Moga Murder news: ਪੰਜਾਬ ਵਿਚ ਕਤਲ ਅਤੇ ਅਪਰਾਧ ਨਾਲ ਜੁੜੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਅੱਜ ਤਾਜਾਂ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿਥੇ  ਦੋ ਗੁੱਟਾਂ ਦਰਮਿਆਨ ਗੋਲੀਆਂ ਚੱਲੀਆਂ ਹਨ ਅਤੇ ਇਸ ਵਾਰਦਾਤ ਦੌਰਾਨ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਇਹ ਮਾਮਲਾ ਬੀਤੀ ਦੇਰ ਰਾਤ ਮੋਗਾ ਦੇ ਹਲਕਾ ਧਰਮਕੋਟ ਦਾ ਹੈ। ਇਸ ਵਾਰਦਾਤ ਦੌਰਾਨ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਅਤੇ ਇੱਕ ਦੇ ਪਟ 'ਤੇ ਗੋਲੀ ਲੱਗੀ ਹੈ। ਇਸ ਦੌਰਾਨ ਜ਼ਖ਼ਮੀ ਨੌਜਵਾਨ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਸੀਸੀਟੀਵੀ ਦੀ ਮਦਦ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


COMMERCIAL BREAK
SCROLL TO CONTINUE READING

ਇਸ ਪੂਰੀ ਵਾਰਦਾਤ ਬਾਰੇ ਜ਼ਖਮੀ ਨੇ ਦੱਸਿਆ ਹੈ ਕਿ ਕਾਰ ਸਵਾਰ ਪੰਜ ਵਿਅਕਤੀਆਂ ਵੱਲੋਂ ਸਾਡੇ 'ਤੇ ਆ ਕੇ ਹਮਲਾ ਕਰ ਦਿੱਤਾ। ਇਨ੍ਹਾਂ ਕਾਰ ਵਾਲਿਆਂ ਕੋਲੋਂ ਅਸਲਾ ਤੇ ਤੇਜ਼ਧਾਰ ਹਥਿਆਰ ਸਨ। ਜ਼ਖਮੀ ਨੇ ਦੱਸਿਆ ਕਿ ਕਾਰ ਸਵਾਰਾਂ ਵੱਲੋਂ ਕੁੱਲ ਛੇ ਤੋਂ ਸੱਤ ਰਾਊਂਡ ਫਾਇਰ ਕੀਤੇ ਗਏ ਅਤੇ ਮੌਕੇ 'ਤੇ ਹੀ ਹਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ। ਉਨ੍ਹਾਂ ਨੇ ਅੱਗੇ ਦੱਸਿਆ ਹੈ ਕਿ ਸਪੇਨ ਦੇ ਪੈਸਿਆਂ ਦਾ ਲੈਣ ਦੇਣ ਕਾਰਨ ਇਹ ਸਭ ਕੁਝ ਹੋਇਆ ਹੈ ਜਦ ਕਿ ਮ੍ਰਿਤਕ ਨੇ ਹਮਲਾਵਰਾਂ ਤੋਂ 90 ਹਜ਼ਾਰ ਰੁਪਿਆ ਲੈਣਾ ਸੀ ਅਤੇ ਕੁਝ ਕੁ ਪੈਸੇ ਉਨ੍ਹਾਂ ਨੇ ਮੋੜ ਦਿੱਤੇ ਸਨ, ਬਾਕੀ ਪੈਸੇ ਲੈਣ ਦੇ ਲਈ ਹਮਲਾਵਰਾਂ ਨੂੰ ਫੋਨ ਕਰਦੇ ਸਨ ਪਰ ਉਹ ਪੈਸੇ ਦੇਣ ਤੋਂ ਕਤਰਾਉਂਦੇ ਸਨ। ਕੱਲ੍ਹ ਰਾਤ 5 ਕਾਰ ਸਵਾਰਾਂ ਵੱਲੋਂ ਸਾਡੇ 'ਤੇ ਹਮਲਾ ਕਰ ਦਿੱਤਾ।


ਇਹ ਵੀ ਪੜ੍ਹੋ: ਚੀਨ ਤੋਂ ਆਉਣ ਵਾਲੀਆਂ ਫਲਾਈਟਾਂ ਤੁਰੰਤ ਕੀਤੀਆਂ ਜਾਣ ਬੰਦ: ਰਾਘਵ ਚੱਢਾ