈਣਾ ਦੇਵੀ ਵਿਖੇ ਸੜਕ ਹਾਦਸਾ ਵਾਪਰਿਆ ਜਦੋਂ ਪੰਜਾਬ ਤੋਂ ਆ ਰਹੇ ਸ਼ਰਧਾਲੂਆਂ ਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਘਟਨਾ ਦੌਰਾਨ ਕਾਰ 'ਚ ਸਵਾਰ ਲੋਕਾਂ ਨੇ ਤੁਰੰਤ ਕਾਰ 'ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।


ਇਹ ਘਟਨਾ ਮੰਡਿਆਲੀ ਪਿੰਡ ਨੇੜੇ ਵਾਪਰੀ, ਜਿਸ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਕਾਰ ਧੂੰ-ਧੂੰ ਕਰਕੇ ਸੜਦੀ ਹੋਈ ਨਜ਼ਰ ਆ ਰਹੀ ਹੈ।


ਤੁਹਾਨੂੰ ਦੱਸ ਦੇਈਏ ਕਿ ਅੱਜ ਤੋਂ ਸ਼ਕਤੀਪੀਠ ਸ਼੍ਰੀ ਨੈਣਾ ਦੇਵੀ ਮੰਦਿਰ ਵਿੱਚ ਚੇਤਰ ਨਰਾਤਿਆਂ ਦੀ ਸ਼ੁਰੂਆਤ ਹੋ ਗਈ ਹੈ ਤੇ ਇਨ੍ਹਾਂ 9 ਦਿਨਾਂ ਤੱਕ ਚੱਲਣ ਵਾਲੇ ਨਰਾਤਿਆਂ ਦੌਰਾਨ ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਦੇਸ਼ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਰਾਣੀ ਦੇ ਦਰਬਾਰ ਵਿੱਚ ਪਹੁੰਚਦੇ ਹਨ। ਪੰਜਾਬ ਵਿੱਚੋਂ ਹਰ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਦੇ ਹਨ।


ਇਹ ਵੀ ਪੜ੍ਹੋ : Arvind Kejriwal News: ਅਰਵਿੰਦ ਕੇਜਰੀਵਾਲ ਨੂੰ ਹਾਈ ਕੋਰਟ ਤੋਂ ਝਟਕਾ; ਗ੍ਰਿਫ਼ਤਾਰੀ ਨੂੰ ਗ਼ੈਰਕਾਨੂੰਨੀ ਠਹਿਰਾਉਣ ਵਾਲੀ ਪਟੀਸ਼ਨ ਖ਼ਾਰਿਜ